ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੦੬)

ਸਲੋਕ ਮਹਲਾ ੩॥*

ਗੁਰ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ॥ ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰਤਾਲ॥ ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ॥ ਕਮਲੁ ਵਿਗਸੈ ਸਚੁ ਮਨਿ ਗੁਰਕੈ ਸਬਦਿ ਨਿਹਾਲੁ॥ ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ॥ ਫਾਹੀ ਫਾਥੇ ਮਿਰਗ ਜਿਉ ਸਿਰਿ ਦਿਸੈ ਜਮਕਾਲੁ॥ ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ॥ ਏਨੀ ਅਖੀ ਨਦਰਿ ਨ ਆਵਈ ਜਿਚਰੁ ਸਬਦਿ ਨ ਕਰੇ ਬੀਚਾਰੁ॥ ਤੁਧੁ ` ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ॥ ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ लै ਬੋਹਿਥੁ॥ ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ॥ ਮਹਲਾ ੧॥ ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ॥ ਰੂੜਉ ਠਾਕੁਰੁ ਨਾਨਕਾ ਸਭਿ ਸੁਖੁ ਸਾਚਉ ਨਾਮੁ॥੨॥ਪਉੜੀ॥ਆਪੀਨੈ ਆਪੁ ਸਾਜਿ ਆਪੁ ਪਛਾਣਿਆ॥ ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ॥ ਵਿਣੁ ਥੰਮ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ॥ ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ॥ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ॥ ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ॥ ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ॥ ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥ ੧॥ ਸਲੋਕੁ ਮਃ ੧॥ ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ॥ ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ॥ ਮਃ ੧॥ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ॥ ਗਾਈ ਪੁਤਾ ਨਿਰ- ਧਨਾ ਪੰਥੀ ਚਾਕਰੁ ਹੋਇ॥੨॥ ਪਉੜੀ॥ ਤੂ ਸਚਾ ਸਚਿਆਰੁ ਜਿਨਿ ਸਚੁ ਵਰਤਾਇਆ॥ ਬੈਠਾ ਤਾੜੀ ਲਾਇ ਕਵਲੁ ਛਪਾਇਆ॥ ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ॥ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ॥ ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ॥ ਨਾ ਤਿਸੁ ਭੁਖ ਪਿਆਸ ਰਜਾ ਧਾਇਆ॥ ਗੁਰ ਮਹਿ พ ਸਮੋਇ ਸਬਦੁ ਵਰਤਾਇਆ॥ਸਚੇ ਹੀ ਪਤੀ- ਆਇ ਸਚਿ ਸਮਾਇਆ॥੨॥

ਵਾਰ ਸੰਪੂਰਨ ਹੋਈ ਮਲਾਰ ਕੀ ੨੭॥ ਤਾਂ ਬ੍ਰਹਮ ਦਾਸੁ ਪੰਡਤੁ ਆਇ


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ (੧. ਗੁਰ ਮਿਲਿਐ ਮਨੁ ੨. ਹੇਕੋ ਪਾਧਰ) ਵਾਰ ਮਲਾਰ ਦੇ ਅਰੰਭ ਵਿਚ ਇਸੇ ਤਰਤੀਬ ਵਿਚ ਹਨ,ਮਾਲੂਮ ਹੁੰਦਾ ਹੈ ਕਿ ਅਸਲੀ ਕਰਤਾ ਜੀ ਦੇ ਨੁਸਖੇ ਵਿਚ ਕੇਵਲ ਪਉੜੀਆਂ ਹੀ ਹੋਸਨ, ਜੋ ਮਹਲਾ ੧ ਦੀਆਂ ਹਨ। ਪਹਿਲਾ ਸਲੋਕ ਮਃ ੩ ਦਾ ਹੈ, ਜੋ ਕਿਸੇ ਉਤਾਰੇ ਵਾਲੇ ਨੇ ਨਾਲ ਲਗਦਾ ਹੋਣ ਕਰ ਕੇ ਤੇ ਵਾਰ ਉਤੇ ਵਾਰ ਮਲਾਰ ਕੀ ਮਹਲਾ ੧ ਲਿਖਿਆ ਹੋਣ ਕਰ ਕੇ ਉਤਾਰਾ ਕਰ ਲਿਆ ਹੈ। ਸਾਰੀ ਵਾਰ ਦੀਆਂ ੨੮ ਪਉੜੀਆਂ ਹਨ ਇਕ ਪਉੜੀ ਮਃ ੫ ਦੀ ਹੈ।