ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯੧)

ਤਦਹੁ ਪੈਰੀ ਖੜਾਵਾਂ ਕਾਠ ਕੀਆਂ। ਹਥਿ ਆਸਾ। ਸਿਰਿ ਰਸੇ ਪਲੇਟੇ, ਬਾਹਾਂ, ਜਾਂਘਾਂ ਰਸੇ ਪਲੇਟੇ। ਮਥੇ ਟਿਕਾ ਬਿੰਦੂਲੀ ਕਾ| ਤਦਹਂ ਨਾਲਿ ਸੈਦੋ ਜਟੁ ਜਾਤ ਪੇਹੋ ਥਾ*। ਤਦਹਂ ਬਾਬਾ ਧਨਾਸਰੀ ਦੇਸਿ ਜਾਇ ਨਿਕਲਿਆ।ਤਬ ਕੋਈ ਦਿਨ ਊਹਾ ਰਹੈ। ਤਬ ਰਾਤਿ ਕੈ ਸਮੈਂ ਸੈਦੋ ਅਤੈ ਸੀਹੋ ਜਾਤ ਪੇਹੋ ਦੋ ਦਰੀਆਇ ਜਾਵਨਿ, ਸੇਵਾ ਕਰਨਿ ਪਹਿਰ ਰਾਤਿ ਰਹਂਦੀ ਨੂੰ ਜਾਵਨਿ।ਅਤੈ ਮਨਿ ਵਿਚਿ ਧਾਰਨਿ ਗੁਰੂ ਖੋਆਜੇ ਤੇ ਪਾਈ ਹੈ ਂ। ਤਉ ਗੁਰੂ ਉਤੈ ਥਾਇ ਪਾਈ ਹੈ।ਇਕ ਸਖੈB ਓਨਾਂ ਆਖਿਆ, “ਜੋ ਅਸੀ ਭੀ ਸੇਵਾ ਕਰਾ ਤਿਤਦਰੁ'। ਏਕ ਦਿਨ, ਇਕ ਰਾਤਿ ਕਉ ਦੇਖਨਿ ਤਾ ਇਕੁ ਮਰਦੁ ਚਲਿਆ ਆਂਵਦਾ ਹੈ, ਹਥਿ ਮਛੀ ਹੈਸ। ਤਾਂ ਓਸੁ ਮਰਦ ਪੁਛਿਆ, “ਤੁਸੀਂ ਕਉਣ ਹਉ? ਤਦਹੁਂ ਸੈਦੋ ਅਤੈ ਸੀ ਬੋਲਿਆ “ਜੋ ਅਸੀ ਗੁਰੂ ਨਾਨਕ ਕੇ ਸਿਖ ਹਾਂ। ਤਬ ਰਾਤਿ ਕੈ ਸਮੈ ਉਸ ਮਰਦ ਪੁਛਿਆ “ਤੁਸੀ ਕਹਾਂ ਚਲੇ ਹਉ?” ਤਬ ਸੈਦੋ ਬੋਲਿਆ ਜੋ ‘ਜੀ ਅਸੀਂ ਨਿਤਾਪ੍ਰਤ ਪਹਰੁ ਰਾਤਿ ਨੂ ਖੋਆ ਦੀ ਸੇਵਾ ਕਰਣਿ ਜਾਂਦੇ ਹਾਂ, ਜੋ ਅਸਾਡੈ ਗੁਰੂ ਖੋਆਜੇ ਤੇ ਹੀ ਪਾਇਆ ਹੈD'। ਤਬ ਸੈਦੋ ਪੁਛਿਆ “ਜੀ ਤੁਸੀ ਕਉਣ ਹਉ? ਕਿਥੈ ਜਾਵਹੁਗੇ?' ਤਬ ਓਹੁ ਮਰਦੂ ਬੋਲਿਆ, ਜੋ “ਮੈਂ ਖੋਆਜਾ ਹਾਂ, ਗੁਰੂ ਪਾਸਿ ਜਾਂਦਾ ਹਾਂ, ਨਿਤ- ਪ੍ਰਤਿ ਇਤੁ ਸਮੈ ਜਾਂਦਾ ਹਾਂ ਸੇਵਾ ਕਰਣ। ਅਜੁ ਮਛਲੀ ਭੇਟਿ ਲੈ ਚਲਿਆ ਹਾਂ। ਤਬ ਸੈਦੋ ਸੀਹੋਂE ਆਇ ਪੈਰੀ ਪਏ, ਆਖਿਓਨੈ, “ਜੀ! ਅਸੀ ਆਖਦੇ ਹਾਂ, ਜੋ -ਗੁਰੂ ਤੁਸਾਂ ਤੇ ਪਾਇਆ ਹੈ-ਅਤੇ ਤੁਸੀਂ ਆਖਦੇ ਹਉ, ਜੋ-ਅਸੀ ਨਿਤਾਪ੍ਰਤ ਸੇਵਾ ਕਰਣਿ ਜਾਂਦੇ ਹਾਂ, ਅਜੁ ਗੁਰੂ ਜੀ ਕੀ ਭੇਟਿ ਮਛੁਲੀ ਲੈ ਚਲੇ ਹਾਂ।ਤਦ ਖੁਆਜੇ ਖਿਦਰਿ ਆਖਿਆ, “ਏ ਸਾਹਿਬ ਕੇ ਲੋਕ! ਮੈਂ ਪਾਣੀ ਹਾਂ, ਅਤੈ ਓਹੁ ਪਉਣੁ ਗੁਰੂ ਹੈ, ਮੈ ਕਈ ਵਾਰ ਉਸਤੇ ਉਪਜਿਆ ਹਾਂ, ਅਰੁ ਕਈ ਵਾਰ ਉਸ ਮਹਿ ਸਮਾਇ ਗਇਆ ਹਾਂ। ਤਬ ਸੈਣੋ ਅਤੇ ਸੀਹੋ ਜਾਤਿ ਘੇਹੋ ਦੋਵੈ ਸਿਖ ਆਇ ਗੁਰੂ ਪਾਸਿ ਪੈਰੀ ਪਏ। ਤਦਹੁ ਗੁਰੂ ਪੁਛਿਆ, “ਅਜੁ ਤੁਸੀ ਇਸ ਵਖਤੇ ਕਿਉਂ


*“ਸੈਦੇ ਜਟੁ ਜਾਤ ਘੇਹੋ ਥਾ' ਦੀ ਥਾਂ ਹਾ; ਵਾ: ਨ: ਵਿਚ ਐਉਂ ਹੈ—“ਸੈਦੋ ਤੇ ਪੇਹੋ ਜੱਟ ਨਾਲ ਥੇ। ਹੋ ਸਕਦਾ ਹੈ ਇਸ ਦੀ ਮੁਰਾਦ “ਤਨਾਸਰਮ ਤੋਂ ਹੋਵੇ।

ਨ: ਵਿਚ ਏਥੇ ਪਾਠ ਹੈ “ਸੈਦੋ ਅਤੇ ਘੇਹੋ ਦੋਵੇਂ ਸੀਹੋ ਦਾ ਨਾਮ ਨਹੀਂ; ਅਗੇ ਜਾਕੇ ਸੈਦੋ ਦੀ ਜਾਤ ਪੇਹੋ ਏਸ ਨੁਸਖੇ ਵਿਚ ਬੀ ਲਿਖੀ ਹੈ,ਦੇਖੋ ਸਾਖੀ ੪੬ ਦੀ ਅਖੀਰਲੀ ਸਤਰ, ਸੀਹੋਂ ਤੇ ਸੈਦੋ ਦੋਇ ਜਾਤ ਦੇ ਘੇਹੋ ਸਿਧ ਹੁੰਦੇ ਹਨ। A ਜੋ ਗੁਰੂ'ਤੋਂਪਾਈ ਹੈ ਏਹ ਪਾਠ ਹਾ: ਵਾ::: ਵਿਚ ਨਹੀਂ ਹੈ। B“ਪਾਠਾਂਤ ‘ਸਮੈਂ। C‘ਅਤੇ ਸੀਂਹੋਂ ਹਾ: ਵਾ: ਨੁ: ਵਿਚ ਨਹੀਂ ਹੈ। ਏਥੇ “ਅਸੀਂ ਭੀ ਖੁਆਜੇ ਪਾਸ ਹੀ ਜਾਂਦੇ ਹਾਂ? ਪਾਠ ਹਾ:ਵਾ:ਨ: ਵਿਚ ਵਾਧੂਹੈ। E“ਸੀਹੋਂ ਦੀ ਥਾਂ ਹਾਂ: ਵਾ: ਨੁਸਖ਼ੇ ਵਿਚ ਪਾਠ “ਘੇਹੋ ਹੈ।