ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਸੁਣਿਆ, ਸੁਣਿ ਕਰਿ ਪੁਛਿਆ “ਜੋ ਏਹੁ ਸਬਦ ਕਿਸਦਾ ਹੈ?'। ਤਬ ਉਹੁ ਸਿਖੁ ਬੋਲਿਆ, ਆਖਿਓਸੁ “ਜੀ ਏਹੁ ਸਬਦੁ ਗੁਰੂ ਨਾਨਕ ਦਾ ਹੈ। ਤਦਾਹੁਂ ਗੁਰੂ ਅੰਗਦ ਜੀ ਉਸ ਸਿਖ ਦੈ ਨਾਲਿ ਰਲਿ ਆਇਆ, ਆਇ ਪੈਰੀ ਪਇਆ। ਦਰਸਨੁ ਦੇਖਣ ਨਾਲੇ ਹਥਹੁਂ ਪੈਰਹੁਂ ਘੁੰਗਰੂ ਤੋੜ ਸੁਟਿਅਸੂ, ਗੁਰੁ ਗੁਰੁ ਲਗਾ ਜਪਣਿ। ਟਹਲ ਕਰਣ ਆਵੈ, ਭਾਂਡੇ ਮਾਂਜੇ, ਪਖਾ ਫੇਰੈ।

ਤਬ ਇਕ ਦਿਨਿ ਗੁਰੁ ਅੰਗਦ ਜੀ ਪਿਛਲੀ ਰਾਤਿ ਗਏ, ਜਾਂ ਦੇਖੈ ਤਾਂ ਸੂਹੇ ਬਸਤੁ ਪੈਧੇ ਬੈਠੀ ਇਸਤ੍ਰੀ ਚਿਕਦੀ ਹੈ। ਤਬ ਗੁਰੂ ਅੰਗਦ ਜੀ ਬੇਨਤੀ ਕੀਤੀ, ਜੋ 'ਜੀ! ਏਹੁ ਕਉਣੁ ਥੀ ਪਾਤਸਾਹ!'। ਤਬ ਬਾਬੇ ਆਖਿਆ, 'ਅੰਗਦਾ! ਏਹੁ ਦੁਰਗਾ ਥੀ, ਸੋ ਅਠਵੇਂ ਦਿਹਾੜੋਂ ਗੁਰੂ ਕੀ ਸੇਵਾ ਕਰਣਿ ਆਂਵਦੀ ਹੈ'। ਤਬ ਗੁਰੂ ਅੰਗਦ ਪੈਰੀ ਪਇਆ। ਤਬ ਆਗਿਆ ਪਰਮੇਸਰ ਕੀ ਨਾਲਿ ਇਕ ਦਿਨਿ ਬਾਬੇ ਕਾ ਪੈਰੁ ਹਲਦਾ ਥਾ। ਜਬ ਗੁਰੂ ਅੰਗਦੁ ਦੇਖੈ ਤਾਂ ਕਈ ਜੀਅ ਪੈਰਾਂ ਨਾਲ ਵਿਦਾ ਹੋਂ

Left

Center

Right

ਦੇ ਹੈਨਿ।

Left

Center

Right

ਤਦਹੁੰ ਗੁਰੂ ਅੰਗਦ ਨੂੰ ਇਕ ਦਿਨਿ ਸਾਹੁਰਿਓਂ ਕਪੜੇ ਆਏ, ਤਬ ਗੁਰੂ ਅੰਗਦ ਜੀ ਜੋੜਾ ਲਾਇਆ। ਤਬ ਗੁਰੂ ਬਾਬੇ ਜੀ ਕੀ ਆਗਿਆ ਹੋਈ 'ਜਾਹਿ ਘਾਸ ਲੈ ਆਉ'। ਤਬ ਗੁਰੂ ਅੰਗਦੁ ਜੀ ਘਾਸੁ ਲੈ ਆਇਆ ਧਾਈਆਂ ਵਿਚਹੁਂ। ਤਬ ਕਪੜੇ ਸਭੇ ਚਿਕੜ ਨਾਲਿ ਭਰੇ। ਤਾਂ ਮਾਤਾ* ਜੀ ਡਿਠਾ। ਤਬ ਬਾਬੇ ਨੂੰ ਕਲਪਣਿ ਲਾਗੀ, ਆਖਿਓਸੁ, ਨਾਨਕ!ਤੈ ਇਹੁ ਭੀ ਗਵਾਇਆ ਸੰਸਾਰ ਦਿਹੁੰ ਕੰਮਹੁੰ ਪੁਤ੍ਰ ਪਰਾਇਆ। ਜੋ ਕਪੜਿਆਂ ਉਪਰਿ ਚਿਕੜੁ ਪਾਇ ਲੈ ਆਇਆ। ਤਬ ਬਾਬਾ ਹਸਿਆ ਆਖਿਓਸੁ 'ਮਾਤਾ*! ਏਹੁ ਚਿਕੜੁ ਨਾਹੀ, ਇਹੁ ਚੰਦਨੁ ਹੈ ਦੀਨ ਦੁਨੀਆ ਕਾ।' ਤਬ ਮਾਤਾ ਜੀ ਚੁਪ ਕਰਿ ਰਹੀ। ਤਬ ਬਾਬਾ ਜੀ ਜਾਇ ਸੁਤਾ। ਰਸੋਈ ਕਾ ਵਖਤੁ ਹੋਇਆ ਤਬ ਬਾਂਦੀ ਲਗੀ ਜਗਾਵਣਿ। ਤਬ ਬਾਬੇ ਦੇ ਚਰਣ ਜੀਭ ਨਾਲਿ ਚਟਿਅਸੁ। ਚਟਣੇ ਨਾਲਿ ਜਬ ਦੇਖੇ ਤਾਂ ਬਾਬਾ ਜੀ ਸਮੁੰਦ੍ਰ੍ ਵਿਚ ਖੜਾ ਹੈ।ਸਿੱਖਾਂ ਦਾ ਬੋਹਿਥੁ ਨਾਲਿ ਧਕਾ ਦੇਂਦਾ ਹੈ,ਕਢਦਾ ਹੈ। ਤਬ ਮਾਤਾ ਭੀ ਆਇ ਗਈ, ਤਾਂ ਮਾਤਾ ਆਖਿਓਸੁ, ਨਾਨਕ ਜਾਗਿਆਹੈ?ਤਬ ਬਾਂਦੀ ਆਖਿਓਸੁ, 'ਨਾਨਕੁ ਏਥੈ ਨਾਹੀ,ਮਾਤਾ ਜੀ! ਸਮੁੰਦ੍ਰ ਵਿਚ ਖੜਾ ਹੈ'। ਤਾਂ ਮਾਤਾ ਬਾਂਦੀ ਜੋਗੁ ਲਗੀ ਮਾਰਣਿ' ਆਖਿਓਸੁ, ਏਹ ਭੀ ਲਗੀ ਮਸਕਰੀਆ ਕਰਣਿ ਤਬ ਬਾਬਾ ਜਾਗਿਆ ਤਾਂ ਮਾਤਾ ਅਖਿਆ,'ਬੇਟਾ,ਇਹ ਭੀ ਗੋਲੀ ਲਗੀ ਮਸਕਰੀਆਂ ਕਰਣ, ਅਖੇ ਜੁ-ਨਾਨਕੁ ਸਮੁੰਦੁ ਵਿਚਿ ਖੜਾ ਹੈ- ਤਬ ਬਾਬੇ ਆਖਿਆ, 'ਮਾਤਾ ਜੀ! ਕਮਲੀ ਗੋਲੀ ਦੈ ਆਖਿਐ ਲਗਣਾ ਨਾਹੀਂ'। ਤਬ ਬਾਂਦੀ ਕਮਲੀ ਹੋਇ ਗਈ।


*ਮੁਰਾਦ ਗੁਰੂ ਨਾਨਕ ਦੇਵ ਜੀ ਦੀ ਮਾਤਾ ਹੈ।