(੧੦੫)
ਤਲੈ ਚਾਰੇ ਤਾਵੜੇ ਮਾਲ ਕੇ ਹੈਨਿ। ਅਰੁ ਉਸ ਝੂੰਗੀ ਕੇ ਮਹਲਿ ਉਸਾਰੇ ਹੈਨ। ਅਤੇ ਉਸ ਮੰਜੀ ਕੇ ਪਲੰਘ ਹੋਇ ਹੈਨ। ਤਬ ਸੈਦੋ ਅਤੇ ਸੀਂਹ ਪੈਰੀ ਪਏ।ਤਬ ਘਰਿ ਆਏ। ਕੋਈ ਦਿਨੁ ਘਰਿ ਰਹੇ, ਤਬ ਫੇਰਿ ਰਵੇ।
ਤ੍ਰਿਤੀਆ ਉਦਾਸੀ
੪੯. ਤੀਜੀ ਉਦਾਸੀ, ਕਸ਼ਮੀਰ ਬ੍ਰਹਮਦਾਸ ਪੰਡਤ.
ਤ੍ਰਿਤੀਆ ਉਦਾਸੀ, ਉਤਰ ਖੰਡ ਕੀ ਉਦਾਸੀ ਕਰਣ ਲਗੈ। ਤਿਤੁ ਉਦਾਸੀ ਅਕ ਦੀਆਂ ਖਖੜੀਆਂ ਅਤੇ ਫੁਲ ਅਹਾਰੁ ਕਰਦਾ ਥਾ, ਪਰਿ ਸੁਕੇ। ਅਤੈ ਪੈਰੀ ਚਮੜਾ, ਅਤੈ ਸਿਰਿ ਚਮੜਾ, ਸਾਰੀ ਦੇਹ ਲਪੇਟਿਅਸੂ, ਅਤੈ ਮਾਥੇ ਟਿੱਕਾ ਕੇਸਰ ਕਾ। ਤਦਹੁ ਨਾਲਿ ਹਸੂ ਲਹਾਰੁ ਅਤੇ ਸੀਹਾਂ ਛੀਂਬਾ ਥੇ। ਤਬ ਬਾਬਾ ਕਸ਼ਮੀਰ ਗਇਆ। ਕੋਈ ਦਿਨੁ ਓਥੈ ਭੀ ਰਹਿਆ। ਲੋਕੁ ਬਹੁਤੁ ਨਾਉ ਧਰੀਕ ਹੋਏ। ਤਬ ਕਸ਼ਮੀਰ ਕਾ ਪੰਡਿਤੁ ਬ੍ਰਹਮਦਾਸੁ ਥਾ, ਉਸ ਸੁਣਿਆ, “ਜੋ ਇਕੁ ਫਕੀਰੁ ਆਇਆ ਹੈ। ਤਬ ਉਸਕੈ ਸਾਥਿ ਦੁਇ ਉਠ ਪੁਰਾਣਾ ਕੇ ਚਲਨਿ, ਅਤੈ ਗਲਿ ਵਿਚਿ ਠਾਕੁਰ ਹੈ। ਆਇ ਰਾਮ ਰਾਮ ਕੀਤੀਓਸੁ। ਕਰਿਕੈ ਬੈਠਿ ਗਇਆ। ਤਬ ਭੇਖੁ ਦੇਖਿ ਕੈ ਆਖਿਓਸੁ ਤੂ ਏਹਾ ਸਾਧੂ ਹੈ? ਤੈ ਚਮੜੇ ਕਿਉ ਪਹਰੇ ਹਨ। ਅਤੈ ਰਸੇ ਕਿਉ ਪਲੇਟੇ ਹੈਨਿ ਅਤੈ ਤੁਸੀ ਕਿਰਿਆ ਕਰਮੁ ਕਿਉ ਛੋਡਿਆ ਹੈ ਅਤੇ ਮਾਸੁ ਮਛੁਲੀ ਕਿਉਂ ਲਗੇ ਹਉ?” ਤਬ ਬਾਬਾ ਬੋਲਿਆ, ਪਉੜੀ ਰਾਗੁ ਮਲਾਰਿ ਵਿਚਿ, ਤਿਤੁ ਮਹਲਿ ਵਾਰ ਹੋਈ:—
*ਇਕ ਵੇਰ ਕੁਛ ਪਤਾ ਕਰਨ ਤੇ ਕਿਸੇ ਤੋਂ ਕਸ਼ਮੀਰ ਵਿਚਿ ਥਹੁ ਪਿਆ ਸੀ ਕਿ ਬ੍ਰਹਮ ਦਾਸ ਬੀਜ ਬਿਹਾੜੇ ਨਗਰ ਦਾ ਰਹਿਣ ਵਾਲਾ ਸੀ, ਅਰ ਗੁਰੂ ਜੀ ਨਾਲ ਇਸਦਾ ਮੇਲ ਮਾਰਤੰਡ ਦੇ ਚਸ਼ਮੇ ਤੇ ਹੋਇਆਸੀ।ਤਦ ਤੋਂ ਇਹ ਥਾਂ ਮਟਨ ਸਾਹਿਬ ਕਹਿਲਾਉਂਦਾ ਹੈ, ਚਸ਼ਮੇ ਦੇ ਤਲਾਉ ਵਿਚ ਥੜਾ ਸੀ, ਜਿਸ ਪਰ ਬੈਠ ਕੇ ਗੋਸ਼ਟ ਹੋਈ। ਗਿਰਾਂ ਦੇ ਲੋਕੀ ਗੁਰੂ ਜੀ ਦੇ ਉਪਾਸ਼ਕ ਹੋਏ। ਇਹ ਬੜਾ ਹੁਣ ਢੱਠਾ ਪਿਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤਲਾਉ ਦੇ ਦਵਾਲੇ ਛੇ ਗੁਰੂ ਗ੍ਰੰਥ ਸਾਹਿਬ ਧਰਮਸਾਲਾ ਵਿਚ ਖੁਲ੍ਹਦੇ ਸਨ, ਜੋ ਧਰਮਸਾਲਾ ਕਿ ਢਹਿ ਚੁਕੀ ਹੈ, ਤੇ ਕੁਝ ਫਾਸਲੇ ਤੇ ਇਕ ਨਵੀਂ ਧਰਮਸਾਲਾ ਬਣੀ ਹੈ, ਪ੍ਰਕਾਸ਼ ਹੁੰਦਾ ਹੈ, ਇਸ ਥਾਂ ਤੋਂ ਮੀਲ ਕੁ ਪਰੇ ਕਰੇਵੇ (ਪਬੀ) ਦੇ ਉਤੇ ਪੁਰਾਣਾ ਮਾਰਤੰਡ ਦਾ ਮੰਦਰ ਢੱਠਾ ਪਿਆ ਹੈ।