ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/125

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੦ ) ਤਬ ਪਾਣੀ ਪਾਇਆ*। ਤਬ ਸਿੱਧਾਂ ਪਾਸਿ ਭਰਿ ਲੈ ਆਇਆ।ਤਬ ਸਭਨਾਂ ਸਿੱਧੂ ਪਾਣੀ ਪੀਤਾ, ਪਰੁ ਪਾਣੀ ਨਿਖੁਟੈ ਨਾਹੀ। ਤਬ ਮਹਾਦੇਉ ਪੁਛਿਆ, ਤੂੰ ਗਿਰਹੀ ਹੈ ਕਿ ਉਦਾਸੀ ਹੈ ?? ਤਦਹੁ ਬਾਬੇ ਆਖਿਆ, ਜੋ ਉਦਾਸੀ ਕੇ ਲਛਣੁ ਕਉਣ , ਹੈਨਿ ? ਅਰੁ ਗਿਰਹੀ ਕੇ ਲਛਣ ਕਉਣ ਹੈਨਿ ? ਤਬ ਮਹਾਦੇਉ ਬੋਲਿਆ : ਸਲੋਕੁ ॥ ਸੋ ਗਿਰਹੀ ਜੋ ਨਿਗਹੁ ਕਰੈ ॥ ਜਪ ਤਪੁ ਸੰਜਮੁ ਭੀਖਿਆ ਕਰੇਗਾ ਪੁੰਨ ਦਾਨ ਕਾ ਕਰੇ ਸਰੀਰੁ ॥ ਸੋ ਗਿਰਹੀ ਗੰਗਾ ਕਾ ਨੀਰੁ ॥ ਬੋਲੈ ਈਸਰੁ ਸਤਿ ਸਰੂਪੁ ॥ ਪਰਮ ਤੰਤ ਮਹਿ ਰੇਖ ਨ ਰੂਪੁ ॥੨॥ ਤਬ ਗੁਰੁ ਜਬਾਬੁ ਦਿੱਤਾ : ਮਃ ੧ ॥ ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ॥ਕੰਨ ਪੜਾਇ ਕਿਆ ਖਾਜੈ ਭੁਗਤਿ ॥ ਆਸਤਿ ਨਾਸਤਿ ਏਕੋ ਨਾਉ ॥ ਕਉਣੁ ਸੁ ਅਖਰੁ ਜਿਤੁ ਰਹੈ ਹਿਆਉ ॥ ਧੂਪ ਛਾਵ ਜੇ ਸਮਕਰਿ ਹੈ॥ ਤਾ ਨਾਨਕੁ ਆਖੇ ਗੁਰੁ ਕੋ ਕਹੈ॥ ਛਿਅ ਵਰਤਾਰੇ ਵਰਤਹਿ ਪੁਤ ॥ ਸੰਸਾਰੀ ਨਾ ਅਉਧੂਤ ॥ ਨਿਰੰਕਾਰਿ ਜੋ ਰਹੈ ਸਮਾਇ ॥ ਕਾਹੇ ਭੀਖਆ ਮੰਗਣਿ ਜਾਇ ॥੭॥ ਤਬ ਫਿਰਿ ਗੋਪੀਚੰਦੁ ਬੋਲਿਆ, ਗੋਪੀਚੰਦ ਉਦਾਸੀ ਥਾ, ਉਦਾਸ ਕਾ ਗੁਣ ਲੈ ਬੋਲਿਆ :ਮਃ੧॥ਸੋ ਉਦਾਸੀ ਜਿ ਪਾਲੇ ਉਦਾਸੁ॥ਅਰਧ ਉਰਧ ਕਰੇ ਨਿਰੰਜਨ ਵਾਸੁ॥ ਚੰਦ ਸੂਰਜ ਕੀ ਪਾਏ ਗੰਢਿ ॥ ਤਿਸੁ ਉਦਾਸੀ ਕਾ ਪੜੈ ਨ ਕੰਧੁ ॥ ਬੋਲੈ ਗੋਪੀਚੰਦੁ ਸਤਿ ਸਰੂਪੁ ॥ ਪਰਮਤੰਤ ਮਹਿ ਰੇਖ ਨ ਰੂਪੁf॥੪॥ ਤਬ ਬਾਬੈ ਜਬਾਬੁ ਦਿਤਾ:- ਦੇਖੋ ਅੰਤਕਾ ੪ ਅੰਕ ੧] ਤਬ ਗੋਰਖਨਾਥੁ ਬੋਲਿਆ, ਗੋਰਖੁਨਾਥ ਅਉਧੂ ਥਾ, ਅਉਧੂਤਾਂ ਕਾ ਲਛਣ ਲੈ ਬੋਲਿਆ :ਸਲੋਕ॥ਸੋ ਅਉਧੂਤੀ ਜੋ ਧੂਪੈ ਆਪੁ॥ਭਿਖਿਆ ਭੋਜਨੁ ਕਰੈ ਸੰਤਾਪੁ॥ਅਉਹਠ ਪਟਣ ਮਹਿ ਭੀਖਿਆ ਕਰੈ ॥ ਸੋ ਅਉਧੂਤੀ ਸਿਵ ਪੁਰ ਚੜੈ ॥ ਬੋਲੈ ਰਖੁ ਸਤਿ ਸਰੂਪ ॥ ਪਰਮ ਤੰਤ ਮਹਿ ਰੇਖ ਨ ਰੂਪ॥੩॥ ਤਬ ਗੁਰੂ ਜਬਾਬ ਦਿੱਤਾ :- ਦੇਖੋ ਅੰਤਕਾ ੪ ਅੰਕ ੨] ਤਬ ਫਿਰਿ ਚਰਪਟੁ ਬੋਲਿਆ। ਚਰਪਟੁ ਜੋਗੀ ਥਾ,ਜੋਗ ਕਾ ਗੁਣੁ ਲੈ ਲਿਆ: ਸਲੋਕ ॥ ਸੋ ਪਾਖੰਡੀਜ ਕਾਇਆ ਪਖਾਲੇ॥ਕਾਇਆ ਕੀ ਅਗਨਿ ਬ੍ਰਹਮੁ

  • ਇਹ ਪਾਠ ਹਾ: ਵਾ: ਨੁ: ਵਿਚ ਦੁਬਾਰਾ ਨਹੀਂ ਹੈ ।

ਇਨਾਂ ਸਲੋਕਾਂ ਦੇ ਉਤਰ ਪੁਸ਼ਨ ਵਿਚੇ ਹੀ ਹਨ, ਪਰ ਸਾਖੀ ਦੇ ਕਰਤਾ ਨੇ ਇਨ੍ਹਾਂ ਦੇ ਉਤਰ ਰਤਨਮਾਨ ਆਦਿ ਤੋਂ ਬੀ ਲਏ ਹਨ । ਦੇਖੋ ਅੰਤਕਾ ੪ ॥ ਪਾਖੰਡੀ-ਜੋਗੀਆਂ ਦਾ ਇਕ ਮਤ, ਅਥਵਾ ਜੈਨੀ ਬੋਧੀ ਆਦਿਕ ! Digitized by Panjab Digital Library / www.panjabdigilib.org