ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੯੮ ) . ਤਬ ਮਖਦੂਮ ਬਹਾਵਦੀ ਮੁਸਲਾ ਹਥਹੁ ਸਟਿ ਪਾਇਆ। ਤਦਹੁ ਮਖਦੂਮ ਬਹਾਵਦੀ ਨੂੰ ਹੁਕਮੁ ਹੋਆ, ਜੋ “ਜਾਹਿ ਤੂ ਪੀਰੁ ਕਰਿ । ਤਬ ਮਖਦੂਮ ਬਹਾਵਦੀ ਆਖਿਆ “ਜੀ ਮੈ ਕਿਸਨੂੰ ਪੀਰ ਕਰਾਂ ? ਤਬ ਬਾਬੇ ਬਚਨ ਕੀਤਾ ਜਿਸ ਨੂੰ ਸੇਖ ਫਰੀਦ* ਕੀਤਾ ਹੈ। ਤਬ ਮਖਦੂਮ ਬਹਾਵਦੀ ਸਲਾਮੁਕੀਤਾ ਦਸਤ ਪੰਜਾ ਲੀਆ, ਬਾਬੇ ਵਿਦਾ ਕੀਤਾ। ਬੋਲਹੁ ਵਾਹਿਗੁਰੂ । ੪੬. ਸਿੱਧਾਂ ਨਾਲ ਗੋਸ਼ਟ. ਬਾਬਾ ਭੀ ਉਥਹੁ ਰਵਦਾ ਰਹਿਆ, ਸਮੁੰਦ ਕੇ ਅਧ ਵਿਚਿ ਗਇਆ। ਅਗੇ ਮਛੰਦ ਅਤੇ ਗੋਰਖੁ ਨਾਥ ਬੈਠੇ ਥੇ, ਤਬ ਮਛੰਦ ਡਿੱਠਾ, ਦੇਖਿ ਕਰਿ ਆਖਿਓਸੁ, ਗੋਰਖਨਾਥ ! ਏਹੁ ਕਉਣੁ ਆਂਵਦਾ ਹੈ ਦਰੀਆਉ ਵਿਚਿ ? ਤਬ ਗੋਰਖਨਾਥ ਆਖਿਆ 'ਜੀ ਏਹੁ ਨਾਨਕ ਹੈ । ਤਬ ਬਾਬਾ ਜਾਇ ਪ੍ਰਗਟਿਆ ਆਦੇਸੁਆਦੇਸੁ । ਕਰਿਕੈ ਬੈਠਿ ਗਇਆ। ਤਬ ਮਛੰਦ ਪੁੱਛਿਆ, ਆਖਿਓਸੁ, “ਨਾਨਕ ! ਸੰਸਾਰੁ ਸਾਰੁ ਕੇਹਾ ਕੁ ਡਿਠੋ? ਕਿਤੁ ਬਿਧਿ ਦਤੀਆਉ ਤਰਿਓ ?? ਤਬ ਬਾਬਾ ਬੋਲਿਆ, ਸਬਦੁ ਰਾਗ ਰਾਮਕਲੀ ਵਿਚਿ ਮਃ ੧॥: ਜਿਤੁ ਦਰਿ ਵਸਹਿ ਕਵਨੁ ਦਰੁ ਕਹੀਐ ਦਰਾ ਭੀਤਰਿ ਦਰੁ ਕਵਨੁ ਹੈ ॥ ਜਿਸ ਦਰ ਕਾਰਣਿ ਫਿਰਾ ਉਦਾਸੀ ਸੋ ਦਰੁ ਕੋਈ ਆਇ ਕਹੈ ॥੧॥ ਕਿਨਬਧ ਸਾਗਰੁ ਤਰੀਐ ॥ ਜੀਵਤਿਆ ਨਹ ਮਰੀਐ ॥੧॥ ਰਹਾਉ ॥ ਦੁਖੁ ਦਰਵਾਜਾ ਹੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥ ਮਾਇਆ ਜਲੁ ਖਾਈ ਪਾਣੀ ਘਰੁ ਬਾਧਿਆ ਸਤਿ ਕੈ ਆਸਣਿ ਪੁਰਖੁ ਰਹੈ ॥੨॥ ਤੇ ਨਾਮਾ ਅੰਤੁ ਨ ਜਾਣਿਆਂ ਤੁਮ ਸਰਿ ਨਾਹੀ ਅਵਰੁ ਹਰੇ॥ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ॥੩॥ਜਬ ਆਸਾ ਅੰਦੇਸਾ ਤਬ ਹੀ ਕਿਉ ਕਰਿ ਏਕੁ ਕਹੈ॥ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥੪॥ ਇਨ ਬਿਧਿ ਸਾਗਰੁ ਤਰੀਐ ॥ ਜੀਵਤਿਆ ਇਉ ਮਰੀਐ॥ ॥੧॥ ਰਹਾਉ ਦੂਜਾ ॥੩॥ ਤਿਤੁ ਮਹਲਿ ਸਬਦ ਹੋਆ ਰਾਗੁ ਰਾਮਕਲੀ ਵਿਚਿ ਮਃ ੧॥ : ਸੁਰਤਿ ਸਬਦੁ ਸਾਖੀ ਮੇਰੀ ਸਿੰਝੀ ਬਾਜੇ ਲੋਕੁ ਸੁਣੇ ॥ ਪਤੁ ਝਲੀ ਮੰਗਣ ਕੇ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖ ਜਾਗੈ ॥ ਗੋਰਖ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ ਪਾਣੀ ਪੂਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ਮਰਣਜੀਵਣ ਕਉ ਧਰਤੀ ਦੀਨੀ ਏਤੇ *ਇਥੇ ਬੀ ਮੁਰਾਦ ਫਰੀਦਸਾਨੀ, ਸ਼ੇਖ ਬਰਾਹਮ ਤੋਂ ਜਾਪਦੀ ਹੈ ਜਿਸ ਨੂੰ ਗੁਰੂ ਜੀ ਦੋ ਵੇਰੀ ਮਿਲ ਕੇ ਉਪਦੇਸ਼ ਕਰ ਚੁਕੇ ਸੇ । ਸਲਾਮ ਦੀ ਥਾਂ ਹਾ: ਵਾ: ਨ: ਵਿਚ ਪਾਠ ਮਲੂਮ ਹੈ । Digitized by Panjab Digital Library / www.panjabdigilib.org