ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/148

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੩ ) ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥ ਸੰਬਤਿ ਸਾਹਾ ਲਿਖਿਆ ਮਿਲ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥ ੩ ॥ ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥ ਰਾਗੁ ਆਸਾ ਮਹਲਾ ੧॥ਛਿਅ ਘਰ ਛਿਅ ਗੁਰ ਛਿਅ ਉਪਦੇ॥ਗੁਰੁ ਗੁਰੁ ਏਕੋ ਵੇਸ ਅਨੇਕ॥੧॥ਬਾਬਾ ਜੈ ਘਰਿ ਕਰਤੇ ਕੀਰਤਿ ਹੋਇ॥ ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥ ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥ਸੂਰਜੁ ਏਕੋ ਰੁਤਿ ਅਨੇਕਨਾਨਕ ਕਰਤੇ ਕੇ ਕੇਤੇ ਵੇਸ॥੨॥ ਧਨਾਸਰੀ ਰਾਗ ਹੋਆ, ਆਰਤੀ ਗਾਵੀ । ਤਿਤ ਮਹਲਿ ਕੀਰਤਨੁ ਹੋਆ ਸਬਦ, ਤਬ ਸਲੋਕ ਪੜਿਆ : ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰਿ॥ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥ ਜਬ ਸਲੋਕ ਪੜਿਆ, ਤਬਿ ਬਾਬੈ ਚਾਦਰ ਉਪਰ ਲੈ ਕਰਿ ਸੁਤਾ ਸੰਗਤਿ ਮਥਾ ਟੇਕਿਆ | ਜਦ ਚਾਦਰ ਉਠਾਵਨਿ ਤਾ ਕੁਛੁ ਨਾਹੀ । ਤਦਹੁ ਫੁਲ ਦੁਹਾਂ ਕੇ ਹਰੇ ਰਹੈ । ਹਿੰਦੂ ਆਪਣੇ ਲੈ ਗਏ, ਅਤੇ ਮੁਸਲਮਾਨ ਆਪਣੇ ਲੈ ਗਏ । ਸਰਬਤਿ ਸੰਗਤਿ ਪੈਰੀ ਪਈ । ਬੋਲਹੁ ਵਾਹਗੁਰੂ ॥੧॥ ਸੰਮਤ ੧੫੯੫ ਮਿਤੀ ਅਸੂ ਸੁਦੀ ੧੦ ॥ ਬਾਬਾ ਨਾਨਕ ਜੀ ਸਮਾਣੈ ਕਰਤਾਰਿ ਪੁਰਿ । ਬੋਲਣਾ ਹੋਆ। ਵਾਹਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ । ਸਾਖੀ ਸੰਪੂਰਨ ਹੋਈ । ਕੁ ਕੁਕੇ ਬਖਸਿ ਲੈਣਾ | ਅਭੁਲੁ ਗੁਰੂ ਬਾਬਾ ਜੀ । ਬੋਲਹੁ ਵਾਹਿਗੁਰੂ ਜੀ ਕੀ ਫਤੇ

  • ਏਥੇ ਵਲੈਤ ਵਾਲੇ ਨੁਸਖੇ ਵਿਚ ਅੱਧੀ ਸਤਰ ਮਿਟੀ ਹੋਈ ਹੈ, ਤੇ ਹੋਰ ਕਿਸੇ ਨੁਸਖੇ ਵਿਚ ਬੀ ਇਹ ਪਾਠ ਨਹੀਂ ਮਿਲਿਆ ਪਰ ਮਤਲਬ ਫਿਰ ਭੀ ਪੂਰਾ ਹੋ ਜਾਂਦਾ ਹੈ । ਏਥੇ ਵੀ ਵਲੈਤ ਵਾਲੇ ਨੁਸਖੇ ਵਿਚ ਅੱਧੀਆਂ ਅੱਧੀਆਂ ਸਤਰਾਂ ਨਹੀਂ ਹਨ । ਇਹ ਪਾਠ ੧. “ਆ ਤਬਿ ਬਾਬੈ ਚਾਦ" । ਤੇ ੨. ਸੁਤਾ । ਸੰਗਤਿ ਮਥਾ ਖਾਕਾ:ਦੇ ਨ: ਤੋਂ ਪਾਏ ਹਨ। ਇਥੋਂ ਅਗਲਾ ਪਾਠ ਹਾਵਾ: ਨਵਿਚ ਨਹੀਂ ਹੈ।

Aਇਥੇ ਨੁਸਖੇ ਵਿਚ ਇਕ ਕਕੇ ਨੂੰ ਔਕੁੜ ਫੇਰ ਖ਼ਮਦਾਰ ਲਕੀਰ ਤੇ ਫੇਰ ਕਕਾ ਔਕੜ ਵਾਲਾ ਆਉਂਦਾ ਹੈ,ਉਤਾਰੇ ਵਾਲੇ ਨੇ 'ਭੁਲ ਚੁਕ ਦਾ ਗਲਤ ਉਤਾਰਾ ਕੀਤਾ ਮਲੂਮ ਹੁੰਦਾ ਹੈ । Digitized by Panjab Digital Library / www.panjabdigilib.org