ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੭)

ਦਿਆਨਤਿ ਦੋਸਤੁ ਹੈ। ਬੇਦਿਆਨਤਿ ਨਕਾਰੁ ਹੈ॥ ਤੇਗ ਮਰਦਾ ਹੈ। ਅ ਪਾਤਸਾਹਾ ਹੈ।ਇਤਣਿ ਟੋਲ ਜੋ ਜਾਨਿ ਜਨਾਵੈ॥ਤਉਨਾਨਕ ਦਾਨਸਬੰਦ ਕਹਾਵੈ॥੧॥ ਉਨਮਨਿ ਸੁੰਨੁ ਧੰਨੁ ਸਭ

ਅੰਤਕਾ ੩.

(ਸਾਖੀ ੪੭ ਵਿਚੋਂ)

ਧਿਆਉ ਪਹਿਲਾ

ਰਾਗੁ ਆਸਾ ਮਹਲਾ ੧॥ ਕਹੀਐ॥ ਉਨਮਨਿ ਹਰਖ ਸੋਗ ਨਹੀ ਰਹੀਐ॥ ਉਨਮਨਿ ਆਸ ਅੰਦੇਸਾ ਨਹੀ ਬਿਆਪਤ॥ ਉਨਮਨਿ ਵਰਨ ਚਿਹਨੁ ਨਹੀਂ ਜਾਪਤ।ਉਨਮਨਿ ਕਥਾ ਕੀਰਤਿ ਨਹੀ ਬਾਨੀ॥ਉਨਮਨਿ ਰਹਤਾ ਸੁੰਨ ਿ ਧਿਆਨੀ॥ ਉਨਮਨਿ ਅਪੁਨਾ ਆਪੁ ਨ ਜਾਨਿਆ ਨਾਨਕੁ ਉਨਮਨਿ ਸਿਉ ਮਨੁ ਮਾਨਿਆ॥੧॥ਉਨਮਨਿ ਮਾਤ ਪਿਤਾ ਨਹੀ ਕੋਈ॥ ਉਨਮਨਿ ਸੁਰਤਿ ਸੁਧਿ ਨਹੀਂ ਲੋਈ॥ ਉਨਮਨਿ ਮਾਇਆ ਮਮਤਾ ਨ ਹੋਤੀ॥ ਉਨਮਨਿ ਸੁੰਨ ਦੇਹੁਰੀ ਨਹੀ ਹੋਤੀ॥ ਉਨਮਨਿ ਗਿਆਨ ਧਿਆਨੁ ਨ ਬੀਚਾਰੇ॥ਉਨਮਨਿ ਮੁਕਤਿ ਬੈਕੁੰਠ ਨ ਉਤਾਰੇ॥ ਉਨਮਨਿ ਭਾਉ ਭਗਤਿ ਨਹੀ ਕਾਈ॥ ਨਾਨਕ ਉਨਮਨਿ ਸਿਉ ਉਨਹੂੰ ਬਨਿਆਈ॥ ੨॥ (ਸਾਰੀਆਂ ੨੧ ਪਉੜੀਆਂ ਹਨ) ||

ਅੰਤਕਾ ੪.

(ਸਾਖੀ ੫੦ ਵਿਚੋਂ)

ਅੰਕ ੧.

ਸਲੋਕੁ॥ ਤ੍ਰਿਹੁ ਕਾ ਮਾਰਿ ਮਿਲਾਵੈ ਮਾਨੁ॥ ਪੰਚਾ ਮਹਿ ਰਹੈ ਪਰਧਾਨੁ॥ ਪੰਚਾ ਕਾ ਜੇ ਜਾਣੈ ਭੇਉ॥ ਸੋਈ ਕਰਤਾ ਸੋਈ ਦੇਉ॥ ਅਗਮ ਨਿਗਮ ਜੋ ਵਾਚਿ ਸੁਣਾਵੈ॥ ਬੰਧੈ ਨ ਉਗਰਹਿ ਘਰ ਮਹਿ ਆਣੈ॥ ਸਤ ਸਤਾਈ ਚਉਦਹ ਚਾਰਿ। ਤਾਕੇ ਆਗੈ ਖੜੇ ਦੁਆਰ॥ ਅਠ ਅਠਾਈ ਬਾਰਹਬੀਸ॥ ਤਾਕੈ ਆਗੈ ਕਢਹਿ ਖੜੇ ਹਦੀਸ॥ ਉਚੀ ਨੰਦਰਿ ਸਰਾਫੀ ਹੋਇ॥ ਨਾਨਕੁ ਕਹੈ ਉਦਾਸੀ ਸੋਇ॥੧॥੪॥ ਸੋ ਉਦਾਸੀ ਜੋ ਰਹੈ ਉਦਾਸੁ॥ ਰੂਪ ਬਿਰਖਿ ਗਗਨੰਤਰਿ ਵਾਸੁ॥ ਅਹਿਨਿਸਿ ਰਹੈ ਜੋਗ ਅਭਿਆਸ॥ ਪਰ ਸੰਗਿ ਅੰਗਿ ਨ ਲਾਵੈ ਪਾਸ॥ ਜਿਸ ਘਟਿ ਦੁਤੀਆ ਦੁਬਿਧਾ ਦੁਰਮਤਿ ਮੈਲੁ ਨ ਹੋਈ॥ਨਾਨਕੁ ਕਹੈ ਉਦਾਸੀ ਸੋਈ॥੧॥ ਗਿਆਨ ਖੜਗ ਲੈ ਮਨੁ ਸਿਉ ਲੂਝੈ॥ ਮਰਮੁ ਦਿਸਾ ਪੰਚਾ ਕਾ ਬੂਝੈ॥ ਮਨ