ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦੩)

ਨਾਹੀ। ਤਬ ਰਾਜਾ ਬਿਆਕੁਲ ਹੋਇ ਗਇਆ। ਉਦਿਆਨੁ ਪਕੜਿਅਸੁ। ਪੈਰਾਂ ਤੇ ਉਹਣਾ ਸਿਰ ਤੇ ਨੰਗਾ ‘ਗੁਰੂ ਗੁਰੂ ਕਰਦਾ ਫਿਰੇ। ਤਬ ਬਾਰਹ ਮਹੀਨਿਆਂ ਪਿਛੈ ਆਇ ਦਰਸਨੁ ਦਿਤੋਸੁ। ਚਰਨੀ ਲਾਇਓਸੁ ਜਨਮ ਮਰਣੁ ਰਾਜੇ ਸਿਉਨਾਭਿ ਕਾ ਕਟਿਆ, ਸਿਖੁ ਹੋਆ। ਸੈਦੋ ਜਟੁ ਜਾਤਿ ਘੇਹੋ ਪਾਹੁਲਿ ਹੁਕਮੁ ਨਾਲਿ ਦਿਤੀ, ਸਾਰਾ ਸਿੰਘਲਾਦੀਪ ਸਿਖੁ ਹੋਆ। ਗੁਰੂ ਗੁਰੂ ਲਾਗਾ ਜਪਣੀ।ਸਾਰਾ ਖੰਡੁ ਬਖਸਿਆ ਰਾਜੇ ਸਿਵਨਾਭ ਕੈ ਪਿਛੈ। ਬੋਲਹੁ ਵਾਹਿਗੁਰੂ

ਸਿੰਘਲਾਦੀਪ ਕੀ ਸੰਗਤਿ ਕੀ ਰਹੁਰਾਸਿ॥

ਜਬ ਰਾਤਿ ਪਵੈ ਤਾਂ ਸਭੈ ਇਕਠੇ ਆਇ ਬਹਿਨਿ ਧਰਮਸਾਲਾ।ਤਬ ਇਕ ਸਿਖੁ ਪਰਸਾਦੁ ਰਾਤੀ ਕਹਿ ਜਾਵੈ, ਭਲਕੇ ਇਕਠੇ ਜਾਇ ਖਾਵਨਿ। ਜਿਸ ਸਿਖ ਪਰਸਾਦੁ ਹੋਵੈ, ਤਿਸਕੇ ਇਕੀਸ ਮਣਾਂ ਲੂਣੁ ਰਸੋਈ ਪਵੈ। ਤਿਤੁ ਮਹਲਿ ਗੁਹਜੀ ਬਾਣੀ ਪਰਗਾਸ ਹੋਈ। ਸ੍ਰੀ ਸਤਿਗੁਰੂ ਪ੍ਰਸਾਦਿ। ਲਿਖਤੰ ਪ੍ਰਾਣ ਸੰਗਲੀ, ਸੁੰਨ ਮਹਲ ਕੀ ਕਥਾ, ਨਿਰੰਕਾਰੁ ਕਾ ਧਿਆਨ, ਗੁਹਜੀ ਬਾਣੀ ਬਾਬੈ ਕਾ ਬੋਲਣਾ, ਪਿੰਡ ਕਾ ਮਾਣੰਤ। ਤਦਹੁਂ ਬਾਬਾ ਪਉਣੁ ਅਹਾਰ ਕਰਦਾ ਥਾ। ਸਮੁੰਦ੍ਰ ਕੇ ਪਾਰ ਹੋਈ। ਸਿੰਘਲਾ ਦੀਪ ਰਾਜੇ ਸਿਉਨਾਭ ਕੀ ਧਰਤੀ ਹੋਈ।ਤਦਹੁਂ ਨਾਲਿ ਸੈਦੋ ਅਤੈ ਸੀਹੋਂ ਥੇ ਸਿਖ, ਤਬ ਪ੍ਰਾਣ ਸੰਗਲੀ ਹੋਈ।


*: ਵਾ: ਨ: ਵਿਚ ਇਥੇ “ਬੋਲਹੁ ਵਾਹਿਗੁਰੂ ਨਹੀਂ ਹੈ।

ਕੱਚਾ ਮਨ ੧੬ ਸੇਰ ਦਾ ਹੁੰਦਾ ਹੈ, ਤੇ “ਮਨ ਸੇਰ ਨੂੰ ਬੀ ਕਹਿੰਦੇ ਹਨ। ਇਥੋਂ ਅੱਗੇ ਅੰਤਕਾ ੩ ਵਾਲੀ ਬਾਣੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਜਿਸ ਦਾ ਨਾਮ ਪ੍ਰਾਣ ਸੰਗਲੀ ਹੈ।ਇਸ ਬਾਣੀ ਵਿਚ‘ਉਨਮਨ ਅਵਸਥਾ ਵਿਚ ਜੋ ਦਸ਼ਾ ਮਨ ਯਾ ਸੁਰਤ ਦੀ ਹੁੰਦੀ ਹੈ, ਉਹ ਵਿਸਥਾਰ ਨਾਲ ਦੱਸੀ ਹੈ। ਉਨਮਨ ਦਾ ਅਰਥ ਹੈ “ਮਨ ਦਾ ਉੱਚਾ ਹੋ ਜਾਣਾ; ਸੂਰਤ ਦਾ ਯਾ ਚਿਤ ਬ੍ਰਿਤੀ ਦਾ ਆਸ ਅੰਦੇਸੇ ਹਰਖ ਸੋਗ ਤੋਂ ਉੱਚਾ ਉੱਠ ਕੇ ਇਕ ਅੰਤਰ ਆਤਮੇ ਉਲ੍ਯਾਣ ਦੀ ਪ੍ਰਤੀਤੀ ਤੇ ਸਮਤਾ ਵਿਚ ਰਹਿਣਾ। ਤੇ [ਸਫ਼ਾ ੧੦੨ ਦੀ ਬਾਕੀ ਟੂਕ ਗੁਰੂ ਜੀ ਨੇ ‘ਸਿਖ ਪ੍ਰੀਯਾ ਕੀਤੀ ਹੈ। ਇਸ ਪ੍ਰਕਾਰ ਦੀ ਪ੍ਰੀਯਾ ਮੁਸਲਮਾਨਾਂ ਵਿਚ ਇਬ੍ਰਾਹੀਮ ਤੋੰ ਪੜ ਦੀ ਕੁਰਬਾਨੀ ਲੈਕੇ ਤੇ ਹਿੰਦੂਆਂ ਵਿਚ ਮੋਰਧਜ ਦੇ ਪੁਤ੍ਰ ਦੀ ਬਲੀ ਦਾ ਪ੍ਰਸੰਗ ਹੈ। ਏਥੇ ਜੇ ਬਲੀ ਮੰਗਣ ਤੇ ਇਤਰਾਜ਼ ਹੋਵੇ ਤਾਂ ਪੁੜ੍ਹ ਜਿਵਾ ਦੇਣ ਦੀ ਸ਼ਕਤੀ ਤੇ ਜਿਵਾ ਦੇਣਾ ਉਸ ਨੂੰ ਸਾਫ ਕਰਦਾ ਹੈ। ਜੇ ਜਿਵਾ ਦੇਣ ਤੇ ਸ਼ੱਕ ਕੀਤਾ ਜਾਵੇ ਤਾਂ ਬਲੀ ਮੰਗਣ ਤੇ ਬੀ ਸ਼ੱਕ ਕੀਤਾ ਲੋੜੀਏ, ਕਿਉਂਕਿ ਦੋਵੇਂ ਜ਼ਿਕਰ ਇਕੋ ਥਾਂ ਇਕੋ ਕਲਮ ਦੇ ਹਨ। ਇਸ ਕਾਰ ਦੇ ਅੰਦਾਜ਼ੇ ਸਾਖੀ ਲਿਖਣ ਵਾਲੇ ਦੇ ਅਪਣੇ ਹਨ, ਗੁਰੂ ਸਾਹਿਬ ਦਾ ਜੋ ਸੁਭਾਵ ਉਨ੍ਹਾਂ ਦੀ ਬਾਣੀ ਤੋਂ ਪ੍ਰਗਟ ਹੁੰਦਾ ਹੈ, ਉਸ ਨਾਲ ਇੱਡਾ ਕਰੜਾ ਪਰਤਾਵਾ ਲੈਣਾ ਮੇਲ ਨਹੀਂ ਖਾਂਦਾ।