ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ਪ ) ਜੋ ਮਸ਼ ਦੀਵੇ ਕੀ ਅਰੁ ਕਾਗਦੁ ਸਣੀ ਕਾ ਅਰ ਕਲਮ ਕਾਨੇ ਕੀ ਅਰੁ ਮਨੁ ਲਿਖਣ ਹਾਰੁ ਅਰੁ ਲਿਖਿਆ ਸੋ ਕਿਆ ਲਿਖਿਆ ਮਾਇਆ ਕਾ ਜੰਜਾਲੁ ਲਿਖਿਆ। ਜਿਤੁ ਲਿਖਿਐ ਸਭੁ ਵਿਕਾਰੁ ਹੋਵਨਿ । ਓਹੁ ਜਿ ਲਿਖਣੁ ਸਭੁ ਸਚਿ ਕਾ ਹੈ ਸੋ ਐਸਾ ਹੈ। ਜੋ ਮਾਇਆ ਕਾ ਮੋਹੁ ਜਾਲਿ ਕਰਿ ਮਸੁ ਕਰੀਐ ਅਰੁ ਤਪਸਿਆ ਕਾਗਦੁ ਕਰੀਐ ॥ ਅਰੁ ਜੋ ਕਛੁ ਇਛਿਆ ਅੰਤ੍ਰ ਕਛੁ ਭਾਉ ਹੈ {ਤਸਕੀ ਕਲਮ ਕਰੀਐ | ਅਰਿ ਚਿਤੁ ਲਿਖਣਹਾਰ ਕਰਹੁ ਅਰੁ ਲਿਖੀਐ ਸੋ ਕਿਆ ਲਿਖੀਐ । *ਪਰਮੇਸਰ ਕਾ ਨਾਮੁ ਲਿਖੀਐ, ਸਲਾਹ ਲਿਖੀਐ ਜਿਤੁ ਲਿਖੇ ਸਭ ਵਿਕਾਰ ਮਿਟਿ ਜਾਹਿ। ਬੇਅੰਤ ਸੋਭਾ ਲਿਖੇ ਜਿਤੁ ਲਿਖੇਤਨਸੁਖੀ ਹੋਇ॥ਤਿਸਕਾ ਅੰਤੁ ਪਾਰਾਵਾਰੁਕਿਛੁ ਪਾਯਾ ਨਹੀਂ ਜਾਤਾ ਹੋ ਪੰਡਤਾ! ਜੇ ਇਹ ਲੇਖ ਪੜਿਆ ਹੈ ਤਾਂ ਪੜ ਅਰ ਮੁਝ ਕਉ ਭੀ ਪੜਾਇ॥ ਨਾਹੀ ਤਾਂ ਨਾ ਪੜਾਇ । ਸੁਣ ਹੋ ਪੰਡਿਤਾ ! ਜਹਾਂ ਇਹ ਤੇਰਾ ਜੀਉ ਜਾਵੇਗਾ,ਤਹਾਂ ਤੇਰੇ ਹੱਥ ਇਹ ਪੜਨਾ ਨੀਸਾਣ ਹੋਵੇਗਾ ਤੇਰੇ ਨਜੀਕ ਜਮ ਕਾਲ ਨ ਆਵੇਗਾ। ਤਬ ਉਨ ਪੰਡਤ ਕਹਿਆ ਏ ਨਾਨਕ ! ਇਹੁ ਬਾਤਾਂ ਤੋਂ ਕਿਸਤੇ ਪਾਈਆਂ ਹਨ ? ਪਰ ਸੁਣ ਹੋ ਨਾਨਕ ! ਏਹ ਜੋ ਪਰਮੇਸੁਰ ਕਾ ਨਾਮ ਲੈਕੇ ਹੈ ਤਿਨ ਕਉ | ਕਵਨੁ ਫਲ ਲਗਤੇ ਹੈਂ ? ਤਬ ਗੁਰੁ ਨਾਨਕ ਦੁਜੀ ਪਉੜੀ ਕਹੀ : ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ॥ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥ ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥੨॥ ਤਬ ਗੁਰੂ ਬਾਬੇ ਨਾਨਕ ਕਹਿਆ ‘ਸੁਣ ਹੋ ਪੰਡਿਤਾ! ਜਹਾਂ ਏਹੁ ਤੇਰਾ ਜੀਉ ਜਾਵੇਗਾ ਤਹਾਂ ਇਸ ਪਰਮੇਸਰ ਸਿਮਰਣ ਕਾ ਏਹੁ ਪੁੰਨ ਹੋਵੇਗਾ ਜੋ ਸਦਾ ਸਦਾ ਖੁਸੀਆਂ ਨਿਤ ਨਿਤ ਅਨੰਦ ਮਹਾ ਮੰਗਲ ਨਿਧਾਨ ਪਰਾਪਤਿ ਹੋਵਹਿਗੇ | ਪਰੁ ਜਿਨਾਂ ਮਨਿ ਬਚ ਕਰਮਿ ਕਰਿਕੇ ਸਿਮਰਿਆ ਹੈ, ਅਰੁ ਉਪਾਇ ਕਰਿ ਕਰਿ ਗਲੀ ਪਰਮੇਸਰੁ ਲੀਆ ਨਹੀਂ ਜਾਤਾ । ਤਬਿ ਓਹੁ ਪੰਡਿਤੁ ਹੈਰਾਨੁ ਹੋਇ ਰਹਿਆ,ਫਿਰਿ ਉਨਿ ਪੰਡਤੁ ਕਹਿਆ : ਏ ਨਾਨਕ ! ਏਹੁ ਜੋ ਪਰਮੇਸਰ ਕਾ ਨਾਮੁ ਲੇਤੇ ਹੈਂ, ਤਿਨ ਕਉ ਤਾਂ ਕੋਈ ਨਾਹੀ ਜਾਂਣਤਾ,ਉਨ ਕਉ ਤਾਂ ਚੋਟੀਆਂ ਭੀ ਨਾਹੀਂ ਜੁੜਿਆਵਤੀਆਂ ਅਰੁ ਇਕਿ ਜੋ ਪਾਤਸਾਹੀ ਕਰਦੇ ਹੈਨਿ, ਸੋ ਬੁਰਿਆਈਆਂ ਭੀ ਕਰਦੇ ਹੈਨਿ ਅਰੁ ਪਰਮੇਸਰੁ ਭੀ ਨਾਹੀ ਸਿਮਰਤੇ । ਕਹੁ ਦੇਖਾ ਓਨਿ ਕਵਨ ਪਾਪ ਕੀਤੇ ਹੈਨਿ ਜੋ ਪਾਤਸਾਹੀ ਭੀ ਕਰਹਿ ਅਰੁ ਪਰਮੇਸਰ ਤੇ ਭੀ ਨਾ ਡਰਹਿ ? ਤਬ ਫਿਰ ਗੁਰੂ ਨਾਨਕ , ਤੀਜੀ ਪਉੜੀ ਕਹੀ : ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ ॥ ਇਕਿ ਉਪਾਏ ਮੰਗਤੇ ਇਕਨ ਵਡੇ ਦਰਵਾਰ ॥ ਅਗੈ ਗਇਆ ਜਾਣੀਐ ਵਿਣੁ

  • ਇਥੋਂ ਅਗੇ ਵਲੈਤ ਵਾਲੀ ਪੋਥੀ ਦਾ ਪਾਠ ਚੱਲ ਪਿਆ ।

Digitized by Panjab Digital Library / www.panjabdigilib.org