ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/116

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੧ ). ਤਬ ਰਾਜੇ ਪੁਛਿਆ, “ਜੀ ਤੁਮ ਬ੍ਰਹਮਣ ਹਉ ? ਤਬ ਬਾਬਾ ਪਉੜੀ ਦੂਜੀ ਬਲਿਆ : ਬ੍ਰਹਮਣੁ ਬ੍ਰਹਮ ਗਿਆਨ ਇਸਨਾਨੀ ਹਰਿ ਗੁਣ ਪੂਜੇ ਪਾਤੀ ॥ ਏਕੋ ਨਾਮੁ : ਏਕੁ ਨਾਰਾਇਣ ਤ੍ਰਿਭਵਣ ਏਕਾ ਜੋਤੀ ॥੨॥ ਤਬ ਫਿਰਿ ਰਾਜੈ ਪੁਛਿਆ, “ਜੀ ਤੁਮ ਖੱੜੀ ਹਉ?' ਤਬ ਗੁਰੂ ਬਾਬਾ ਤੀਜੀ ਪਉੜੀ ਬੋਲਿਆ : ਜਿਹਬਾ ਡੰਡੀ ਇਹ ਘਟੁ ਛਾਬਾ ਤੋਲਉ ਨਾਮੁ ਅਜਾਚੀ ॥ ਏਕ ਹਾਟੁ ਸਾਹ ਸਭਨਾ ਸਿਰ ਵਣਜਾਰੇ ਇਕ ਭਾਤੀ ॥੩॥ *ਦੋਵੇ ਸਿਰੇ ਸਤਿਗੁਰੁ ਨਿਬੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥ ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਉ ਦਿਨੁ ਰਾਤੀ ॥੪॥ ਤਬ ਰਾਜੇ ਸਵਨਾਭਿ ਪੁਛਿਆ ਜੀ ਤੁਮ ਗੋਰਖਨਾਥ ਹਉ ? ਤਹੁ ਬਾਬਾ ਬੋਲਿਆ ਪਉੜੀ ਪੰਜਵੀਂ ਉਪਰਿ ਗਗਨੁ ਗਗਨ ਪਰਿ ਗੋਰਖੁ ਤਾ ਕਾ ਅਗਮੁ ਗੁਰੂ ਪੁਨਿਵਾਸੀ॥ ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥੫॥੧੧॥ ਜਬ ਗੁਰੂ ਭੋਗੁ ਪਾਇਆ, ਤਾਂ ਰਾਜਾ ਆਇ ਪੈਰੀ ਪਇਆ, ਬੇਨਤੀ ਕੀਤੀਅਸੁ, ਆਖਿਓਸੁ “ਜੀ ਮਿਹਰਿ ਕਰਿਕੈ ਘਰਿ ਚਲਹੁ ਤਬ ਬਾਬੈ ਆਖਿਆ ਜੋ ਮੈ ਪਿਆਦਾ ਨਾਹੀ ਚਲਦਾ । ਤਦਹੂੰ ਰਾਜੈ ਸਿਵਨਾਭਿ ਆਖਿਆ, 'ਜੀ ਤੇਰਾ ਦਿਤਾ ਸਭ ਕਿਛੁ ਹੈ, ਹੁਕਮੁ ਹੋਵੈ ਤਾ ਘੋੜੈ ਹਾਥੀ ਚੜੀਐ, ਅਤੇ ਜੀ ਤਖਤ ਰਵਾਂ ਚੜੀਐ । ਤਬ ਗੁਰੁ ਬਾਬੇ ਆਖਿਆ “ਜੋ ਹੋ ਰਾਜਾ ! ਅਸੀ ਮਨੁਖ ਦੀ ਅਸਵਾਰੀ ਕਰਦੇ ਹਾਂ । ਤਬ ਰਾਜੇ ਆfਖਿਆ 'ਜੀ ਮਨੁਖ ਭੀ ਬਹੁਤੁ ਹੈਨਿ ਚੜਿ ਚਲੀਐ ॥ ਤਬ ਬਾਬੇ ਆਖਿਆ ' ਹੋ ਰਾਜਾ ! ਓਹੁ ਮਨੁਖੁ ਹੋਵੈ ਜੋ ਰਾਜਕੁਇਰੁ ਹੋਵੈ, ਅਤੇ ਨਗਰ ਕਾ ਰਾਜਾ ਹੋਵੈ, ਤਿਸਕੀ ਪਿਠ ਉਪਰ ਚੜਾਂ । ਤਬ ਰਾਜੇ ਆਖਿਆ ਪਾਤਸ਼ਾਹ ਜੀ ! ਤੇਰਾ ਕੀਤਾ ਰਾਜਾ ਮੇ ਹਾਂ, ਚੜਿ ਚਲੀਐ । ਤਬ ਬਾਬਾ ਰਾਜੇ ਕੀ ਪਿਠਿ ਉਪਰਿ ਚੜਿਆ। ਤਬ ਲੋਕ ਲਗੈ ਆਖਣਿ ਜੋ ਰਾਜਾ ਕਮਲਾ ਹੋਆ ਹੈ । ਤਬ ਚੜਿ ਕਰਿ ਗਇਆ, ਜਾਇ · ਬੈਠਾ। ਤਬ ਰਾਣੀ ਚੰਦਕਲਾਂ ਅਤੇ ਰਾਜਾ ਸਿਵਨਾਭ ਹਥ ਜੋੜ ਖੜੇ ਹੋਏ, ਲਗੇ ਬੇਨਤੀ ਕਰਣਿ ਜੋ “ਜੀ ਪਰਸਾਦ ਦਾ ਹੁਕਮੁ ਹੋਵੈ । ਤਦਹੁ ਬਾਬੇ ਆਖਿਆ “ਜੋ

  • ਹਾ: ਵਾ: ਨੁਸਖੇ ਵਿਚ ਏਥੇ ਪਾਠ ਹੈ :-3ਬ ਫਿਰ ਰਾਜੇ ਪੁਛਿਆ, “ਜੀ ਤੁਮ ਹਿੰਦੂ ਜਾਂ ਮੁਸਲਮਾਨ ਹੋ ? ਤਬ ਗੁਰੂ ਬਾਬਾ ਚੌਥੀ ਪਉੜੀ ਬੋਲਿਆ:- ਇਸ ਤੋਂ ਜਾਪਦਾ ਹੈ ਕਿ ਵਲੈਤ ਵਾਲੀ ਸਾਖੀ ਦਾ ਉਤਾਰਾ ਕਰਨ ਵਾਲੇ ਤੋਂ ਇਹ ਪ੍ਰਸ਼ਨ ਰਹਿ ਗਿਆ ਹੈ, ਜੋ ਸੰਗ ਚੱਲੇ ਹੋਏ ਦੇ ਸਿਲਸਿਲੇ ਵਿਚ ਜ਼ਰੂਰੀ ਗੱਲ ਹੈਸੀ ।

Digitized by Panjab Digital Library / www.panjabdigilib.org