ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ਪੁਰ ਵਿਚ ਲਿਖੀ ਗਈ ਜਨਮ ਸਾਖੀ ਦਾ ਇਹ ਉਤਾਰਾ ਹੈ । ਇਕ ਕਾਪੀ ਓਹਨਾਂ ਸ਼ਿਕਾਰ ਪੁਰ ਵਿਚ ਲਿਖੀ ਹੋਈ ਹੈਦਰਾਬਾਦ ਦੇਖੀ ਸੀ, ਇਕ ਕਾਪੀ ਬਹਾਵਲ ਪੁਰ ਦੇ ਇਲਾਕੇ ਬੰਦਈਆਂ ਦੇ ਡੇਰੇ ਵੇਖੇ ਸੀ । ਬਰਦਵਾਨ ਦੀ ਲਿਖੀ ਹੋਈ ਇਕ ਕਾਪੀ ਸੰਮਤ ੧੮੧੪ ਦੀ ਮੁਲਕਰਾਜ ਭੱਲੇ ਨੇ ਵੇਖੀ ਸੀ । - ਇਸ ਦੇ ਲਿਖੇ ਜਾਣ ਦੇ ਸਮੇਂ ਦੀ ਕਛ ਪੜਤਾਲ ! (੧) ਗੁਰੂ ਜੀ ਦੀ ਬਾਲ ਅਵਸਥਾ ਦੇ ਕੌਤਕਾਂ (ਸਾਖੀ ੩) ਵਿਚ ਲਿਖਿਆ ਹੈ ਕਿ 'ਜਬਗੁਰੂ ਨਾਨਕ ਬਰਸਾਂ ਨਾਵਾਂਕਾ ਹੋਇਆਤਬ ਫਿਰ ਤੋਰਕੀ ਪੜਨ ਪਾਇਆ'॥ ਜਦੋਂ ਗੁਰੂ ਜੀ ਬਾਲ ਅਵਸਥਾ ਵਿੱਚ ਸੇ ਤਾਂ ਰਾਜ ਪਠਾਣਾਂ* ਦਾ ਸੀ ਤੇ ਮਕਤਬਾਂ ਵਿੱਚ ਫਾਰਸੀ ਪੜਾਉਂਦੇ ਸੀ।ਤੋਰਕੀ ਅਰਥਾਤ ਤੁਰਕੀ-ਇਹ ਤੁਰਕਾਂ ਯਾ ਮੁਗਲਾਂ ਦੀ ਜ਼ਬਾਨ ਸੀ, ਸੋ ਤੋਰਕੀ ਚਾਹੋਂ ਫਾਰਸੀ ਨੂੰ ਆਮ ਲੋਕ ਕਹਿੰਦੇ ਹੋਣ, ਚਾਹੋ ਫਾਰਸੀ ਅਰਬੀ ਤੁਰਕੀ ਸਭ ਨੂੰ ਕਹਿੰਦੇ ਹੋਣ, ਹਰ ਹਾਲਤ ਵਿੱਚ ਪਦ ਤਰਕੀ ਦਾ ਵਰਤਾਉ ਯਵਨ ਭਾਸ਼ਾ ਵਾਸਤੇ ਤਾਂ ਹੀ ਹੋ ਸਕਦਾ ਹੈ, ਜਦੋਂ ਕਿ ਤੁਰਕਾਂ ਦਾ ਰਾਜ ਪੱਕਾ ਹੋ ਗਿਆ ਹੋਵੇ ਅਰ ਉਨਾਂ ਦੇ ਰਾਜ ਨੂੰ ਚੋਖਾ ਸਮਾਂ ਲੰਘ ਗਿਆ ਹੋਵੇ, ਤੇ ਇਹ ਸਾਖੀ ਮੁਗਲਾਂ ਦੇ ਰਾਜ ਹੋ ਚੁਕੇ ਨੂੰ ਚੋਖਾ ਚਿਰ ਬਾਦ ਲਿਖੀ ਗਈ। (੨) ਇਸ ਸਾਖੀ ਵਿੱਚ ਪੰਚਮ ਪਾਤਸ਼ਾਹ ਦੇ ਸ਼ਬਦ ਆਏ ਹਨ,ਇਸੇ ਕਰਕੇ ਇਹ ਸਾਖੀ ਪੰਜਵੇਂ ਸਤਿਗੁਰਾਂ ਦੇ ਸਮੇਂ ਯਾ ਮਗਰੋਂ ਲਿਖੀ ਗਈ । ਗਾਲਬਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਬਾਦ, ਜੋ ਸੰਮਤ ੧੬੬੧ ਦੀ ਗੱਲ ਹੈ । ਇਸ ਦੀ ਬੋਲੀ ਤੇ ਅੱਖਰਾਂ ਦਾ ਖਯਾਲ ਕਰਕੇ ਇਸ ਨੂੰ ਛੇਵੀਂ ਪਾਤਸ਼ਾਹੀ ਦੇ ਸਮੇਂ ਬੀ ਕਈ ਸਿਆਣਿਆਂ ਸਹੀ ਕੀਤਾ ਸੀ । (੩) ਇਸ ਸਾਖੀ ਦੇ ਅਖੀਰਲੇ ਪੰਨੇ ਤੇ ਜਿੱਥੇ ਸਾਖੀ ਸੰਪੂਰਨ ਹੋਈ ਹੈ,ਓਥੇ ਲਿਖਿਆ ਹੈ “ਅਭੁਲ ਗੁਰੂ ਬਾਬਾ ਜੀ, ਬੋਲਹੁ ਵਾਹਿਗੁਰੂ ਜੀ ਕੀ ਫਤੇ ਹੋਈ ! ਤੇਰਾ ਪਰਾਨਾ ਹੈ । ਬੋਲਹੁ ਵਾਹਿਗੁਰੂ ਦਾ ਆਮ ਵਰਤਾਰਾ ਭੱਟਾਂ ਦੇ ਸਯੇ ਰਚਣ ਦੇ ਬਾਦ ਹੋਇਆ ਹੈ । ਪਹਿਲੇ “ਵਾਹਿਗੁਰੂ ਮੰਤ੍ਰ ਦੀ ਸੂਰਤ ਵਿਚ ਗੁਪਤ ਵਾਕ ਸੀ। ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੀੜ ਤੋਂ ਬਾਦ ਆਮ ਸ਼ੁਰੂ ਹੋਇਆ। ਇਹ ਭੀ ਸਤਿਗੁਰਾਂ ਦੇ ਸਮੇਂ ਦੇ ਲਗ ਪਗ ਲੈ ਜਾਂਦਾ ਹੈ ਪਰ ਉਪਰ ਲਿਖੀ ਇਬਾਰਤ ਵਿੱਚ ਇਕ ਵਾਕ ਹੈ “ਬਹੁ ਵਾਹਿਗੁਰੂ ਜੀ ਕੀ ਫਤਹ ਹੋਈ; ਵਾਹਿਗੁਰੂ ਜੀ ਕੀ ਫਤੈ ਇਹ ਵਾਕ ਖਾਲਸਾ ਪੰਥ ਰਚਨ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਚੇ ਹਨ । ਫੇਰ ਨਾਲ ਹੋਈ ਪਦ ਹੈ, ਇਹ ਵਧੇਰੇ ਸੀ ਗੁਰ ਗੋਬਿੰਦ ਸਿੰਘ ਜੀ ਦੇ ਸਮੇਂ ਵਲ ਲੈ ਜਾਂਦੀ ਹੈ । *ਪਠਾਣਾਂ ਦੇ ਰਾਜ ਦੀ ਸਮਾਪਤੀ ਗੁਰੂ ਜੀ ਦੀ ਜੁਆਨ ਉਮਰ ਵਿੱਚ ਹੋਈ ।