________________
ਨ ਹਾਰਹੁ ਅਪਣਾ ਭਾਜਿ ਪਹੁ ਤੁਮ ਹਰਿ ਸਰਣਾ || ੧੪ ॥ ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨਕਾ ਚਿਤੁ ਲਾਗਾ ॥ ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥ ਡਡੈ ਡੰਫੁ ਕਰਹੁ ਕਿਆ ਪਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ॥ ਤਿਸੈ ਸਰੇਵਹ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥ ਢਢੇ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ॥ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾਕਉ ਨਦਰਿ ਕਰੇ ॥੧੭11.ਣਾਣੈ ਰਵਤੁ ਹੈ ਘਟ ਅੰਤਰਿ ਹਰਿਗੁਣ ਗਾਵੈ ਸੋਈ॥ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮il ਤੇ ਤਾਰੁ ਭਵਜਲੁ ਹੋਆ ਤਾਕਾ.ਅੰਤੁ ਨ ਪਾਇਆ ॥ ਨਾ ਤਰਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥ ਥਥੇ ਥਾਨਿ ਥਾਨੰਤਰਿ ਸੋਈ ਜਾਕਾ ਕੀਆ ਸਭੁ ਹੋਆ ॥ ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦ ॥ ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾਂ ਆਪਣਿਆ ॥ ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥ ੨੧ ॥ ਧੈ ਧਾਰਿ ਕਲਾ ਜਿਨਿ ਛੋਡੀ ਹਰ ਚੀਜੀ ਜਿਨਿ ਰੰਗ ਕੀਆ ॥ ਤਿਸਦਾ ਦੀਆ ਸਭਨੀ ਲੀਆਂ ਕਕਮੀ ਕਰਮੀ ਹੁਕਮੁ ਪਇਆ॥੨੨॥ਨੰਨੇ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮਲਿਆ ॥ ਗਲੀ ਹਉ ਸੋਹਾਗਣਿ ਭੇਣੇ ਕੰਤੁ ਨ ਕਬਹੁ ਮੈਂ ਮਿਲਿਆ॥੨੩॥ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪੰਚੁ ਕੀਆ ॥ ਦੇਖੈ ਬੁਝੈ ਸਭ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿ ॥੨੪॥ਫਫੇਫਾਹੀ ਸਭ ਜਗ ਫਾਸਾ ਜਮਕੇ ਸੰਗਿਲਿ ਬੰਧਿ ਲਇਆ ਗੁਰਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫ ॥ ਬਬੇ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾਂ ॥ ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥ਭਭੇ ਭਾਲਹ. ਸੋ ਫਲੁ ਪਾਵਹਿ ਗੁਰਪਰਸਾਦੀ ਜਿਨ ਕਉ ਭਉ ਪਇਆ ॥ ਮਨਮੁਖ ਫਿਰਹਿ ਨ ਚੇਤਹਿ ਮੁੜੇ ਲਖ ਚਉਰਾਸੀਹ ਫੇਰੁ ਪਇਆ ॥੨੭॥ ਮਾਂ ਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ॥ ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰ ਵੀਸਰਿਆ ॥ ੨੮ | ਯਯੇ ਜਨਮੁ ਨ ਹੋਵੀਂ ਕਦਹੀ ਜੇਕਰਿ ਸਚ ਪਛਾਣੈ॥ ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੇ॥ ੨੯ ॥ ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥ ਸੰਤ ਉਪਾਇ ਧੰਧੈ ਸਭ ਲਏ ਕਰਮ ਹੋਆ ਤਿਨ ਨਾਮ ਲਇਆ ॥੩੦॥ ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥ ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾਕੈ ਹੁਕਮੁ ਪਇਆ॥੩੧॥ ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸ ਕੀਆ॥ ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ Digitized by Panjab Digital Library / www.panjabdigilib.org