(੧੧੩)
ਤੀਸਰਾ ਦਿਨੁ ਹੋਆ ਹੈ । ਤਬ ਸਿਧ ਹੈਰਾਨੁ ਹੋਇ ਗਏ।
ਤਦਹ ਪਿਆਲੇ ਕਾ ਵਖਤੁ ਹੋਯਾ, ਸੁਰਾਹੀ ਫਿਰੀ। ਤਬ ਬਾਬੈ ਪਾਸਿ ਭੀ ਲੈ ਆਏ। ਤਬ ਬਾਬੈ ਪੁਛਿਆ “ਏਹੁ ਕਿਆ ਹੈ ?” ਤਬ ਸਿਧਾਂ ਆਖਿਆ ਏਹੁ ਸਿਧਾਂ ਕਾ ਪਿਆਲਾ ਹੈ, ਤੂੰ ਪੀਉ। ਤਬ ਬਾਬੈ ਆਖਿਆ, “ਇਸ ਵਿਚਿ ਕਿਆ ਪਾਇਆ ਹੈ ?”। ਤਬ ਸਿੱਧਾਂ ਆਖਿਆ “ਇਸ ਵਿਚਿ ਗੁੜ ਅਤੈ ਧਾਵੈ ਕੇ ਫੂਲ ਪਾਏ ਹੈਨਿ। ਤਬ ਬਾਬਾ ਬੋਲਿਆ, ਸਬਦ ਰਾਗੁ ਆਸਾ ਸਬਦੁ ਮਃ ੧॥
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ॥ ਕਰਿ ਕਰਣੀ ਕਸੁ ਪਾਈਐ॥
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ॥੧॥ ਬਾਬਾ
ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ॥ ਅਹਿਨਿਸਿ
ਬਨੀ ਪ੍ਰੇਮ ਲਿਵਲਾਗੀ ਸਬਦੁ ਅਨਾਹਦ ਗਹਿਆ॥ ੧॥ ਰਹਾਉ॥ ਪੂਰਾ
ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾਕਉ ਨਦਰਿ ਕਰੇ॥ ਅੰਮ੍ਰਿਤ
ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ॥੨॥ ਗੁਰ ਕੀ
ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ॥ ਦਰ ਦਰਸਨ
ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ॥ ੩॥ ਸਿਫਤੀ ਰਤਾ ਸਦ
ਬੈਰਾਗੀ ਜੂਐ ਜਨਮੁ ਨ ਹਾਰੈ॥ ਕਹੁ ਨਾਨਕ ਸੁਣਿ ਭਰਥਰਿ ਜੋਗੀ
ਖੀਵਾ ਅੰਮ੍ਰਿਤ ਧਾਰੈ॥੪॥੪॥੩੮
ਤਬ ਸਿਧਾਂ ‘ਆਦੇਸੁ ! ਆਦਿਸੁ ਕੀਤਾ। ਤਬ ਬਾਬਾ ਬੋਲਿਆ, “ਆਦਿ ਪੁਰਖ ਕਉ ਆਦੇਸੁ। ਓਬਹੁਂ ਰਵਦਾ ਰਹਿਆ। ਬੋਲਹੁ ਵਾਹਿਗੁਰੂ।
ਚਉਥੀ ਉਦਾਸੀ
੫੧. ਚਉਥੀ ਉਦਾਸੀ ਪੱਛਮ ਦੀ, ਮੱਕਾ.
ਚਉਥੀ ਉਦਾਸੀ ਪੱਛਮ ਕੀ ਹੋਈ।
ਪੈਰ ਖੰਊਂਸਾ ਚੰਮ ਕੀਆਂ, ਅਤੇ ਚੰਮ ਕੀ ਸੁਬਣਿ। ਗਲ ਵਿਚਿ ਹਡੀਆਂ ਕੀ
*ਗੁੜ ਧਾਵਿਆਂ ਤੋਂ ਸ਼ਰਾਬ ਬਣਦੀ ਹੈ। ਜੋਗੀ ਸ਼ਰਾਬ ਪੀਤਾ ਕਰਦੇ ਸਨ।
ਸਿਧ ਗੋਸਟ ਨਾਮ ਦੀ ਬਾਣੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ,fਸਿਧਾਂ ਨਾਲ ਚਰਚਾ ਹੋਈ ਸੀ, ਓਹ ਪ੍ਰਸ਼ਨ ਉਤਰ ਗੁਰੂ ਨਾਨਕ ਜੀ ਦੀ ਆਪਣੀ ਰਚਨਾ ਹੈ। ਅਚਲ ਵਟਾਲੇ ਦੇ ਹਾਲਾਤ ਇਥੇ ਲਿਖੇ ਹਾਲਾਤ ਨਾਲੋਂ ਵਧੇਰੇ ਇਸ ਜਨਮ ਸਾਖੀ ਤੋਂ ਪੁਰਾਤਨ ਲਿਖਨਹਾਰੇ ਭਾਈ ਗੁਰਦਾਸ ਜੀ ਨੇ ਅਪਣੀਆਂ ਵਾਰਾਂ ਵਿਚ ਦਿੱਤੇ ਹਨ। ਦੇਖੇ ੧੧੫ ਪੰਨੇ ਦਾ ਫੁਟਨੋਟ ਨਿਸ਼ਾਨf।