________________
( ੧੧੨ ) ਗਿਆਨ ਕਾਇਆ ਰਸ ਭੋਗੰ ॥੧॥ਰਹਾਉ ॥ ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ॥ ਸਿੰਙ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੇ ਨਾਦੰ ॥੨॥ ਪਤੁ ਵੀਚਾਰ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥ ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖ ਪੰਥੁ ਅਤੀਤੰ ॥੩॥ ਸਗਲੀ ਜੋਤਿ ਹਮਾਰੀ ਸੰਖਿਆ ਨਾਨਾ ਵਰਨ ਅਨੇਕੰ ॥ ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥' ਤਹੁ ਸਿਧ ਬੋਲੇ 'ਨਾਨਕ ! ਤੂ ਅਚਲ* ਚਲੁ, ਮੇਲਾ ਹੈ, ਦਰਸਨੁ ਸਿਧਾਂ ਕਾ ਮੇਲਾ ਹੈ । ਤਬ ਬਾਬੈ ਆਖਿਆ ਅਚਲੁ ਕਿਤਨਿਆਂ ਦਿਨਾਂ ਕੀ ਵਾਟ ਹੈ ?? ਤਬ ਸਿਧ ਬੋਲੇ ਨਾਨਕ ! ਅਚਲੁ ਤਿਹੁ ਦਿਨਾ ਕਾ ਪੈਂਡਾ ਹੈ, ਅਸਾਡਾ ਹੈ ਜੋ ਪਉਣ ਕੀ ਚਾਲਿ ਚਲਦੇ ਹਾਂ । ਤਬ ਬਾਬੇ ਆਖਿਆ “ਤੁਸੀਂ ਚਲਹੁ, ਅਸੀ ਧੀਰੇ ਭਾਇ ਆਵਹਿਗੇ । ਤਬ ਸਿਧ ਓਥਹੁ ਚਲੇ । ਤਬ ਪਿਛਹੁ ਬਾਬਾ ਭੀ ਚਲਿਆ ਹੈ ਮਨਸਾ ਕੀ ਚਾਲ, ਇਕ ਪਲ ਮਹਿ ਗਇਆ । ਆਇ ਬੜ ਤਲੈ ਬੈਠਾ। ਪਿਛਹੁ ਸਿਧ ਆਏ । ਜਾਂ ਦੇਖਨਿ ਤਾਂ ਅਗੇ ਬੈਠਾ ਹੈ ! ਤਬ ਸਿਧਾਂ ਪੁਛਿਆ “ਏਹੁ ਕਦ ਕਾ ਆਇਆ ਹੈ ?” ਤਬ ਅਗਹੁ ਸਿਧਾਂ ਕਹਿਆ ਜੋ ਇਸ ਨੋ ਆਇਆਂ ਆਜੂ
- ਇਹ ਵਟਾਲੇ ਤੋਂ ਤੀਹ ਕੁ ਮੀਲ ਪਰੇ ਜੋਗੀਆਂ ਦਾ ਪੁਰਾਣਾ ਟਿਕਾਣਾ ਸੀ ਤੇ ਹੁਣ ਬੀ ਹੈ । ਗੁਰੂ ਜੀ ਦੇ ਬੈਠਣ ਦੀ ਥਾਵੇਂ ਗੁਰਦੁਆਰਾ ਭੀ ਹੈ । ਦੂਜੀ ਵਾਰੀ ਪਾਠ ਮੇਲਾ ਹਾ: ਵਾ: ਨੁਸਖੇ ਵਿਚ ਨਹੀਂ ਹੈ ।
ਸਫ਼ਾ ੧੧੧ ਦੀ ਬਾਕੀ ਟੁਕ ਲਗਾਇਨ ਛਾਰਾ | ਬਾਝ ਗੁਰੁ ਡੁੱਬਾ ਜਗ ਸਾਰਾ ੧੯ ॥ ਕਲ ਆਈ ਕੁਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ ॥ ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ । ਪਰਜਾ ਅੰਧੀ ਗਯਾਨ ਬਿਨ ਕੂੜ ਕੁਸੱਤ ਮੁਖਹੁ ਆਲਾਈ । ਚੇਲੇ ਸਾਜ ਵਜਾਇੰਦੇ ਨੱਚਣ ਗੁਰੁ ਬਹੁਤ ਬਿਧਿ ਭਾਈ । ਸੇਵਕ ਬੈਠਣ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ। ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ । ਇਸਤ੍ਰੀ ਪੁਰਖੈ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ । ਵਰਤਿਆ ਪਾਪ ਸਭਸ ਜਗ ਮਾਂਹੀ ॥੩੦॥ ਸਿੱਧੀ ਮਨੇ ਬਿਚਾਰਿਆ ਕਿਵੇਂ ਦਰਸ਼ਨ ਏਹ ਲੇਵੈ ਬਾਲਾ । ਐਸਾ ਜੋਗੀ ਕਲੀ ਮਹਿ ਹਮਰੇ ਪੰਥ ਕਰੇ ਉਜਿਆਲਾ | ਖੱਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ | ਬਾਬਾ ਆਯਾ ਪਾਣੀਐ ਡਿਠੇ ਰਤਨ ਜਵਾਹਰ ਲਾਲਾ | ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝੱਲੇ ਗੁਰ ਦੀ ਝਾਲਾ। ਫਿਰ ਆਯਾ ਗੁਰਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ । ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥਨਿਰਾਲਾ॥ ਕਲਿਜੁਗ ਨਾਨਕ ਨਾਮ ਸੁਖਾਲਾ ||੩੧॥ Digitized by Panjab Digital Library / www.panjabdigilib.org