ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/131

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੧੬ ). ਜਾਇ ਕਰਿ ਸੋਇ ਰਹਿਆ | ਪੈਰ ਮੱਕੇ* ਦੀ ਤਰਫ ਕਰਿਕੇ ਸਤਾ । ਤਬ ਪੇਸ਼ੀ ਕੀ ਨਿਮਾਜ ਕਾ ਵਖਤ ਹੋਇਆ | ਤਬ ਕਾਜੀ ਰੁਕਨਦੀਨਿ ਨਿਮਾਜ ਕਰਣਿ ਆਇਆ । ਦੇਖੇ ਨਦਰਿ ਕਰਕੇ ਆਖਿਓਸੁ, ਏ ਬੰਦੇ ਖੁਦਾਇ ਕੇ ! ਤੂ ਜੋ ਪੈਰ 4. *ਮੁਰਾਦ ਹੈ-ਕਾਬੇ ਤੋਂ, ਮੱਕੇ ਸ਼ਹਿਰ ਵਿਚ ਜੋ ਮੰਦਰ ਹੈ । ਸਫ਼ਾ ੧੧੫ ਦੀ ਬਾਕੀ ਟੂਕ ਦੇਵ ਜੀ ਦਾ ਵਾਹਿਗੁਰੂ ਪ੍ਰੇਮ ਦਾ ਸੋਹਿਲਾ ਪ੍ਰਚਾਰ ਪਾ ਗਿਆ ਸੀ, ਅਤੇ ਕਰਤਾਰ .. ਪਰ ਵਿਚ ਕੈਸਾ ਅੰਮ੍ਰਿਤ ਦਾ ਪ੍ਰਵਾਹ ਚਲਦਾ ਸੀ । ਇਹ ਪਤਾ ਬੀ ਭਾਈ ਗੁਰਦਾਸ ਜੀ ਤੋਂ ਲਗਦਾ ਹੈ, ਇਸ ਲਈ ਅਸੀਂ ੩੨ ਵੀਂ ਪਉੜੀ ਤੋਂ ੪੫ ਪਉੜੀ ਤਕ ਏਥੇ ਦੇਂਦੇ ਹਾਂ:ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਲੀ । ਆਸਾ ਹੱਥ ਕਿਤਾਬ . ਕੱਛ ਕੂਜਾ ਬਾਂਗ ਮੁਸੱਲਾ ਧਰੀ। ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹੱਜ ਗੁਜਾਰੀ । ਜਾਂ ਬਾਬਾ ਸੁੱਤਾ ਰਾਤ ਨੂੰ ਵਲ ਮਹਿਰਾਬੇ ਪਾਇ ਪਸਾਰੀ । ਜੀਵਣ ਮਾਰੀ ਲੱਤ ਦੀ ਕੇੜਾ ਸੁੱਤਾ ਕੁਫਰ ਕੁਫਾਰੀ। ਲੱਤਾਂ ਵੱਲ ਖੁਦਾਇ ਦੇ ਕਿਉਂ ਕਰ ਪਇਆ ਹੋਇ ਬਜਗਾਰੀ। ਟੈਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ - ਦਿਖਾਰੀ । ਹੋਇ ਹੈਰਾਨ ਕਰੇਨ ਜੁਹਾਰੀ॥੩੨॥ਪੁੱਛਣ ਗਲ ਈਮਾਨ ਦੀ ਕਾਜ਼ੀ ਮੱਲੀ ਕੱਠੇ ਹੋਈ । ਵਡਾ ਸਾਂਗ ਵਰਤਾਇਆ ਲਖ ਨੇ ਸੱਕੇ ਕੁਦਰਤਿ ਕੋਈ । ਪੱਛਣ ਫੋਲ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆਂ ਸ਼ਭ ਅਮਲਾਂ ਬਾਝੋ ਦੋਵੇਂ ਰੋਈ। ਹਿੰਦੂ ਮੁਸਲਮਾਨ ਦੋਈ ਦਰਗਹ ਅੰਦਰ ਲੈਨ ਨ ਢੋਈ । ਕੱਚਾ ਰੰਗ ਕਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ। ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕਥਾਇ ਖਲੋਈ । ਰਾਹ ਸ਼ੈਤਾਨੀ ਦੁਨੀਆ ਗੋਈ 11 ੩੩ ॥ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ । ਜਿੱਥੇ ਜਾਇ ਜਗੱਤ ਵਿਚ ਬਾਬੇ ਬਾਝ ਨ ਖਾਲੀ ਜਾਈ | ਘਰ ਘਰ ਬਾਬਾ ਪੁਜੀਏ ਹਿੰਦੂ ਮੁਸਲਮਾਨ ਗੁਆਈ। ਛਪੇ ਨਾਹਿ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ। ਕਿਆ ਸਿੰਘ ਉਜਾੜ ਵਿਚ ਸਭ ਮਿਰਗਾਵਲਿ ਭੰਨੀ ਜਾਈ। ਚੜਿਆ ਚੰਦ ਨ ਲੁੱਕਈ ਕੱਢ ਕੁਨਾਲੀ ਜੋਤ ਛਪਾਈ । ਉਗਵਣ ਤੇ ਆਥਵਣ ਨਉ ਖੰਡਪ੍ਰਥਮੀ ਸਭ ਝੁਕਾਈ । ਜਗ ਅੰਦਰ ਕੁਦਰਤ ਵਰਤਾਈ ॥੩੪॥ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ। ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ | ਦਿਤੀ ਬਾਂਗ ਨਿਮਾਜ਼ ਕਰੋ ਸੁੰਨ ਸਮਾਨ ਹੋਆ ਜਹਾਨਾ। ਸੰਨ ਮੁੰਨਿ ਨਗਰੀ ਭਈ ਦੇਖ ਪੀਰ ਭਇਆ ਹਨ | ਵੇਖੈ ਧਿਆਨ ਲਗਾਇ ਕਰ ਇੱਕ ਫਕੀਰ ਵਡਾ ਮਸਤਾਨਾ ਨੂੰ ਪੁੱਛਿਆ ਫਿਰਕੇ ਦਸਤਗੀਰ ਕੌਨ ਫਕੀਰ ਕਿਸਕਾਂ (ਬਾਕੀ ਟੂਕ ਦੇਖੋ ਸਫਾ ੧੧੭ ਦੇ ਹੇਠ . Digitized by Panjab Digital Library | www.panjabdigilib.org