________________
( ੯੨ ) ਆਏ ? ਆਗੇ ਦਿਨਿ ਚੜੈ ਆਵਤੇ । ਤਬ ਸੈਦੋ ਘਹੋ ਦੁਹੀ ਬੇਨਤੀ ਕਰਿ ਸੁਣਾਈ ਖੁਆਜੇ ਮਿਲੇ ਕੀ । ਤਬ ਬਾਬਾ ਬੋਲਿਆ: ਸਲੋਕੁ ਮਃ ੨॥ ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ॥ ਤਿਸੁ ਵਿਚਿ ਨਉਨਿਧਿ ਨਾਮੁ ਏਕੁ ਭਾਲਹ ਗੁਣੀ ਗਹੀਰੁ ॥ ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ॥ਚਉਥੈ ਪਹਰਿ ਸਬਾਹਕੈ ਸੁਰਤਿਆ ਉਪਜੈ ਚਾਉ॥ ਤਿਨਾ ਦਰੀਆਵਾ ਸਿਉ ਦੋਸਤੀ ਮਨਿਮੁਖਿ ਸਚਾ ਨਾਉ॥ ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥ ਕੰਚਨ ਕਾਇਆ ਕਸੀਐ ਵੰਨੀ ਚੜੇ ਚੜਾਉ ॥ ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ॥ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ॥ ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ॥ ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ॥ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ॥੧੬॥ ਮਃ੨ ॥ ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਜਗਲ ਜਗਤੁ॥ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ॥ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ਜਿਨੀ ਨਾਮੁ ਧਿਆਇਆ ਰਾਏ ਮਸਕਤਿ ਘਾਲਿ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ॥੨॥ ਤਬਿ ਗੁਰੂ ਬਾਬਾ ਧਨਾਸਰੀ ਦੇਸਿ ਕੋਈ ਦਿਨੁ ਰਹਿਆ। ਓਥੈ ਬਹੁਤੁ ਲੋਕ ਨਾਉ ਧਰੀਕ ਸਿਖ ਹੋਏ, ਗੁਰੂ ਗੁਰੂ ਲਗੈ ਜਪਣਿ ॥
- ੪੩. ਅਨਭੀ ਸਰੇਵੜਾ. ." ਤਬ ਇਕ ਸਰੇਵੜੇ ਕਾ ਮਟੁ ਥਾ, ਉਸ ਕੀ ਲੋਕ ਬਹੁਤ ਪੁਜਾ ਕਰੈ । ਤਬ ਉਸ ਸੁਣਿਆ ਜੋ ਗੇ ਤੂ ਆਇਆ ਹੈ, ਤਾਂ ਉਹ ਆਪਣੇ ਸਿਖ ਮੇਲਿ ਕਰਿ ਲੈ ਆਇਆ | ਆਇ ਦਰ ਕੇ ਬਾਹਰਿ ਵਾਰਿ ਵਿਛਾਵਣਿ ਕੀਤੇ ਬਾਹਰ ਬੈਠਾ, ਅਰੁ ਗੁਰੂ ਜੋਗੁ ਆਖਿ ਭਜਿਓਸੁ, “ਜੋ ਬਾਹਰਿ ਆਉ । ਤਬ ਗੁਰੂ ਬਾਬਾ ਬਾਹਰਿ ਆਇਆ। ਤਦਹੁ ਅਨਭੀਨ ਸਰੇਵੜੇ ਪੁਛਿਆ ਗੁਰੂ ਬਾਬੇ ਜੋਗੁ, ਜੋ “ਤੁ ਅੰਨੁ ਨਵ ਪੁਰਾਣਾ ਖਾਤਾ ਹੈ, ਅਤੇ ਚੰਣਿ ਭੁਨੇ ਖਾਵਤਾ ਹੈ, ਅਤੇ ਪਾਣੀ ਠੰਢਾ *ਇਹ ਸਲੋਕ ਦੂਸਰੇ ਪਾਤਸ਼ਾਹ ਜੀ ਦਾ ਹੈ । ਲਿਖਾਰੀ ਦੀ ਭੁੱਲ ਹੈ।
ਇਹ ਸਲੋਕ ਜਪੁਜੀ ਦੇ ਅਖੀਰ ਬੀ ਹੈ, ਤੇ ਇਹ ਮਾਝ ਦੀ ਵਾਰ ਵਿਚ ਮ੨ ਹੇਠ ਹੈ, ਓਥੇ ‘ਕੇਤੀ ਤੋਂ ਪਹਿਲਾਂ 'ਹੋਰ ਪਾਠ ਵਧ ਹੈ ਤੇ ਕੁਝ ਥੋੜਾ ਥੋੜਾ ਹੋਰ ਬੀ ਫਰਕ ਹੈ । ਮਃ ੧ ਦਾ ਇਹੋ ਜੇਹਾ ਸਲੋਕ ਰਾਗ ਮਾਰੂ ਵਿਚ ਬੀ ਹੈ, ਤਿਸਦਾ ਪਾਠ ਐਉਂ ਹੈ :-ਪਉਣੁ ਗੁਰੂ ਪਾਣੀ ਪਿਤ ਜਾਤਾ॥ ਉਦਰ ਸੰਜੋਗੀ ਧਰਤੀ ਮਾਤਾ॥' ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈਹੇ॥ ਸਿੱਖ ਪਾਠ ਹਾਵਾਨੁ:ਦਾ ਹੈ। ਨਹਾਵ::ਵਿਚ ਅਨਭੀ ਦੀ ਥਾਂ 'ਨਾਰਭੀ ਹੈ। Bਅਤੇ ਚੰਣ ਭੁਨੇ ਖਾਵਤਾ ਹੈ ਇਹ ਪਾਠ ਹਾ: ਵਾ: : ਵਿਚ ਨਹੀਂ ਹੈ। Digitized by Panjab Digital Library / www.panjabdigilib.org