(੧੨੫)
ਪਰ ਦਰਸਨ ਕਾ ਸਦਕਾ ਸੰਗਤਿ ਰਲੀ*। ਤਬ ਲੋਕ ਬਹੁਤ ਨਾਉਂ ਧਰੀਕ ਹੋਏ।
੫੪. ਲਹਿਣੇ ਤੋਂ ਅੰਗਦ.
ਤਦਹੁਂ ਆਗਿਆ ਨਾਲ ਗੋਰਖਨਾਥੁ ਆਇ ਗਇਆ ਬਾਬੇ ਪਾਸ ਤਾਂ ਆਖਓਸੁ,'ਬਹਤ ਪਾਸਾਰਾ ਕੀਤੋਹੀ?” ਤਬ ਬਾਬੇ ਆਖਿਆ, “ਗੋਰਖਨਾਥ! ਅਸਾਡੈ ਕੋਈ ਹੋਵੇਗਾ,ਤਾਂ ਆਪੇ ਦੇਖਹੁਗੇ'। ਤਬ ਬਾਬਾ ਜੀ ਬਾਹਰਿ ਆਇਆ, ਤਾਂ ਲੋਕ ਨਾਉ ਧਰੇਕ ਪਿਛੇ ਬਹੁਤ ਲਾਗੇ। ਤਾਂ ਆਗਿਆ ਨਾਲਿ ਧਰਤੀ ਪੈਸਿਆਂ ਕੀ ਹੋਈ। ਤਬ ਬਹੁਤ ਲੋਕ ਪੈਸੇ ਲੈਕਰਿ ਉਠਿਆਏ। ਜੋ ਆਗੈ ਜਾਵਨਿ, ਤਾਂ ਰੁਪਈਯੇ ਪਏ ਹੈਨਿ। ਤਾਂ ਬਹੁਤ ਲੋਕ ਰੁਪਈਯੇ ਲੈਕਰਿ ਉਠਿ ਆਏ। ਜੋ ਆਗੇ ਜਾਵਨਿ ਤਾਂ ਮੁਹਰਾਂ ਪਈਆਂ ਹੈਨਿ, ਜੋ ਕੋਈ ਰਹਿਆ ਥਾ ਸੋ ਮਹਰਾਂ ਲੇਕਰਿ ਉਠਿ ਆਇਆ। ਤਦ ਦੁਇ ਸਿਖ ਨਾਲ ਰਹੇ। ਤਬ ਆਗੈ ਜਾਵਨਿ, ਤਾਂ ਇਕੁ ਚਿਖਾ ਜਲਦੀ ਹੈ, ਤਿਸਕੇ ਉਪਰ ਚਾਰਿ ਚਰਾਗਿ ਜਲਦੇ ਹੈਨਿ, ਅਤੇ ਚਾਦਰ ਤਾਣੀ ਮੁਰਦਾ ਸੁਤਾ ਪਇਆ ਹੈ, ਪਰ ਦੁਰਗੰਧ ਬ ਸੁ ਆਂਵਦੀ ਹੈ। ਤਬ ਬਾਬੇ ਬਚਨ ਕੀਤਾ, ਆਖਿਓਸੁ,'ਕੋਈ ਹੈ ਜੁ ਇਸਨੂ ਭਖੈ?” ਤਬ ਦੂਸਰਾ ਸਿਖੁ ਜੋ ਥਾ, ਸੋ ਉਨਿ ਮੁਹੁ ਫੇਰਿ ਕਰਿ ਥੁਕੁ ਸੁਟੀ, ਥੁਕਾ ਸੁਟਿ ਕਰਿ ਚਲਦਾ ਰਹਿਆ। ਤਬ ਇਕ ਗੁਰੂ ਅੰਗਦੁ ਆਇ ਰਹਿਆ। ਤਬ ਬਚਨੁ ਲੈਕਰਿ ਜਾਇ ਖੜਾ ਰਹਿਆ। ਤਾਂ ਆਖਿਓਸੁ “ਜੀ ਕਿਸ ਵਲਿ ਤੇ ਮੁਹੁ ਪਾਈ??। ਤਬ ਬਚਨੁ ਹੋਇਆ,' ਪੈਰਾਂ ਵਲ ਮੁਹੁ ਪਾਵਣਾ'। ਜਬ ਗੁਰੂ ਅੰਗਦ ਚਾਦਰ ਉਠਾਵੈ, ਤਾਂ ਗੁਰੂ ਨਾਨਕ ਸੁਤਾ ਪਇਆ ਹੈ। ਤਾਂ ਗੋਰਖ ਕਾ ਬਚਨੁ ਹੋਇਆ, ਜੋ 'ਨਾਨਕ ਤੇਰਾ ਗੁਰੂ ਸੋਈ,ਜੋ ਤੇਰੇ ਅੰਗ ਤੇ ਪੈਦਾ ਹੋਵੈਗਾ'। ਤਬ ਲਹਿਣੈ ਤੈ ਗੁਰੁ ਅੰਗਦੁ ਨਾਉਂ ਰਖਿਆ, ਤਾਂ ਗੋਰਖਨਾਥ ਵਿਦਾ ਹੋਇਆ। ਬਾਬਾ ਡੇਰੈ ਆਇਆ ਤਾਂ ਲੋਕ ਬਹੁਤੁ ਪਛੋਤਾਵਣਿ ਲਗੈ ਜੋ ਪੈਸਿਆਂ ਵਾਲੇ ਆਖਦੇ ਹੈਨਿ 'ਜੇ ਅਗੈ ਜਾਂਦੇ ਤਾਂ ਰੁਪਈਐ ਲੈ ਆਂਵਦੇ'। ਅਤੇ ਰੁਪਈਆਂ ਵਾਲੇ ਆਖਦੇ ਹੈਨਿ,'ਜੋ ਅਸੀਂ ਆਗੈ ਜਾਂਦੈ ਤਾਂ ਮੁਹਰਾਂ ਲੈ ਆਂਵਦੇ'। ਤਬ ਬਾਬਾ ਬੋਲਿਆ ਸਬਦੁ ਰਾਗੁ ਸ੍ਰੀ ਰਾਗੁ ਵਿਚਿ ਮਃ ੧॥ ਲੇਖੈ ਬੋਲਣੁ ਬੋਲਣਾ ਲੇਖੇ ਖਾਣਾ ਖਾਉ॥ ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ॥ ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ॥੧॥
*ਇਸ ਇਬਾਰਤ ਤੋਂ ਜਾਪਦਾ ਹੈ ਕਿ ਇਹ ਸਾਖੀ ਗੁਰੂ ਜੀ ਦੀ ਪਹਿਲੀ। ਅਵਸਥਾ ਦੀ ਹੈ, ਜਦੋਂ ਲੋਕੀ ਉਹਨਾਂ ਨੂੰ ਦਿਵਾਨਾ ਆਦਿਕ ਕਹਿੰਦੇ ਸਨ। ਇਸ ਵੇਲੇ ਤਾਂ ਉਹ ਕਰਤਾਰਪੁਰੇ ਵਿਚ ਜਗਤ ਪੂਜ ਹਨ ਤੇ ਚਾਰ ਚੁਫੇਰੇ ਤੋਂ ਜਗਤ ਆ ਮੱਥੇ ਟੇਕ ਰਿਹਾ ਹੈ। ਇਸੇ ਪੋਥੀ ਵਿਚ ਸਾਖੀ ੫੪ ਵਿਚ ਗੋਰਖ ਕਹਿੰਦਾ ਹੈ 'ਬਹੁਤ ਪਸਾਰਾ ਕੀਤੋਹੀ' ਜਿਸ ਤੋਂ ਮਾਲੂਮ ਹੁੰਦਾ ਹੈ ਕਿ ਗੁਰੂ ਜੀ ਦਾ ਐਸ਼ਵ੍ਰਜ ਪ੍ਰਤਾਪ ਬੜਾ ਵਧ ਚੁਕਾ ਸੀ।