ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

( ੬ )

ਨਾਵੈ ਵੇਕਾਰ ॥੩॥ ਤਬ ਗੁਰੂ ਬਾਬੇ ਨਾਨਕ ਕਹਿਆ : ‘ਸੁਣ ਹੋ ਪੰਡਿਤ ! ਇਕ ਆਵਤੇ ਹੈ, ਇਕ ਜਾਤੇ ਹੈ, ਇਕ ਸਾਹ ਹੈ, ਇਕ ਪਾਤਿਸਾਹ ਹੈ, ਇਕ ਉਨਕੇ ਆਗੇ ਭਿਖਿਆ ਮੰਗਿ ਮੰਗਿ ਖਾਤੇ ਹੈ, ਪਰ ਸੁਣਿ ਹੋ ਪੰਡਿਤ ! ਜੋ ਊਹਾਂ ਆਗੈ ਜਾਵਹਿਗੇ, ਅਰੁ ਜੇ ਈਹਾ ਸੁਖੁ ਕਰਤੇ ਹੈ, ਪਰਮੇਸਰ ਨਹੀਂ ਸਿਮਰਤੇ ਉਨ ਕਉ ਐਸੀ ਸਜਾਇ ਮਿਲੇਗੀ, ਜੈਸੀ ਕਪੜੇ ਕਉ ਧੋਬੀ ਦੇਤਾ ਹੈ, ਅਰ ਤਿਲਾਂ ਕਉ ਤੇਲੀ ਦੇਤਾ ਹੈ ਅਰੁ ਚਕੀ ਦਾਣਿਆਂ ਕਉ ਦੇਤੀ ਹੈ, ਐਸੀ ਸਜਾਇ ਪਾਵਹਿਗੇ, ਅਰ ਨਰਕ ਕੁੰਡੇ ਮਿਲਹਿਗੇ । ਅਰੁ ਜੋ ਪਰਮੇਸਰ ਕਉ ਸਿਮਰਤੇ ਹੈ,ਅਰੁ ਭਿਖਿਆ ਮੰਗਿ ਮੰਗਿ ਖਾਤੇ ਹੈ, ਉਨ ਕਉ ਦਰਗਾਹ ਵਡਿਆਈਆ ਮਿਲਹਿਗੀਆਂ । ਤਬਿ ਪੰਡਿਤ ਹੈਰਾਨ ਹੋਇ ਗਇਆ | ਕਹਿਓਸ' ਏਹ ਕੋਈ ਵੱਡਾ ਭਗਤ ਹੈ' । ਤਬ ਫਿਰਿ ਪੰਡਤ ਕਹਿਆ, 'ਨਾਨਕ ! ਤੂ ਐਸੀ ਬਾਤ ਕਰਦਾ ਹੈਂ, ਸੋ ਕਿਉਂ ਕਰਦਾ ਹੈਂ ? ਅਜੇ ਤਾਂ ਬਾਲਕ ਹੈਂ | ਕੁਛ ਮਾਤਾ ਪਿਤਾ, ਇਸੜੀ ਕੁਟੰਬ ਕਾ ਸੁਖ ਦੇਖੁ, ਅਜੇ ਤੇਰਾ ਕਿਥੇ ਓੜਕ ਹੈ'। ਤਬ ਗੁਰੂ ਨਾਨਕ ਜੀ ਚਉਥੀ ਪਉੜੀ ਕਹੀ :-

ਭੈ ਤੇਰੇ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥ ਨਾਵ ਜਿਨਾ ਸੁਲਤਾਨ ਖਾਨ ਹੋਦੇ ਡਿਠੇ ਖੇਹ ॥ ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥੪॥੬॥ ਤਿਸ ਕਾ ਪਰਮਾਰਥ ਗੁਰੁ ਨਾਨਕ ਕਹਿਆ :

ਸੁਣ ਹੇ ਪੰਡਿਤ ! ਓਸ ਸਾਹਿਬ ਕਾ ਐਸਾ ਡਰੁ ਹੈ ਜੋ ਮੇਰੀ ਦੇਹ ਭੈਮਾਨੁ , ਹੋਇ ਗਈ ਹੈ । ਜੋ ਈਹਾਂ ਖਾਨ ਸੁਲਤਾਨ ਕਹਾਇੰਦੇ ਥੇ ਸੋ ਭੀ ਮਰਿ ਖਾਕ ਹੋਇ ਗਏ। ਜਿਨਕਾ ਅਮਰੁ ਮਨੀਤਾ ਥਾ, ਜਿਨਕੇ ਡਰਿ, ਪ੍ਰਿਥਮੀ ਭੈਮਾਨ ਹੋਤੀ ਥੀ ਸੋ ਭੀ ਮਰਿ ਗਏ । ਸੁਣ ਹੋ ਪੰਡਿਤਾ ! ਮੈਂ ਕੂੜਾ ਨੇਹੁ ਕਿਸ ਸੋਂ ਕਰਉਂ, ਹਮ ਭੀ ਉਠਿ ਜਾਹਿਂਗੇ, ਖਾਕ ਦਰਿ ਖਾਕ ਹੋਇ ਜਾਹਿਗੇ । ਹਮ ਤਿਸਕੀ ਬੰਦਗੀ ਕਰਹਿਂਗੇ ਜੋ* ਜੀਅ ਲਏਗਾ, ਫਿਰਿ ਇਸ ਸੰਸਾਰ ਸਉ ਕੂੜਾ ਨੇਹੁ ਕਿਆ ਕਰਹਿਂ ?' ਤਬ ਪੰਡਿਤ ਹੈਰਾਨ ਹੋਇ ਗਇਆ, ਨਮਸਕਾਰੁ ਕੀਤੋਸੁ, ਜੁ ਕੋਈ ਪੂਰਾ ਹੈ ਜੋ ਤੇਰੇ ਆਤਮੈ ਆਉਂਦੀ ਹੈ ਸੋ ਕਰਿ' । ਤਬ ਗੁਰ ਬਾਬਾ ਜੀ ਘਰਿ ਆਇਕੈ. ਬੈਠਿ ਰਹਿਆ । ਬੋਲੋ ਵਾਹਿਗੁਰੂ ।

੩. ਕੁੜਮਾਈ, ਵਿਆਹ

ਆਗਿਆ ਪਰਮੇਸੁਰ ਕੀ ਹੋਈ ਜੋ ਕਿਰਤਿ ਕੁਛੁ ਨ ਕਰੈ । ਜੇ ਬੈਠੇ ਤਾਂ ਬੈਠਾ ਹੀ ਰਹੈ,ਜਾਂ ਸੋਵੇ ਤਾਂ ਸੋਇਆ ਹੀ ਰਹੈ।ਫਕੀਰਾਂ ਨਾਲਿ ਮਜਲਸ ਕਰੇ।ਬਾਬਾ ਕਾਲੂ.

  • ਇਥੇ ਹਾ: ਬਾ: ਨੁ: ਵਿਚ ਸਾਰੀ ਇਬਾਰਤ ਨਹੀਂ ਹੈ, ਤੇ 'ਫੋਟੋ ਦੇ ਨੁਸਖੇ ਵਿਚ ਹਾਸ਼ੀਏ ਛਿਜੇ ਹੋਣ ਕਰਕੇ ਅਖਰ ਨਹੀਂ ਆਏ,ਇਹ ਪਾਠ-ਬੰਦਗੀ ਕਰਹਿਗੇ ਜੋ-ਤੇ-ਇਸ ਸੰਸਾਰ ਸਉ-ਖਾਲਸਾ ਕਾਲਜ ਵਾਲੀ ਪੋਥੀ ਤੋਂ ਪਾਏ ਹਨ ।

Digitized by Panjab Digital Library | www.panjabdigilib.org