ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੫)

ਹੋਵੈ ਜੀ, ਤੁਸੀ ਅਗੇ ਚਲਹੁ। ਤਬ ਉਹੁ ਆਗੈ ਹੋਇਆ। ਜਾ ਇਹੁ ਫਿਰ ਦੇਖੋ, ਤਾਂ ਨਾ ਬਾਬਾ ਹੈ, ਅਤੇ ਨਾ ਉਹ ਬਦਲੀ ਹੈ। ਤਬ ਹਾਜੀ ਲਗਾ ਹਥ ਫਾਟਣਿ॥ ਤਾਂ ਆਖਿਓਸੁ, ਜੋ “ਖੁਦਾਇ ਕਾ ਦੀਦਾਰੁ ਹੋਆ ਆਹਾ, ਪਰੁ ਝਲ ਨ ਸਕਿਓ, - ਛਲਿ ਗਇਆ। ਤਬ ਬਾਬਾ ਮੱਕੇ ਵਿਚ ਜਾਇ ਵੜਿਆ ਹੋਆ*। ਤਬ ਅਗੇ ਕਿਤਾਬਾਂ ਵਿਚ ਲਿਖਿਆ ਆਹਾ, ਜੋ ਇਕ ਨਾਨਕ ਦਰਵੇਸੁ ਆਵੈ, ਤਾ ਮਕੇ ਦੇ ਖੁਹਾ ਵਿਚ ਪਾਣੀ ਪੈਦਾ ਹੋਵੇਗਾ। ਤਬ ਬਾਬਾ ਮਕੇ ਵਿਚਿ ਜਾਇ ਵੜਿਆ,


*ਪਦ ਹੋਆ ਹਾ: ਬਾ: ਨੁਸਖੇ ਵਿਚ ਨਹੀਂ ਹੈ।

ਭਾਈ ਗੁਰਦਾਸ ਜੀ ਤੀਸਰੀ, ਚੌਥੀ, ਪੰਜਵੀਂਤੇ ਛੇਵੀਂ ਪਾਤਸ਼ਾਹੀ ਦੇ ਸਮੇਂ ਪੂfਸਿਧ ਗੁਰਸਿੱਖ, ਲਿਖਾਰੀ, ਕਵੀ ਤੇ ਮਹਾਨ ਗੁਰਮੁਖ ਹੋਏ ਹਨ। ਇਸ ਵੇਲੇ ਦੇ ਮੁਤਅੱਲਕ ਜੋ ਕੁਛ ਉਹ ਲਿਖ ਗਏ ਹਨ, ਸੋ ਇਸ ਪੋਥੀ ਤੋਂ ਮੁਹਰਲੀ ਵਾਕਫੀ ਹੈ। ਇਸ ਲਈ ਉਹਨਾਂ ਦਾ ਲੇਖ ਏਥੇ ਦੇਣਾ ਪਾਠਕਾਂ ਨੂੰ ਉਸ ਵੇਲੇ ਦੇ ਹਾਲਾਤ ਵਧੀਕ ਪੁਰਾਣੇ ਤੇ ਸੱਚੇ ਮਾਲੂਮ ਕਰਨ ਵਿਚ ਸਹਾਈ ਹੋਉ। ਇਸ ਸਾਖੀ ਵਾਲਾ ਲਿਖਦਾ ਹੈ ਕਿ ਸੁਮੇਰ ਤੋਂ ਗੁਰੂ ਜੀ ਮਨਸਾ ਕੀ ਚਾਲ ਅਚਲ ਵਟਾਲੇ ਆਏ ਪਰ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸ਼ਿਵਰਾਤ ਦਾ ਮੇਲਾ ਸੁਣ ਕੇ ਗੁਰੂ ਜੀ ਅਚਲ ਆਏ। ਫਿਰ ਅਚਲ ਦਾ ਹਾਲ ਵਿਸਥਾਰ ਨਾਲ ਦੱਸਦੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਸਿਧ ਗੋਸ਼ਟ ਇਥੇ ਹੀ ਹੋਈ, ਨਾਲੇ ਸਿਧ ਗੋਸ਼ਟ ਦੇ ਅਰਥ ਕਰਨ ਵਿਚ ਜੋ ਅਕਸਰ ਗਯਾਨੀ ਭੁੱਲ ਕਰਦੇ ਆਏ ਹਨ ਕਿਸੀ ਗੁਰੂ ਜੀ ਬਹਿਸ ਕਰਨ ਜੋਗੀਆਂ ਨਾਲ ਗਏ ਸਨ ਉਹ ਦਰੁਸਤ ਹੋ ਜਾਂਦੀ ਹੈ। ਭਾਈ ਗੁਰਦਾਸ, ਜੀ ਦੱਸਦੇ ਹਨ ਕਿ 'ਗੋਸਟ ਕਰਨ ਗਤ ਜੀ ਸਿਧ ਮੰਡਲੀ ਵਿਚ ਨਹੀਂ ਗਏ, ਪਰ * ਸਿਧ ਗੁਰੂ ਜੀ ਦੇ ਦੀਵਾਨ ਵਿਚ ਆਏ। ਇਹੋ ਗੱਲ ਸਿਧ ਗੋਸ਼ਟ ਤੋਂ ਸਾਬਤ ਹੁੰਦੀ ਹੈ, fਸਿਧ ਸਭਾ ਕਰਿ ਆਸਣਿ ਬੈਠੇ ਕਿ ਸਧ ਸਭਾ ਵਿਚ ਆਸਣ ਕਰਤੇ (ਲਾਕੇ) ਬੈਠੇ, ਅਰਥਾਤ ਉਹ ਬਾਹਰੋਂ ਆਏ ਸਨ। ਸਿਧ ਗੋਸਟ ਦੇ ਅਖੀਰ ਗੁਰੂ ਜੀ ਦਸਦੇ ਹਨ ਕਿ ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ਅਰਥਾਤ ਸਾਧਿਕ ਸਿਧ ਚੇਲੇ ਬੀ ਤੇ ਧਬੀ, ਨਾਮੁ ਮੰਗਲ ਦੀ ਖੈਰ ਮੰਗਦੇ ਹਨ। ਸੋ ਭਾਈ ਸਾਹਿਬ ਜੀ ਕਹਿੰਦੇ ਹਨ:-“ਸ਼ਬਦ ਸ਼ਾਂਤਿ ਸਿਧi ਵਿਚ ਆਈ। ਭਾਵ ਇਹ ਕਿ ਹਠ ਯੋਗ ਛਡ ਕੇ ਸਿਧ ਗੁਰ ਨਾਨਕ ਜੀ ਦੇ ਆਦਰਸ਼ ਸਬਦ ਸਿਮਰਣ ਦੀ ਸ਼ਾਂਤੀ ਨੂੰ ਪ੍ਰਾਪਤ ਹੋਏ . | ਭਾਈ ਗੁਰਦਾਸ ਜੀ ਤੋਂ ਹੀ ਪਤਾ ਲਗਦਾ ਹੈ ਕਿ ਵਟਾਲੇ ਤੋਂ ਉਠ ਕੇ ਗੁਰੂ ਜੀ ਮੁਲਤਾਨ ਗਏ ਹਨ। ਜਨਮਸਾਖੀ ਤੋਂ ਇਹ ਪਤਾ ਨਹੀਂ ਲਗਦਾ ਕਿ ਕਿਤਨਾਕੁ ਗੁਰੁ ਨਾਨਕ

[ਬਾਕੀ ਟੂਕ ਦੇਖੋ ਸਫਾ ੧੧੬ ਦੇ ਹੇਠ]