(੧੧੯)
ਬਾਬੇ ਦੇ ਪੈਰੁ ਫੇਰੇ, ਤਿਤੁ ਵਲਿ ਮਹਰਾਬ ਕਾ ਮੁਹੁ ਫਿਰਿਦਾ ਜਾਵੇ। ਤਬ ਕਾਜੀ ਰੁਕਨਦੀਂ ਹੈਰਾਨ ਹੋਇ ਗਇਆ, ਪੈਰੁ ਚੁੰਮਿਅਸੁ ਅਰੁ ਆਖਿਓਸੁ, 'ਏ ਦਰਵੇਸ!, ਤੇਰਾ ਨਾਉ ਕਿਆ ਹੈ? ਤਾਂ ਬਾਬਾ ਬੋਲਿਆ, ਸ਼ਬਦੁ ਰਾਗੁ ਤਿਲੰਗ ਵਿਚ ਮਃ੧॥
[ਸਫ਼ਾ ੧੧੭ ਦੀ ਬਾਕੀ ਟੂਕ]
ਕਾਂਜੀ ਪਾਈ। ਫਿਟਿਆਂ ਚਾਟਾ ਦੁੱਧ ਦਾ ਰਿੜਕਿਆਂ ਮੱਖਣ ਹੱਥ ਨ ਆਈ। ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤਿ ਚਲਾਈ। ਨਾਨਕ ਆਖੇ ਭੰਗ੍ਰਨਾਥ ਤੇਰੀ ਮਾਉਂ ਕੁਚੱਜੀ ਆਈ। ਭਾਂਡਾ ਧੋਇ ਨ ਜਾਤਿਓਨ ਭਾਇ ਕੁਚੱਜੇ ਫੁਲ ਸੜਾਈ। ਹੋਇ ਅਤੀਤ ਗ੍ਰਿਹਸਤ ਤਜ ਫਿਰ ਉਨਹੂੰ ਕੇ ਘਰ ਮੰਗਣ ਜਾਈ। ਬਿਨ ਦਿੱਤੇ ਕਿਛ ਹਥ ਨ ਆਈ॥ ੪੦॥ ਏਹ ਸੁਣ ਬਚਨ ਜੁਗੀਸ਼ਰਾਂ ਮਾਰ ਕਿਲਕ ਬਹੁ ਰੂਅ ਉਠਾਈ। ਖਟ ਦਰਸ਼ਨ ਕਉ ਦੇਖਿਆ ਕਲਜੁਗ ਬੇਦੀ ਨਾਨਕ ਆਈ। ਸਿੱਧ ਬੋਲਨ ਸਭ ਅਉਖਧੀਆਂ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ। ਰੂਪ ਵਟਾਯਾ ਜੋਗੀਆਂ ਸਿੰਘ ਬਾਘ ਬਹ ਚਲਤ ਦਿਖਾਈ। ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੈ ਲੀਲਾਈ। ਇੱਕ ਨਾਗ ਹੋਇ ਪਵਨ ਛੋਡ ਇਕਨਾਂ ਵਰਖਾ ਅਗਨ ਵਸਾਈ। ਤਾਰੇ ਤੋੜ ਭੰਗ੍ਰਨਾਥ ਇਕ ਉਡ ਮਿਰਗਾਨੀ ਜਲ ਤਰ ਜਾਈ। ਸਿੱਧਾਂ ਅਗਨਿ ਨ ਬੁਝੈ ਬੁਝਾਈ॥੪੧॥ ਸਿਧ ਬੋਲੇ ਸੁਣ ਨਾਨਕਾ ਤੁਹ ਜਗ ਨੂੰ ਕਰਾਮਾਤ ਦਿਖਲਾਈ | ਕੁਝ ਦਿਖਾਇ ਅਸਾਨੂੰ ਭੀ ਤੂੰ ਕਿਉਂ ਢਿੱਲ ਅਜੇਹੀ ਲਾਈ।ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤੁ ਨ ਕਾਈ। ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਸ਼ਿਵ ਰੂਪੀ ਕਰਤਾ ਪੁਰਖ ਚੱਲੇ ਨਾਹੀਂ ਧਰਤ ਚਲਾਈ। ਸਿੱਧ ਤੰਤ੍ਰ ਮੰਤ੍ਰ ਕਰ ਝੜ ਪਏ ਸ਼ਬਦ ਗੁਰੂ ਕੇ ਕਲਾ ਛਪਾਈ।ਦੱਦੇ ਦਾਤਾ ਗੁਰ ਹੈ ਕੱਕੇ ਕੀਮਤ ਕਿਨੇ ਨ ਪਾਈ। ਸੋ ਦੀਨ ਨਾਨਕ ਸਤਿਗੁਰ ਸਰਨਾਈ॥੪੨॥ ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚ ਮੁਖਹ ਅਲਾਈ। ਬਾਝਹ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ। ਕਰੇ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ। ਬਸਤਰ ਪਹਿਰੋ ਅਗਨਿ ਕੇ ਬਰਫ਼ ਹਮਾਲੇ ਮੰਦਰ ਛਾਈ। ਏਵਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ। ਤੌਲੀ ਧਰਤਿ ਅਕਾਸ਼ ਦੁਇ ਪਿਛੇ ਛਾਬੇ ਟੰਕ ਚੜਾਈ। ਇਹ ਬਲ ਰੱਖਾਂ ਆਪ ਵਿਚ ਜਿਸ ਆਖਾਂ ਤਿਸ ਪਾਰ ਕਰਾਈ। ਸਤਿਨਾਮ ਬਿਨ ਬਾਦਰ ਛਾਈ॥੪੩॥ਬਾਬੇ ਕੀਤੀ ਸਿਧ ਗੋਸ਼ਟ ਸ਼ਬਦ ਸ਼ਾਂਤਿ ਸਿਧਾਂ ਵਿਚ ਆਈ।ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ। ਸਿਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ। ਵਡਾ ਪੁਰਖ ਪਰਗਟਿਆ ਕਲਜੁਗ ਅੰਦਰ ਜੋਤ ਜਗਾਈ। ਮੇਲਿਓ ਬਾਬਾ ਉਠਿਆ ਮੁਲਤਾਨੇ ਦੀ ਜ਼ਯਾਰਤ ਜਾਈ। ਅੱਗੋਂ
[ਬਾਕੀ ਟੂਕ ਦੇਖੋ ਸਫ਼ਾ ੧੧੯ ਦੇ ਹੇਠ]