ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/150

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੫ ) ੧੬੮੪੮o00 ॥ ਦਲੰਬਿਆ ਜੁਗ ਵਾਹ ਵਾਹ ਕੀਨਾ॥ ਸਹਜਿਵਾਣਿ ਵਾਹ ਵਾਹ ਜਪਿ ਲੀਨਾ ॥ ਕਹੁ ਨਾਨਕ ਦੁਰਲੰਬਿਆ ਜੁਗ ਕੀ ਗਾਥਾ || ਵਾਹ ਵਾਹ ਜਪਤਿਆ ਸਭ ਦੁਖ ਲਾਥਾ ॥੨॥ (ਇਸ ਤਰ੍ਹਾਂ ੪੦ ਜੁਗਾਂ ਦੇ ਬਾਦ ਜੁਗਾਵਲੀ ਦੇ ਅਖੀਰ ਇਹ ਪਾਠ ਹੈ:-) ਨਾਨਕ ਤੇ ਅੰਗਦੁ ਹੋਆ ਜੋਤੀ ਜੋਤਿ ਮਿਲਾਇ ॥ ਨਾਨਕ ਆਈ ਪੰਥਕੇ ਕਿਆ ਗੁਨ ਕਹਾ ਸੁਨਾਇ ॥ ਆਈ ਪੰਥ* ਕੀ ਕਥਾ ਸੁਰਰ ਨਾ ਜਾਨਿਤ, ਜੁਗਾਵਲੀ ਲਿਖਿ ਸੰਪੂਰਨ ਹੋਈ ।* ਬੋਲਹੁ ਵਾਹਿਗਰ । (ਅਗੇ ਸਾਖੀ ਵਿਚ ਐਊ' ਪਾਠ ਹੈ:-) ਸਤਿਗੁਰੂ ਪਸਾਦਿ ॥ਤਬ ਬਾਬੇ ਦੀ ਖੁਸ਼ੀ ਹੋਈ । ਤਬ ਝੰਡਾ ਬਾ ਬਿਸਹਰ ਦੇਸ ਕਉ ਬਿਦਾ ਕੀਤਾ । ਝੰਡੇ ਬਾਢੀ ਕੀ ਮੰਜੀ ਬਿਸੀਆਰ ਦੇਸ ਵਿਚਿ ਹੈ । ਕਲਿਜੁਗ ਚਾਰ ਹਜ਼ਾਰ ਸਤ ਸੈ ਪੈਂਤੀਸ ਬਰਸ ਵਰਤਿਆ ਹੈ ੪੭੩੫, ਕਲਜੁਗ ਰਹਿਆ ਚਾਰ ਲਾਖ ਸਤਾਈਹ ਹਜਾਰ ਦਇ ਸੈ ਪੈਂਹਠਿ ਬਰਸ ਰਹਿਆ, ੪੨੭੨੬੫| ਚਾਲੀਸ ਜਗ ਕੀ ਮਿਰਜਾਦਾ ਸੰਤ* ਲਿਖੀ । ਵਾਹਿਗੁਰੂ ਕੀ ਮਿਹਨਿਤਿ, ਅਗੈ ਵਾਹਿਗੁਰੂ ਕਾ ਜੋੜੁ । ਸਹਜਿਵਾਣਿ ਕਾ ਜੋੜੁ ੧੩੭੪੩੨੦00 ॥ ਸੰਜਮਵਾਣਿ ਕਾ ਜੋੜ

  • ਇਸ ਇਬਾਰਤ ਤੋਂ ਪਤਾ ਲਗ ਗਿਆ ਹੈ ਕਿ ਗੁਰੂ ਅੰਗਦ ਦੇਵ ਜੀ ਦੇ | ਮਿਲਨ ਤੋਂ ਮਗਰੋਂ ਜੁਗਾਵਲੀ ਲਿਖੀ ਗਈ,ਪਰ ਜਿਸ ਸਮੇਂ ਸਾਖੀ ਵਾਲਾ ਕਹਿੰਦਾ । ਹੈ ਕਿ ਜਗਾਵਲੀ ਹੋਈ ਤਦੋਂ ਗੁਰੂ ਅੰਗਦ ਜੀ ਅਜੇ ਨਹੀਂ ਮਿਲੇ ਸੇ । ਫਿਰ ਇਸ ਜੁਗਾਵਲੀ ਵਿਚ ਆਈ ਪੰਥ ਦਾ ਜ਼ਿਕਰ ਹੈ, ਜੋ ਜੋਗੀਆਂ ਦਾ ਫਿਰਕਾ ਹੈ, ਸੋ! ਇਹ ਕਿਸੇ ਓਸ ਪੰਥੀ ਦੀ ਰਚਨਾ ਜਾਪਦੀ ਹੈ। ਫਿਰ ਅਖੀਰ ਲਿਖਿਆ ਹੈ ਕਿ ਚਾਲੀਸ ਜੁਗ ਕੀ ਮਿਰਜਾਦਾ ਸੰਤ ਲਿਖੀ ਇਸ ਤੋਂ ਸਾਫ ਹੋ ਗਿਆ ਕਿ ਇਹ ਜੁਗਾਵਲੀ ਕਿਸੇ ਸੰਤ ਨੇ ਮਗਰੋਂ ਲਿਖੀ ਹੈ। ਇਹ ਗੁਰੂ ਉਚਾਰਿਤ ਨਹੀਂ ਹੈ । | ਇਸ ਇਬਾਰਤ ਵਿਚੋਂ ਇਸ ਜਨਮ ਸਾਖੀ ਦੇ ਰਚੇ ਜਾਣ ਦਾ ਸੰਮਤ ਮਾਲਮ ਹੋ ਜਾਂਦਾ ਹੈ, ਤਰੀਕਾ ਇਸ ਗੱਲ ਦੇ ' ਲੱਭਣ ਦਾ ਜੋ ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ ਨੇ ਕਢਿਆ ਹੈ ਸੋ ਐਉਂ ਹੈ ਕਿ:-ਕਿ ਉਸ ਵੇਲੇ ਕਲਜੁਗ ਬੀਤਿਆ ਸੀ ੪੭੩੫ ਵਰਹੇ, ਹੁਣ ਸੰਮਤ ਬਿਕ੍ਰਮੀ ੧੯੮੩ ਵਿਚ ਕਲਜੁਗ ਬੀਤ ਚੁਕਾ ਹੈ ੫੦੨੬ ਵਰੇ ।

੫੦੨੬ ਵਰਹੈ ਹੁਣ ਬੀਤਿਆ ਹੈ। , ੪੭੩੫ ਵਰਤਦੋਂ ਬੀਤਿਆ ਸੀ । ਬਾਕੀ ੨੯੧ ਭਾਵ ਇਹ ਹੈ ਕਿ ੨੯੧ ਵਰਹੇ ਬੀਤ ਗਏ ਹਨ ਕਿ ਇਹ ਜਨਮ ਸਾਖੀ ਲਿਖੀ ਗਈ, ਕਿਉਂਕਿ ਜੁਗਾਵਲੀ ਸੰਪੂਰਨ ਕਰਕੇ ਸਾਖੀ ਦਾ ਕਰਤਾ ਆਪਣੀ ਬਾਕੀ ਟੂਕ ਦੇਖੋ ਪੰਨਾ ੧੩੬ ਦੇ ਹੇਠ] Digitized by Panjab Digital Library / www.panjabdigilib.org