ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/110

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੯੫) ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ॥੧॥ਰਹਾਉ॥ ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥ ਜਿਸਕੀ ਅਟਕ ਤਿਸਤੇ ਛੁਟੀ ਤਉ ਕਹਾ ਕਰੈ ਕੋਟਵਾਰ॥੨॥ਚਕਾ ਭਾਰਾ ਕਰਮ ਕਾ ਹੋਏ ਨਿਹਕਰਮਾ ਸਾਗਰ ਤੇ ਕੰਢੇ ਚੜੇ ਗੁਰਿ ਕੀਨੇ ਧਰਮਾ॥੩॥ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ || ਸਚੁ ਪੁੰਜੀ ਸਚ ਵਖਰੋ ਨਾਨਕ ਘਰਿ ਪਾਇਆ ॥੪॥੫॥੧੪॥ | ਤਦਹੁ ਭੁਖ ਵੇਲਗਾਈ। ਰਾਕਸੁ ਕਾੜਾ* ਤਪਤਿ ਰਹਿਆ, ਕੜਾਹਾ ਤਪੈ ਨਾਹੀ ਸੀਤਲ ਹੋਇ ਗਇਆ। ਤਬ ਆਇ ਪੈਰੀ ਪਇਆ, ਤਾਂ ਆਖਿਓ , ਜੀ ਮੇਰੀ ਮੁਕਤਿ ਕਰੁ । ਤਬ ਸੀਹੋ ਪਹਲ ਦਿਤੀ । ਨਾਉ ਧਰੀਕੁ ਸਿਖ ਹੋਆ। ਮੁਕਤਿ ਕਉ ਚਲਿਆ, ਮੁਕਤਿ ਭਇਆ । ਬੋਲਹੂ ਵਾਹਿਗੁਰੂ । ੪੫. ਮਖਦੂਮ ਬਹਾਵਦੀ, (ਗੁਰਮੁਖਾਂ ਵਾਲੀ ਸਾਖੀ) ਤਦਹੁ ਬਾਬਾ ਰਵਦਾ ਰਹਿਆ, ਸਮੁੰਦ ਕੀ ਬਰੇਤੀ ਵਿਚ, ਅਗੇ ਮਖਦੂਮ ਬਹਾਵਦੀ ਸਮੁੰਦੁ ਵਿਚਿ ਮੁਸਲੇ ਉਪਰਿ ਪਇਆ ਖੇਲਦਾ ਬਾ। ਤਬ ਗੁਰੂ ਭੀ ਜਾਇ ਪ੍ਰਗਟਿਆ । ਤਬ ਮਖਦੂਮ ਬਹਾਵਦੀ ਦੇਖਿ ਕਰਿ ਸਲਾਮੁ ਪਾਇਆ, ਆਖਿਓਸੁ, “ਸਲਾਮਾਅਲੇਕ ਦਰਵੇਸੁ ! ਤਬ ਬਾਬੇ ਜਬਾਬੁ ਦਿਤਾ, ਆਖਿਓਸੁ, ਅਲੇਕਮ ਸਲਾਮ ਮਖਦੂਮ ਬਹਾਵਦੀ ਕੁਰੇਸੀ ! ਬ ਦਸਤਪੋਸੀ ਲੋਕਰਿ ਬੈਠਿ ਗਇਆ । ਤਬ ਮਖਦੂਮ ਬਹਾਵ ਦੀ ਆਖਿਆ, “ਨਾਨਕ ਦਰਵੇਸ ਚਲ ਸਮੁੰਦ ਕਾ ਮੈਲੁ ਕਰਿ ਆਵਹਾਂ । ਤਬ ਬਾਬੇ ਆਖਿਆ, “ਮਖਦੂਮ ਬਹਾਵਦੀ ! ਕਦੇ ਸੈਲੁ ਕਦੇ ਨ ਕਛੁ ਨਦਰਿ ਭੀ ਆਇਓ ?? ਤਬ ਮਖਦੂਮ ਬਹਾਵਦੀ ਆਖਿਆ “ਨਾਨਕB ! ਇਕ ਦਿਨਿ ਇਕ ਮੁਨਾਰਾ ਨਦਰਿ ਆਇਆ। ਤਬ ਬਾਬੇ ਆਖਿਆ, 'ਜਾਹਿ ਉਸ ਕੀ ਖਬਰਿ ਲੈ ਆਉਂਤਬ ਮਖਦੂਮ ਬਹਾਵਦੀ ਆਖਿਆ: ਬਚਨੁ ਹੋਵੈ ਜੀ।ਤਬ ਮਖਦੂਮ ਬਹਾਵਦੀ ਮੁਸਲਾ ਸਮੁੰਦੁ ਵਿਚਿ ਪਾਇਆ, ਖੇਡਦਾ ! ਖੇਡਦਾ ਜਾਇ ਨਿਕਲਿਆ। ਜਾਂ ਦੇਖੇ ਤਾਂ ਇਕ ਮੁਨਾਰਾ ਹੈ।ਤਬ ਮਖਦੂਮ ਬਹਾਵਦੀ ਉਥੈ ਗਇਆ | ਅਗੇ ਜਾਵੇ, ਤਾਂ ਬੀਬ ਮਰਦ ਬੈਠੇ ਹਨ । ਓਥੈ ਜਾਇ ਸਲਾਮ ਪਾਇਓਸ, ਦਸਤਪੰਜਾ ਲੈਕਰ ਬੈਠਿ ਗਇਆ । ਜਬ ਰਾਤ ਪਈ, ਤਬ ਇਕੀਸ ਭਾਂਡੇ ਖਾਣਿ ਕੇ ਅਰਸ ਤੇ ਉਤਰੇ । ਤਦਹੀ ਖਾਣਾ ਫਕੀਰਾਂ ਖਾਧਾ, ਚਾਰੇ ਪਹਰ

  • ਭਾਵ ਹੈ “ਕੜਾਹਾ | ਤਦਹੁ ਭੁਖ ਵੇਲਗਾਈਤੋਂਤਪਤ ਰਹਿਆ ਦੀ ਥਾਂ ਹਾ: ਵਾ: ਨ: ਵਿਚ ਐਉਂ ਹੈ :--3ਬ ਰਾਕਸ਼ ਕੀ ਭੁੱਖ ਬਿਲਾਇ ਗਈ।

+ਸਿਖ` ਪਾਠ ਹਾ: ਵਾ: ਨੁ: ਦਾ ਹੈ । ਨੇਹਾ: ਵਾ: ਨੁ: ਵਿਚ ਪਾਠ ਮਖਕੰਮ ਬਹਾਵਦੀ ਹੈ । Bਪਾਠਾਂ ਹੈ ਨਾਨਕ ਜੀ । Cਅਰਸ ਤੇ ਪਾਠ ਹਾ: ਵਾ: ਨੁ:ਵਿਚ ਨਹੀਂ ਹੈ । Digitized by Panjab Digital Library / www.panjabdigilib.org