ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੨੧)

ਫਰੇਸਤਾ ਹੋਸੀ ਆਇ ਤਈਆਵਣੁ ਜਾਣੁ ਨ ਸੁਝਈ ਭੀੜੀ ਗਲੀ ਫii ਕੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ॥੨॥ ( ਤਬ ਪੀਰੁ ਪਤਲੀਐ ਆਖਿਆ, “ਜੀ! ਅਸੀਂ ਦੁਨੀਆ ਕੇ ਮਕਾਮ ਵਿਚ ਖੜੇ ਹਾਂ, ਖੁਦਾਇ ਕਿਉਂ ਕਰਿ ਹਾਸਲੁ ਥੀਵੈਗਾ। ਤਬ ਬਾਬਾ ਬੋਲਿਆ। ਸਬਦੁ ਰਾਗੁ ਤਿਲੰਗ ਵਿਚ ਮਃ ੧॥: ਯਕ ਅਰਜ ਗੁਫਤਮ ਪੇਸ ਤੋ ਦਸ ਕੁਨ ਕਰਤਾਰ॥ ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ॥੧॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਦਾਨੀ॥ ਮਮ ਸਰ ਮੁਇ ਅਜਰਾਈਲ ਗਿਰਫਤਹ ਦਿਲ ਹੇਚ ਨਦਾਨੀ॥੧॥ ਰਹਾਉ॥ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ॥ ਆਖਿਰ ਬਿਅਫਤਮ ਕਸ ਨਦਾਰਦ ਚੰ ਸਵਦ ਤਕਬੀਰ॥੨॥ ਸਬਰੋਜ ਗੁਸਤਮ ਦਰ ਹਵਾ ਕਰਦੇਮ ਬਦੀ ਖਿਆਲ॥ ਗਾ ਨ-ਨੇਕੀ ਕਾਰ ਕਰਦਮ ਮਮਈ ਚਿਨੀ ਹਵਾ॥੩॥ ਬਦਬਖਤ ਹਮਚੁ ਬਖੀਲ ਗਾਫ਼ਿਲ ਬੇਨਜ਼ਰ ਬੇਬਾਕਨਾਨਕ ਬੁਗੋਯਦ ਜਨ ਤਰਾ ਤੇਰੇ ਚਾਕਰਾਂ ਖਾਕ॥੪॥੧॥ ਜਬ ਬਾਬੈ ਏਹੁ ਸਬਦੁ ਬੋਲਿਆ ਤਬ ਕਾ ਰੁਕਨਦੀ ਅਤੇ ਪੀਰ ਪਤਲੀਐ ਆਇ ਦਸਤ ਸੀ ਕੀਤੀ, ਪੈਰ ਚੁਮੈ ਵਾਹਿਗੁਰੂ ਕਹਣਿ ਨਾਲਿ ਪਾਣੀ ਖੂਹ ਵਿਚ ਪੈਦਾ ਹੋਆ, ਬਾਬੇ ਦੀ ਖੁਸ਼ੀ ਹੋਈ। ਉਥਹੁ ਰਵਦੇ ਰਹੈ ਘਰਿ ਆਇ॥ ਬੋਲਹੁ ਵਾਹਿਗੁਰੂ! ਉਦਾਸੀ ਪੰਜਵੀਂ | ੫੨. ਉਦਾਸੀ ਪੰਜਵੀਂ, ਸਿਧਾਂ ਨਾਲ ਗੋਸ਼ਟ (ਗੋਰਖ ਹਟੜੀ). ਉਦਾਸੀ ਪੰਜਵੀਂ। ਬਾਬਾ ਗੋਰਖ ਹਟੜੀ* ਗਇਆ। ਓਥੇ ਸਿਧਾਂ ਡਿਠਾ, ਸਿਧਾਂ ਪੁਛਣਾ ਕੀਤਾ, ਜੋ ਤੂੰ ਕਉਣੁ ਖੜੀ ਹੈਂ?। ਤਬ ਬਾਬੇ ਭੀ ਆਖਿਆ ਨਾਨਕ ਆਖਦੇ ਹੈਨ। ਤਬ ਚਉਰਾਸੀਹ ਸਿਧ ਆਸਣਿ ਕਰਿ ਬੈਠੇ। ਤਦਹ ਸਿਧਾਂ ਆਖਿਆ “ਭਗਤ ਕੁਛ ਜਸੁ ਕਰੂ। ਤਬ ਬਾਬਾ ਬੋਲਿਆ: ਸ੍ਰੀ ਸਤਿਗੁਰ ਪੂਸਾਦਿ॥ ਗੋਸਟਿ ਮਹਲਾ ੧, ਰਾਗੁ ਰਾਮਕਲੀ ਵਿਚਿ ਸਿਧ ਗੋਸਟਿ ਹੋਈ॥: ਸਿਧ ਸਭਾ ਕਤ ਆਸਣ ਬੈਠੇ ਸੰਤ ਸਭਾ ਜੈਕਰੋ॥ ਤਿਸੁ ਆਗੈ ਰਹਰਾਸਿ

  • ਦੇਖੋ ਪੰਨਾ ੧੧੫ ਦਾ fਪਛੇ ਆ ਚੁਕਾ ਨੋਟ। ਭਾਈ ਗੁਰਦਾਸ ਜੀ ਦੀ ਪਉੜੀ \. ਚਤਾਲਵੀਂ ਤੋਂ ਸਿਧ ਗੋਸ਼ਟ ਅਚਲ ਵਟਾਏ ਸਿਧ ਹੁੰਦੀ ਹੈ,ਗੋਰਖਹਟੜੀ ਲਿਖਣਾ:: ਜਨਮ ਸਾਖੀ ਵਾਲੇ ਦੀ ਭੁੱਲ ਹੈ।