ਵਾਹਿਗੁਰੂ ਜੀ ਕੀ ਫਤਹ ਅੰਮਤ ਛਕਣ ਸਮੇਂ ਹੋਈ, ਉਹ ਸੰਮਤ ਬਿ: ੧੭੫੬ ਹੈ । ਇਸ ਹਿਸਾਬ ਇਹ ਸਾਖੀ ੧੭੫੬ ਸੰਮਤ ਤੋਂ ਮਗਰੋਂ ਦੀ ਜਾ ਸਹੀ ਹੁੰਦੀ ਹੈ। ਪਰ ਇਹ ਵੀ ਹੋ ਸਕਦਾ ਹੈ ਕਿ ਜਨਮਸਾਖੀ ਪੁਰਾਤਣ ਹੋਵੇ ਤੇ ਵਲੈਤ ਵਾਲਾ ਨੁਸਖਾ ੧੭੫੬ ਦੇ ਬਾਦ ਲਿਖਿਆ ਗਿਆ ਹੋਵੇ ਤੇ ਲਿਖਾਰੀ ਤੋਂ ਸਹ ਸੁਭਾਵ ਉਸ ਵੇਲੇ ਪ੍ਰਵਿਰਤ ਹੋਇਆ ਫਿਕਰਾ ਵਾਹਿਗੁਰੂ ਜੀ ਕੀ ਫਤੇ ਲਿਖਿਆ ਗਿਆ ਹੋਵੇ । ਇਹ ਭੀ ਮੁਮਕਿਨ ਨਹੀਂ ਕਿ ਇਹ ਇਬਾਰਤ ਇਤਫਾਕ ਨਾਲ ਲਿਖੀ ਗਈ ਹੋਵੇ ਪਰ ਹਰ ਹਾਲਤ ਵਿਚ ਖੋਜਕਾਂ ਦਾ ਧਿਆਨ ਇਸ ਪਰ ਜ਼ਰੂਰ ਖ਼ਰਚ ਹੋਣਾ ਚਾਹੀਏ । (੪) ਇਸ ਦੀ ਬੋਲੀ ਨਿਰੋਲ ਪੋਠੋਹਾਰੀ ਨਹੀਂ, ਤੇ ਨਾ ਨਿਰੋਲ ਲਹਿੰਦੇ ਦੀ ਹੈ, ਜਿਹਲਮ ਦੇ ਇਸ ਕਿਨਾਰੇ ਯਾ ਉਸ ਕਿਨਾਰੇ ਦੀ ਬੋਲੀ ਨਾਲ ਮੇਲ ਖਾਂਦੀ ਹੈ । ਅਤੇ ਅੱਖਰ ਇਸ ਦੇ “ਹਾਹੇ', ਔਕੜ’ ਤੇ ‘ਲਲੇ ਆਦਿ ਦੇ ਵਿਚਾਰ ਤੋਂ ਪੁਰਾਤਣ ਢੰਗ ਦੇ ਲਗਦੇ ਹਨ । ਇਸ ਦਾ ਕਾਰਨ ਇਸ ਦਾ ਪੁਰਾਣਾ ਹੋਣਾ ਬੀ ਹੋ ਸਕਦਾ ਹੈ; ਤੇ ਲਿਖਾਰੀ ਦਾ ਉਸ ਅੱਖਰਾਂ ਦੀ ਘੁੰਡੀ ਤੋਂ ਨਾਵਾਕਫ ਹੋਣਾ ਵੀ ਹੋ ਸਕਦਾ ਹੈ, ਜੋ ਕਿ ਲਾਹੌਰ ਅੰਮ੍ਰਿਤਸਰ ਦੇ ਲਾਗੇ ਸੁਹਣੀ ਸ਼ਕਲ ਲੈ ਗਈ ਸੀ । ਕਿਉਂਕਿ ਹਾਸ਼ੀਏ ਦੀਆਂ ਲੀਕਾਂ ਮਿਸਤਰ ਨਾਲ ਵਾਹੀਆਂ ਨਹੀਂ ਜਾਪਦੀਆਂ ਜੋ ਹੁਨਰ ਕਿ ਓਦੋਂ ਚੰਗੇ ਕਮਾਲ ਤੇ ਸੀ । ਹਾਸ਼ੀਏ ਦੀਆਂ ਲੀਕਾਂ ਉਗੜ ਦੁਗੜੀਆਂ ਉਸ ਦੇ ਚਲਾਊ ਲਿਖਤ ਹੋਣ ਦੀ ਗਵਾਹੀ ਹਨ ਤੇ ਇਸੇ ਤਰਾਂ ਲਿਖਤ ਬੀ ਚਲਾਉ ਹੋ ਸਕਦੀ ਹੈ, ਲਿਖਣ ਵਾਲਾ ਕਸਬੀ ਲਿਖਾਰੀ ਨਹੀਂ ਜਾਪਦਾ। (੫) ਇਹ ਗੱਲ ਕਿ ਵਲੈਤ ਪਹੁੰਚਾ ਨੁਸਖਾ ਇਸਦਾ ਅਸਲੀ ਕਰਤਾ ਦਾ ਪਹਿਲਾ ਨੁਸਖਾ ਹੈ, ਇਸੇ ਦੇ ਅੰਦਰ ਦੀ ਗੁਆਹੀ ਤੋਂ ਰੱਦ ਹੋ ਜਾਂਦਾ ਹੈ । ਇਸ ਨੁਸਖੇ ਤੋਂ ਪਹਿਲੇ ਕੋਈ ਹੋਰ ਨੁਸਖਾ ਸੀ, ਜਿਸ ਦਾ ਇਹ ਉਤਾਰਾ ਹੈ । ਫੇਰ ਇਹ ਨੁਸਖਾ ਉਸ ਦਾ ਠੀਕ ਉਤਾਰਾ ਹੈ ਯਾ ਕੁਛ ਫਰਕ ਪੈ ਗਿਆ ਹੈ, ਇਹ ਗੱਲ ਹਾਫ਼ਜ਼ਾਬਾਦੀ ਨੁਸਖੇ ਨਾਲ ਇਸ ਦਾ ਟਾਕਰਾ ਕਰਨ ਤੋਂ ਦਿਸ ਪੈਂਦੀ ਹੈ ਕਿ ਦੋਵੇਂ ਉਤਾਰੇ ਕਿਸੇ ਇਕ ਮੁਲ ਦੇ ਹਨ ਪਰ ਆਪੋ ਵਿਚ ਫਰਕ ਕਰ ਗਏ ਹਨ । ਇਸ ਤੋਂ ਸੰਭਾਵਨਾ ਹੁੰਦੀ ਹੈ ਕਿ ਵਲੈਤ ਵਾਲਾ ਨੁਸਖਾ ਭੀ ਅਸਲੀ ਮੂਲ ਤੋਂ ਚੋਖਾ ਫਰਕ ਕਰ ਗਿਆ ਹੋਵੇਗਾ। ਇਹ ਗੱਲ ਕਿ ਇਹ ਨੁਸਖਾ ਕਿਸੇ ਹੋਰ ਦਾ ਉਤਾਰਾ ਹੈ ਐਉਂ ਸਪਸ਼ਟ ਹੁੰਦੀ ਹੈ:[@] ਸਾਖੀ ਨੰ: ੨੮ ਵਿਚ ਵਿਚ ਲਿਖਿਆ ਹੈ ਕਿ ਉਹ ਦੁਨੀਆਂਦਾਰ ਫਕੀਰ ਥੇ ਅਗਲਾ ਪਿਛਲਾ ਪੂਰਣ ਸਾਫ ਦਸਦਾ ਹੈ ਕਿ ਏਥੇ ਪਾਠ ਚਾਹੀਦਾ ਸੀ : “ਓਹ ਦੀਨਦਾਰ ਫਕੀਰ ਥੇ ਕਿਉਂਕਿ ਉਹ ਅਫਸੋਸ ਕਰਦਾ ਹੈ ਕਿ ਜੇ ਮੈਂ ਦੀਨ ਮੰਗਦਾ ਤਾਂ ਦੀਨ ਪਾਉਂਦਾ । ਮੈਂ
ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/12
ਦਿੱਖ