ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਖ)

ਨੁਸਖੇ ਦੇ ਸਫੇ ਪੁਰਾਣੇ ਵਹੀ ਖਾਤੇ ਦੇ ਤ੍ਰੀਕੇ ਦੇ ਆਮੋ ਸਾਹਮਣੇ ਸਫਿਆਂ ਨੂੰ ਇਕ ਪੰਨਾਂ ਮੰਨ ਕੇ ਸੱਜੇ ਹੱਥ ਦੇ ਸਫੇ ਤੇ ਹਨ।

(੪) ਜੋ ਗੁਰਬਾਣੀ ਦੇ ਸ਼ਬਦ ਸ਼ਲੋਕ ਆਏ ਹਨ,ਓਹ ਅਸਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੋਧ ਕੇ ਪਾਠ ਲਿਖੇ ਹਨ। ਕਿਉਂਕਿ ਗੁਰਬਾਣੀ ਦੀ ਸ਼ੁੱਧੀ ਦੀ ਟਕਸਾਲ ਸੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਉਸ ਨਾਲੋਂ ਅਸ਼ੁੱਧ ਪਾਠ ਛਪਣੇ ਸੁਖਦਾਈ ਨਹੀਂ।

(੫) ਜੋ ਬਾਣੀਆਂ ਗੁਰੂ ਜੀ ਦੀਆਂ ਨਹੀਂ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਚੜ੍ਹੀਆਂ ਤੇ ਜਨਮ ਸਾਖੀ ਵਾਲਿਆਂ ਬਾਹਰ ਦੀਆਂ ਕੀਤੀਆਂ (ਜਿਨਾਂ ਵਿਚ ਨਾਉਂ ਗੁਰੂ ਜੀ ਦਾ ਆਯਾ ਹੈ) ਲਿਖ ਦਿੱਤੀਆਂ ਹਨ, ਉਨ੍ਹਾਂ ਦਾ ਨਮੂਨਾ ਅਸਾਂ ਅੰਤਕਾ ਵਿਚ ਦਿਖਾ ਦਿੱਤਾ ਹੈ, ਪੋਥੀ ਵਿਚ ਨਹੀਂ ਰੱਖਿਆ।

ਸ੍ਰੀ ਗੁਰੁ ਅਰਜਨ ਦੇਵ ਜੀ ਨੇ ਇਹ ਬਾਣੀਆਂ ਗੁਰੂ ਕ੍ਰਿਤ ਨਹੀਂ ਮੰਨੀਆਂ ਅਰ ਬੀੜ ਵਿਚ ਨਹੀਂ ਚਾੜ੍ਹੀਆਂ | ਪ੍ਰਾਣ ਸੰਗਲੀ ਆਪ ਨੇ ਸੰਗਲਾਂ ਦੀਪ ਤੋਂ ਮੰਗਾਈ ਤੇ ਫੇਰ ਨਹੀਂ ਤਸਲੀਮ ਕੀਤੀ। ਕਈ ਇਕ ਸਾਧੂਆਂ ਫਕੀਰਾਂ ਨੇ ਬਾਣੀਆਂ ਰਚ ਕੇ ਨਾਮ ਗੁਰੂ ਜੀ ਦਾ ਪਿੱਛੇ ਪਾ ਦਿੱਤਾ ਸੀ। ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਬੰਨ੍ਹਣ ਦੇ ਕਈ ਕਾਰਨਾਂ ਵਿਚੋਂ ਇਕ ਇਹ ਬੀ ਸੀ ਕਿ ਇਸ ਗੱਲ ਨੂੰ ਰੋਕ ਪੈ ਜਾਵੇ। ਜੁਗਾਵਲੀ ਦੇ ਅੰਤ ਪਰ, ਅਰ ਵਾਹਿਗੁਰੂ ਕੀ ਮਿਹਨਤ ਤੋਂ ਪਹਿਲਾਂ ਇਕ ਸਤਰ ਇਸੇ ਜਨਮਸਾਖੀ ਵਿਚ ਆਉਂਦੀ ਹੈ, 'ਚਾਲੀਸ ਜੁਗ ਕੀ ਮਿਰਜਾਦਾ ਸੰਤ ਲਿਖੀ' ਜਿਸਦਾ ਸਪਸ਼ਟ ਅਰਥ ਹੈ ਕਿ ਇਹ ਚਾਲੀ ਜੁਗ ਦੀ ਮਿਰਜਾਦਾ ਜੋ ਜੁਗਾਵਲੀ ਵਿਚ ਕਹੀ ਹੈ ਕਿਸੇ ਸੰਤ ਦੀ ਰਚੀ ਹੋਈ ਹੈ, ਗੁਰੂ ਜੀ ਦੀ ਨਹੀਂ। ਇਹ ਅੰਦਰਲੀ ਉਗਾਹੀ ਦੱਸਦੀ ਹੈ ਕਿ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਚੜ੍ਹੀ ਤੇ ਸਾਖੀਆਂ ਵਿਚ ਜਾਂ ਹੋਰਥੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ, ਉਹ ਗੁਰੂ ਅਰਜਨ ਦੇਵ ਜੀ ਨੇ ਹੋਰਨਾਂ ਦੀ ਕ੍ਰਿਤ ਨਿਰਨੇ ਕਰਕੇ ਨਹੀਂ ਚਾੜ੍ਹੀ। ਗੁਰੂ ਅਰਜਨ ਦੇਵ ਜੀ ਦਾ ਸਮਾ ਗੁਰੂ ਨਾਨਕ ਦੇਵ ਜੀ ਤੋਂ ਕੇਵਲ ਚਾਲੀ ਪੰਜਾਹ ਵਰਹੇ ਮਗਰੋਂ ਆਯਾ, ਉਸ ਵੇਲੇ ਸਾਰੀ ਸਿਖੀ, ਸਾਰੇ ਪੁਰਾਣੇ ਸਿਖ ਤੇ ਸਾਰੀਆਂ ਲਿਖਤਾਂ ਉਨ੍ਹਾਂ ਦੇ ਹਾਜ਼ਰ ਸਨ ਤੇ ਤਾਜ਼ੀ ਵਾਕਫੀ ਹਰ ਗਲ ਦੀ ਕਰ ਲੈਣੀ ਉਨ੍ਹਾਂ ਦੀ ਸਰਬੱਗਤਾ ਤੋਂ ਛੁਟ ਬੀ ਔਖੀ ਗੱਲ ਨਹੀਂ ਸੀ, ਸੋ ਪਰਕ੍ਰਿਤ ਬਾਣੀ ਉਨ੍ਹਾਂ ਨੇ ਛੱਡੀ ਜੋ ਉਹ ਗੁਰੂ ਕ੍ਰਿਤ ਨਹੀਂ ਹੈ। ਇਥੋਂ ਤਾਈਂ ਕਿ ਭਾਈ ਬੰਨੋ ਨੇ ਜੋ ਕੁਛ ਦੁਸਰੀ ਬੀੜ ਵਿਚ ਚਾੜ੍ਹ ਦਿੱਤਾ, ਉਸ ਪਰ ਬੀ ਆਪ ਨੇ ਅਪ੍ਰਸੰਨਤਾ ਪ੍ਰਗਟ ਕੀਤੀ।

ਸੋ ਪਰਕ੍ਰਿਤ ਲੰਮੇਰੀਆਂ ਬਾਣੀਆਂ ਦੇ ਨਮੂਨੇ ਅਖੀਰ ਅੰਤਕਾ ਵਿਚ ਦਿਤੇ ਹਨ ਤੇ ਛੋਟੇ ਸ਼ਲੋਕ ਆਦਿਕ ਵਿਚ ਹੀ ਰਹਿਣ ਦਿਤੇ ਹਨ