ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/138

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੩ ) ਪੁਰਖੁ ਕਉ ਆਦੇਸੁ। ਤਿਤੁ ਮਹਲਿ ਸਬਦੁ ਹੋਆ,ਰਾਗੁ ਗਉੜੀ ਵਿਚਿ ਅਸਟਪਦੀ ਮਃ ੧॥: ਗਉੜੀ ਮਹਲਾ ੫* ਪ੍ਰਥਮੇ ਗਰਭ ਵਾਸ ਤੇ ਟਰਿਆ॥ ਪੁਤੁ ਕਲਤੁ ਕੁਟੰਬ ਸੰਗਿ ਜੁਰਿਆ ! ਭੋਜਨੁ ਅਨਿਕ ਪ੍ਰਕਾਰ ਬਹੁ ਕਪਰੇ॥ ਸਰਪਰ ਗਵਨੁ ਕਰਹਿਗੇ ਬਪੁਰੇ ॥੧॥ ਕਵਨੁ ਅਸਥਾਨ ਜੋ ਕਬਹੁ ਨ ਟਰੈ !! ਕਵਨੁ ਸਬਦੁ ਜਿਤੁ ਦੁਰਮਤਿ ਹਰੇ ॥੧॥ ਰਹਾਉ ॥ ਇੰਦ ਪੁਰੀ ਮਹਿ ਸਰਪਰ ਮਰਣਾ ॥ ਬ੍ਰਹਮਪੁਰੀ ਨਿਹਚਲੁ ਨਹੀਂ ਰਹਣਾ ਸਿਵਪੁਰੀ ਕਾ ਹੋਇ ਕਾਲਾ॥ਤੈ ਗੁਣ ਮਾਇਆ ਬਿਨਸਿ ਬਿਤਾਲਾ ॥ ਗਿਰਿਤਰ ਧਰਣਿ ਗਗਨ ਅਰੁ ਰੇ ॥ ਰਵਿ ਸਸਿ ਪਵਣੁ ਪਾਵਕ ਨੀਚਾਰੇ ॥ ਦਿਨਸੁ ਰੈਣਿ ਬਰਤ ਅਰੁ ਭੇਦਾ ॥ ਸਾਸਤ੍ਰ ਸਿੰਮ੍ਰਿਤਿ ਬਿਨਸਹਿਗੇ ਬੇਦਾ॥੩॥ਤੀਰਥ ਦੇਵ ਦੇਹੁਰਾ ਪੋਥੀਮਾਲਾ ਤਿਲਕੁ ਸੋਚ ਪਾਕ ਹੋਤੀ ॥ ਧੋਤੀ ਡੰਡਉਤਿ ਪਰਸਾਦਨ ਭੋਗਾ ਗਵਨੁ ਕਰੈਗੋ ਸਗਲੋ ਲੋਗਾ ॥ ੪ ॥ ਜਾਤਿ ਵਰਨ ਤੁਰਕ ਅਰੁ ਹਿੰਦੂ i ਪਸੁ ਪੰਖੀ ਅਨਿਕ ਜੋਨਿ ਜਿੰਦੁ ॥ ਸਗਲ ਪਾਸਾਰੁ ਦੀਸੈ ਪਾਸਾਰਾ ॥ ਬਿਨਸਿ ਜਾਇਗੋ ਸਗਲ ਆਕਾਰਾ॥ ੫॥ ਸਹਜ ਸਿਫਤਿ ਭਗਤ ਤਤੁ ਗਿਆਨਾ॥ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥ ਤਹਾ ਸੰਗਤ ਸਾਧ ਗੁਣ ਰਸੈ ॥ ਅਨਭਉ ਨਗਰੁ ਤਹਾ ਸਦ ਵਸੈ॥ ॥੬॥ ਤਹ ਭਉ ਭਰਮਾ ਸੋਗੁ ਨ ਚਿੰਤਾ ਆਵਣੁ ਜਾਣੁ ਮਿਰਤ ਨ ਹੋਤਾ॥ ਤਹ ਸਦਾ ਅਨੰਦ ਅਨਹਤ ਖਾਰੇ ॥ ਭਗਤ ਵਸਹਿ ਕੀਰਤਨ ਆਧਾਰੇ ॥ ੭॥ ਪਾਰਬ੍ਰਹਮ ਕਾ ਅੰਤੁ ਨ ਪਾਰੁ ॥ ਕਉਣੁ ਕਰੈ ਤਾਕਾ ਬੀਚਾਰੁ ॥ ਕਹੁ ਨਾਨਕ ਜਿਸੁ ਕਿਰਪਾ ਕਰੈ ॥ ਨਿਹਚਲ ਥਾਨੁ ਸਾਧ ਸੰਗਿ ਤਰੈ ॥੮॥੪॥ ਤਬ ਸਿਧੀ ਆਦੇਸੁ ! ਆਦੇਸੁ !’ ਕੀਤਾ, ਤਬ ਬਾਬਾ ਬੋਲਿਆ, “ਆਦਿ ਪੁਰਖ ਕਉ ਆਦੇਸੁ । ਤਬ ਗੁਰੂ ਬਾਬਾ ਘਰਿ ਆਇਆ । ੫੩. ਸੀ ਲਹਿਣਾ ਪੀਖਯਾ, ਦਾਸੀ ਤੁਲਸਾਂ.. ਆਗਿਆਂ ਪਰਮੇਸਰ ਕੀ ਹੋਈ, ਜੋ ਇਕੁ ਸਿਖੁ ਜਾਤਿ ਭੱਲਾਖਡੂਰ ਵਿਚ ਗੁਰੂ ਗੁਰੂ ਜਪੈ | ਅਤੇ ਹੋਰੁ ਸਾਰਾ ਖਡੂਰ ਦੁਰਗਾ ਨੂੰ ਮੰਨੈ । ਅਤੇ ਓਸ ਸਿਖ ਦੇ ਨਾਲਿ ਸਭ ਖੇਚਰੀ ਕਰਨ। ਤਿਹਣਾ ਦੇ ਮਹਲੇ ਰਹੈ, ਤਿਸ ਦਾ ਪੁਜਾਰੀ ਲਹਿਣਾ ਹੈ । ਤਬ ਇਕ ਦਿਨ ਉਹ ਸਿਖੁ ਬੈਠਾ ਜਪੁ ਪੜਦਾ ਥਾ,ਤਬ ਗੁਰੂ ਅੰਗਦ ਜੀ

  • ਇਹ ਸ਼ਬਦ ਪੰਚਮ ਪਾਤਸ਼ਾਹ ਜੀ ਦਾ ਹੈ, ਲਿਖਾਰੀ ਦੀ ਭੁੱਲ ਹੈ। | ਜਿਨ੍ਹਾਂ ਨੂੰ ਪਿਛਲੀ ਤੁਕ ਵਿਚ ਲਹਿਣਾ ਲਿਖ ਆਇਆ ਹੈ, ਉਹਨਾਂ ਨੂੰ ਕਰਤਾ ਹੁਣੇ ਹੀ ਗੁਰੂ ਅੰਗਦ ਲਿਖਦਾ ਹੈ | ਅਗੇ ਸਾਖੀ ੫੪ ਵਿਚ ਇਹੋ ਲੇਖਕ ਲਿਖਦਾ ਹੈ ਕਿ ਤਦ ਲਹਿਣੇ ਤੇ ਗੁਰੂ ਅੰਗਦ’ ਨਾਉਂ ਰਖਿਆ ਸੋ ਏਥੇ ਕਰਤਾ ਦੀ ਹੋਰ ਭੁੱਲ ਹੈ ਕਿ ਹੁਣੇ ਹੀ ਉਨ੍ਹਾਂ ਨੂੰ ਗੁਰੂ ਅੰਗਦ ਲਿਖਦਾ ਹੈ ।

Digitized by Panjab Digital Library | www.panjabdigilib.org