(੧੧੧)
ਪਰ ਜਾਲੇ॥ ਸੁਪਨੈ ਬਿੰਦੁ ਨ ਦੇਈ ਝਰਣਾ॥ ਤਿਸੁ ਪਾਖੰਡੀ ਜਰਾ ਨ ਮਰਣਾ॥ ਬੋਲੈ ਚਰਪਟੁ ਸਤਿ ਸਰੂਪੁ॥ ਪਰਮਤੰਤ ਮਹਿ ਰੇਖ ਨ ਰੂਪੁ॥੫॥ ਤਬ ਗੁਰੂ ਬੋਲਿਆ:- [ਦੇਖੋ ਅੰਤਕਾ ੪ ਅੰਕ ੩]. ਤਬ ਫਿਰਿ ਭਰਥਰੀ ਬੋਲਿਆ। ਭਰਥਰੀ ਬੈਰਾਗੀ ਥਾ ਬੈਰਾਗ ਕਾਰਣ ਲੈ ਬੋਲਿਆ:ਸਲੋਕ॥ ਸੋ ਬੈਰਾਗੀ ਜਿ ਉਲਟੇ ਬ੍ਰਹਮੁ॥ ਗਗਨ ਮੰਡਲ ਮਹਿ ਰੋਪੈ ਥੰਮ ਅਹਿਨਿਸਿ ਅੰਤਰਿ ਰਹੈ ਧਿਆਨਿ॥ਤੇ ਬੈਰਾਗੀ ਸਤ ਸਮਾਨਿ॥ ਬੋਲੈ ਭਰਥਰਿ ਸਤਿ ਸਰੂਪੁ॥ ਪਰਮ ਤੰਤ ਮਹਿ ਰੇਖ ਨ ਰੂਪੁ॥੬॥ ਤਬ ਗੁਰੁ ਬਾਬੇ ਜਬਾਬ ਦਿਤਾ- ਦੇਖੋ ਅੰਤਕਾ ੪ ਅੰਕ ੪] ਤਬ ਭਰਥਰੀ ਆਖਿਆ, “ਨਾਨਕ! ਤੂੰ ਜੋਗੀ ਹੋਹੁ, ਜੋ ਜੁਗੁ ਜੁਗੁ ਜੀਵਦਾ ਰਹੈ। ਤਬ ਬਾਬੇ ਆਖਿਆ, “ਜੋਗ ਕਾ ਕਵਣੁ ਰੂਪ ਹੈ? ਤਬ ਭਰਥਰੀ ਬੋਲਿਆ ਜੋਗ ਕਾ ਰੂਪ: ਦਾ ਖਿੰਥਾ ਝੋਲੀ ਡੰਡਾ॥ ਸੰਕੀ ਨਾਦ ਵਜੈ ਹਮੰਡਾ॥ ਤਬ ਬਾਬਾ ਬੋਲਿਆ ਸਬਦੁ ਰਾਗੁ ਆਸਾ ਵਿਚ: ਆਸਾ ਮਹਲਾ ੧॥* ਗੁਰ ਕਾ ਸਬਦੁ ਮਨੈ ਮਹਿ ਮੁੰਦਾ ਖਿੰਥਾ ਖਿਮਾ ਹਢਾਵਉ॥ ਜੋ ਕਿਛੁ ਕਰੇ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ॥੧॥ ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਤੰਤ ਮਹਿਜੋਰੀ॥ਅੰਮ੍ਰਿਤੁ ਨਾਮੁ ਨਿਰੰਜਨ ਪਾਇਆ
*ਭਾਈ ਗੁਰਦਾਸ ਜੀ ਨੇ ਇਸ ਮੁਬਾਹਸੇ ਦਾ ਹਾਲ ਇਵ ਦਿਤਾ ਹੈ:ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੇ ਤਕ ਆਹੀ॥ ਫਿਰ ਜਾ ਚੜਿਆ ਸੁਮੇਰ ਪਰ ਸਿਧ ਮੰਡਲੀ ਦ੍ਰਿਸ਼ਟੀ ਆਈ। ਚੌਰਾਸੀਹ ਸਿਧਿ ਗੋਰਖਾਦ ਮਨ ਅੰਦਰ ਗਿਣਤੀ ਵਰਤਾਈ। ਸਿਧ ਪੁਛਣ ਸੁਣ ਬਾਲਿਆ ਕੌਣ ਸ਼ਕਤਿ ਤੁਹਿ ਏਥੇ ਲਿਆਈ।ਹਉਂ ਜਪਿਆ ਪਰਮੇਸਰੋ ਭਾਉ ਭਗਤਿ ਸੰਗ ਤਾੜੀ ਲਾਈ | ਆਖਣ ਸਿਧ ਸੁਣ ਬਾਲਿਆ ਅਪਣਾ ਨਾਉ ਤੁਮ ਦੇਹ ਬਤਾਈ। ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ।ਨੀਚ ਕਹਾਇ ਉਚ ਘਰਆਈ॥੨੮iਫਿਰ ਪੁਛਣ ਸਿਧ ਨਾਨਕਾ ਮਾਤਲੋਕ ਵਿਚ ਕੜਾ ਵਰਤਾਰਾ | ਸਭ ਸਿੱਧਾਂ ਏਹ ਬੁੱਝਿਆ ਕਲਿ ਤਾਰਣ ਨਾਨਕ ਅਵਤਾਰਾ | ਬਾਬੇ ਕਹਿਆ ਨਾਥ ਜੀ ਸੱਚ ਚੰਦ੍ਰਮਾ ਕੂੜ ਅੰਧਾਰਾ | ਕੁੜ ਅਮਾਵਸ ਵਰਤਿਆ ਹਉਂ ਭਾਲਣ ਚੜਿਆ ਸੰਸਾਰਾ | ਪਾਪ ਗਿਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪੁਕਾਰਾ। ਸਿਧ ਛਪ ਬੈਠੇ ਪਰਬਤੀਂ ਕੌਣ ਜਗਤ ਕਉ ਪਾਰ ਉਤਾਰਾ। ਜੋਗੀ ਗਯਾਨ ਵਿਹੁਣਿਆ ਨਿਸਦਿਨ ਅੰਗ
ਬਾਕੀ ਟੂਕ ਦੇਖੋ ਪੰਨਾ ੧੧੨ ਦੇ ਹੇਠ]