(੧੩੪)
ਹੋਈ। ਤੇਰਾ ਪਰਾਨਾ ਹੈ ॥੧॥ ੧॥
੧ ਓ ਸ੍ਰੀ ਸਤਿਗੁਰ ਪ੍ਰਸਾਦਿ ॥ ਕੀਚੈ ਨੇਕ ਨਾਮੀ ਜਿ ਦੇਵੈ ਖੁਦਾਇ ॥ ਜੋ ਦੀਸੈ ; ਜਿਮੀ ਪਰ ਸੋ ਹੋਸੀ ਫਨਾਹਿ ॥ ਦਾਇਮੁ ਨ ਦਉਲਤ ਕਸੇ ਬੇਸੁਮਾਰਿ ॥ ਨ ਰਹੈ ਗਈਆ ਕਰੋੜੀ+
-ਇਤੀ-
ਅੰਤਕਾ
(ਸਾਖੀ ੨੯ ਵਿਚੋਂ)
ਸਤਿਗੁਰ ਪ੍ਰਸਾਦਿ॥ਵਾਹਿਗੁਰੂ ਕੀ ਮਿਰਜਾਦਾ ॥ ਚਹੁ ਅੱਖਰਾ ਕਾਮਯੰਤੁ ॥ਜੁਗ ਚਾਲੀਹਾਂ ਵਿਚ ਹੋਆ॥੪੦॥ ਚਾਲੀਹ ਜੁਗ ਬੈਠ ਮਿਹਨਤ ਕੀਤੀ ॥੪੧॥ਅਗੇ ਪਉੜੀ ਚਲੀਇਕ ਕਰੋੜਿ ਬਹੱਤਰਲਾਖ ਅਠਾਈ ਹਜ਼ਾਰ॥੧੭੨੨੮oo੦॥ ਅਨੰਤ ਜੁਗ ਏਤੇ ਜੁਗ ਅਨੰਤ ਮਹਿ ਰਹਿਆ ॥ ਸਹਜਿ ਵਣਿ ਮਹਿ ਵਾਹ ਵਾਹ ਕਰਿਆ ॥ ਕਹੁ ਨਾਨਕ ਅਨੰਤ ਜੁਗ ਕੀ ਗਾਥਾ॥ ਵਾਹ ਵਾਹ ਜਪਤਿਆ ਸਭ ਦੁਖ ਲਾਥਾ ॥੧॥ ਇਕ ਕਰੋੜ ਅਠਾਹਟ ਲਾਖ ਅਠਤਾਲੀਹ ਹਜ਼ਾਰ ॥
*ਵਾਹਿਗੁਰੂ ਜੀ ਕੀ ਫਤਹ ਹੋਈ ਇਹ ਪਾਠ ਵਲੈਤ ਗਈ ਸਾਖੀ ਦੇ ਅਖੀਰਲੇ ਸਫੇ ਤੇ ਉਸੇ ਕਲਮ ਉਸੇ ਤਰਜ਼ ਲਿਖਤ ਵਿਚ ਹੈ, ਜਿਸ ਤੋਂ ਇਹ ਅਨੁਮਾਨ ਹੋ ਸਕਦਾ ਹੈ ਕਿ ਇਸ ਜਨਮ ਸਾਖੀ ਦਾ ਕਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਾ ਪਗਟ ਕਰਨ ਤੋਂ ਮਗਰੋਂ ਸੰ: ੧੭੫੫ ਬਿ ਦੇ ਬਾਦ ਹੋਇਆ ਹੈ । ਜੇ ਫਰਜ਼ ਕਰੋ ਕਿ ਕਰਤਾ ਪਹਿਲੇ ਹੋਇਆ ਹੈ, ਤਾਂ ਵਲੈਤ ਅੱਪੜੇ ਨੁਸਖੇ ਦੀ ਲਿਖਤ ਦੀ ਤਾਰੀਖ ੧੭੫੫ ਬਿ: ਦੇ ਮਗਰੋਂ ਦੀ ਹੈ, ਤੇ ਉਤਾਰਾ ਕਰਨ ਵਾਲੇ ਲਿਖਾਰੀ ਨੇ ਇਹ ਸਤਰ ਅਪ ਲਿਖ ਦਿੱਤੀ ਹੈ । ਕਿਉਂਕਿ ਵਾਹਿਗੁਰੂ ਜੀ ਕੀ ਫਤਹ ਇਹ ਦਸਮੇ ਸਤਿਗੁਰ ਜੀ ਨੇ ਅੰਮ੍ਰਿਤ ਵੇਲੇ ਖ਼ਾਲਸੇ ਜੀ ਨੂੰ ਵਾਕ ਆਖਿਆ ਹੈ ।
ਮੁਰਾਦ ਹੈ ਪਰਣਾ = ਆਸਰਾ। ਬਸ ਐਥੇ ਤਕ ਹੀ ਪਾਠ ਹੈ, ਅਗੇ ਨਹੀ ਹੈ । ਜਾਪਦਾ ਹੈ ਜੋ ਅਗੇ ਪੱਤਰੇ ਫਟ ਚੁਕੇ ਹਨ ਤੇ ਨਾਲ ਨਹੀਂ ਰਹੇ। ਇਹ ਗੁਰਬਾਣੀ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। ਹਾ: ਬਾ: ਨੁਸਖੇ ਵਿਚ ਬੀ ਨਹੀਂ ਹੈ।ਕੋਈ ਪਰਥਾਇ ਬੀ ਨਹੀਂ' ਦਸਿਆ ਤੇ ਪੋਥੀ ਮੁਕਾ ਕੇ ਮਗਰੋਂ ਲਿਖਿਆ ਹੈ,ਸੋ ਜਾਪਦਾ ਹੈ ਕਿ ਕਿਸੇ ਲਿਖਾਰੀ ਨੇ ਉਤਾਰੇ ਵੇਲੇ ਆਪ ਲਿਖਿਆ ਹੈ।