ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/114

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੯੯ ) । ਗੁਣ ਵਿਸਰੇ॥੨॥ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ 3 ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣ ਰਹੈ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥ ਤਬ ਫੇਰਿ ਮਛੰਦ ਬੋਲਿਆ | ਆਖਿਓਸੁ ਨਾਨਕ ! ਜੋਗੁ ਲੈ, ਜੋ ਡੋਲਣੈ ਤੇ ਰਹੈਂ, ਭਵਜਲੁ ਸੁਖਾਲਾ ਤਹਿ। ਤਦਹੀ ਗੁਰੂ ਬੋਲਿਆ, ਸਬਦੁ ਰਾਗੁ ਰਾਮਕਲੀ ਵਿਚ ਮਃ ੧ :ਸੁਣਿ ਮਾਛਿੰਦਾ ਨਾਨਕੁ ਬੋਲੈ।ਵਸਗਤਿ ਪੰਚ ਕਰੇ ਨਹ ਡੋਲੈ॥ ਐਸੀ ਜੁਗਤਿ ਜੋਗ ਕਉ ਪਾਲੇ॥ ਆਪਿ ਤਰੈ ਸਗਲੇ ਕੁਲ ਤਾਰੇ ॥੧॥ ਸੋ ਅਉਧੂਤ ਐਸੀ ਮਤਿ ਪਾਵੈ ॥ ਅਹਿਨਿਸਿ ਸੁੰਨ ਸਮਾਧਿ ਸਮਾਵੈ ॥੧॥ ਰਹਾਉ ॥ ਭਿਖਿਆ ਭਾਇ ਭਗਤਿ ਭੈ ਚਲੈ ਹੋਵੈ ਸੁਤ੍ਰਿਪਤਿ ਸੰਤੋਖਿ ਅਮੁਲੈਧਿਆਨ ਰੁਪਿ ਹੋਇ ਆਸਣੁ ਪਾਵੈ ॥ ਸਚਿ ਨਾਮਿ ਤਾੜੀ ਚਿਤੁਲਾਵੈ ॥੨॥ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਸੁਣਿ ਮਾਛੰਦ ਅਉਧੂ ਨੀਸਾਣੀ ॥ ਆਸਾ ਮਾਹਿ ਨਿਰਾਸੁ ਲਾਏ ॥ ਨਿਹਚਉ ਨਾਨਕੇ ਕਰਤੇ ਪਾਏ ॥੩॥ ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥ ਗੁਰ ਚੇਲੇ ਕੀ ਸੰਧਿ ਮਿਲਾਏ ॥ ਦੀਖਿਆ ਦਾਰੂ ਭੋਜਨ ਖਾਇ ॥ ਛਿਅ ਦਰਸਨ ਕੀ ਸੋਝੀ ਪਾਇ ॥ ੪ ॥ ੫॥ ਤਬ ਗੋਰਖ ਨਾਥ ਬੇਨਤੀ ਕੀਤੀ, ਆਖਿਓਸੁ ਜੀ ਗੁਰ ਪੀਰੀ* ਤੁਸਾਡੀ ਰਹਰਾfਸ ਹੈ । ਆਦਿ ਜੁਗਾਦਿ ਚਲੀ ਆਈ ਹੈ । ਤਬ ਬਾਬੇ ਆਖਿਆ “ਕਵਨ ਗੁਰੁ ਕਰਹੇ ਗੋਰਖਨਾਥ ?' ਤਬ ਗੋਰਖਨਾਥ ਆਖਿਆ, “ਜੀਉ ਐਸਾ ਕਉਣ ਹੈ ? ਜੋ ਤੁਮਾਰੈ ਮੱਥੈ ਹਥੁ ਰਖੈ; ਪਰੁ ਓਹੋ ਈ ਤੁਮਰਾ ਗੁਰੂ, ਜੋ ਤੁਮਾਰੇ ਅੰਗ ਤੇ ਪੈਦਾ ਹੋਵੇ । ਤਬ ਬਾਬੇ ਆਖਿਆ, 'ਭਲਾ ਹੋਵੈ । ਤਦਹੁ ਬਾਬਾ ਰਵਦਾ ਰਹਿਆ ਗੋਸਟਿ ਮਛੰਦ ਨਾਲਿ ਸੰਪੂਰਨ ਹੋਈ।

  • ਪਾਠਾਂ ਹੈ 'ਗੁਰ ਪੀਰ। ਜੁਗਾਦ’ ਦੀ ਥਾਂ ਪਾਠਾਂ ਹੈ 'ਉਹੀ ਸੁੰਨ` ।

ਗੋਰਖ ਨਾਥ ਨੂੰ ਪਤਾ ਨਹੀਂ ਸੀ ਕਿ ਗੁਰੂ ਨਾਨਕ ਦੇਵ ਜੀ ਅਪਣੇ ਗੁਰੂ ਦਾ ਪਤਾ ਆਪ ਦੇ ਚੁਕੇ ਹਨ-ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰ ਮਿਲਿਆ ਸੋਈ ਜੀਉ । ਗੋਰਖ ਨਾਥ ਦੀ ਮੁਰਾਦ ਕੇਵਲ ਇਹ ਜਾਪਦੀ ਹੈ ਕਿ ਤੂੰ ਕਿਸੇ ਅੱਗੇ ਨਹੀਂ ਝੁਕਣਾ,ਸਿਵਾ ਉਸਦੇਕਿ ਜਿਸਨੂੰ ਤੂੰ ਆਪ ਮੁਕੰਮਲ ਕਰੇਗਾ, ਜਿਸਦਾ ਇਸ਼ਾਰਾ ਗੁਰੂ ਅੰਗਦ ਜੀ ਵੱਲ ਹੋ ਸਕਦਾ ਹੈ । ਕਿਸੇ ਅੱਗੇ ਨਾ ਝੁਕਣ ਬਾਬਤ ਆਪ ਬੀ ਗੁਰ ਨਾਨਕ ਦੇਵ ਜੀ ਨੇ ਦੱਸਿਆ ਹੈ :-“ਬੀਜਉ ਸੁਝੈ ਕੋ ਨਹੀ ਹੈ ਦਲੀਚਾ ਪਾਇ। ਅਰਥਾਤ ਸਿਵਾ ਨਾਥਾਂ ਦੇ ਨਾਥ ਵਾਹਿਗੁਰੂ ਦੇ ਮੇਰੇ ਸਾਹਮਣੇ ਦੁਲੀਚਾ ਵਿਛਾ ਕੇ ਬਹਿਣ ਵਾਲਾ ਮੈਨੂੰ ਕੋਈ ਨਹੀਂ ਦਿਸਦਾ। Digitized by Panjab Digital Library / www.panjabdigilib.org