(੮)
ਏਹ ਅਜੇ ਭੀ ਦਿਵਾਨਾ ਫਿਰਦਾ ਹੈ'। ਤਬ ਰਾਇ ਬੁਲਾਰ ਆਖਿਆ, 'ਮੈਂ ਤੇਰੇ ਤਾਈਂ ਗੁਨਾਹ ਬਖਸਿਆ,ਪਰ ਤੂ ਇਸਦਾ ਉਜਾੜਾ ਭਰ ਦੇਹ'। ਤਬ ਗੁਰੂ ਨਾਨਕ ਆਖਿਆ, 'ਜਾਇ ਦੇਖਹੁ, ਓਥੈ ਕਿਛ ਨਾਂਹੀ ਉਜੜਿਆ'।
ਤਬ ਭੱਟੀ ਕਹਿਆ, 'ਜ਼ੀ ਮੇਰਾ ਖੇਤੁ ਉਜੜਿਆ ਹੈ। ਮੈਂ ਮੁਠਾ ਹਾਂ,ਮੇਰਾ ਤੌ ਖੇਤੁ ਉਜਾੜਿਆ ਹੈ, ਮੇਰਾ ਤਪਾਵਸੁ ਕਰਿ, ਨਾਹੀ ਤਾਂ ਮੈਂ ਤੁਰਕ਼ਾਂ ਪਾਸ ਵੈਂਦਾ ਹਾਂ'। ਤਬ ਗੁਰੂ ਨਾਨਕ ਆਖਿਆ, 'ਦੀਵਾਨ ਸਲਾਮਤਿ! ਜੇ ਹਿਕੁ ਪਠਾ ਰੁੜਿਕਾਂ ਟੁਕਿਆ ਹੋਵੈ ਤਾਂ ਜਬਾਬੁ ਕਰਣਾ, ਪਰੁ ਤੁਸੀ ਆਪਣਾ ਆਦਮੀ ਭੇਜਿ ਕਰਿ ਦੇਖਹੁ'। ਤਬ ਰਾਇ ਬੁਲਾਰ ਆਪਣੇ ਪਿਆਦੇ ਭੇਜੇ, ਜੋ ਊਹਾ ਆਦਮੀਂ ਜਾਵਨਿ ਤਾਂ ਖੇਤੀ ਸਬੂਤ ਖੜੀ ਹੈ[1],ਹਿਕ ਪਠਾ ਖੇਤੀ ਦਾ ਉਜੜਿਆ ਨਾਹੀਂ। ਤਬ ਬਾਬੇ ਸਬਦ ਉਚਾਰਣ ਕੀਤਾ:
ਸੂਹੀ ਮਹਲਾ ੧
- ਜੋਗੀ ਹੋਵੇ ਜੋਗਵੈ ਭੋਗੀ ਹੋਵੇ ਖਾਇ॥
- ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ॥੧॥
- ਤੇਰਾ ਸਦੜਾ ਸੁਣੀਜੈ ਭਾਈ ਜੇਕੋ ਬਹੈ ਅਲਾਇ॥੧॥ਰਹਾਉ॥
- ਜੈਸਾ ਬੀਜੈ ਸੋ ਲੁਣੇ ਜੋ ਖਟੇ ਸੁੋ ਖਾਇ॥
- ਅਗੈ ਪੁਛ ਨ ਹੋਵਈ ਜੇ ਸਣੁ ਨੀਸਾਣੈ ਜਾਇ॥੨॥
- ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ॥
- ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ॥੩॥
- ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ॥
- ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ॥੪॥
ਤਬਿ ਰਾਇ ਬੁਲਾਰ ਉਸ ਭੱਟੀ ਕਉ ਝੂਠਾ ਕੀਤਾ, ਗੁਰੂ ਨਾਨਕ ਅਤੈ ਕਾਲੂ ਦੋਵੈ ਘਰਿ ਆਏ।
੫. ਬ੍ਰਿਛ ਦੀ ਛਾਂ ਨਾ ਫਿਰੀ.
ਤਬਿ ਆਗਿਆ ਪਰਮੇਸਰ ਕੀ ਹੋਈ, ਜੋ ਗੁਰੂ ਨਾਨਕ ਦੇ ਘਰਿ ਦੁਇ ਬੇਟੇ ਹੋਏ, ਲਖਮੀਦਾਸੁ ਤੈ ਸਿਰੀਚੰਦੁ। ਪਰੁ ਬਾਬੇ ਦੀ ਉਦਾਸੀ ਮਿਟੈ ਨਾਹੀ। ਗੁਰੂ ਨਾਨਕੁ ਰੁਖੀ ਬਿਰਖੀ ਜਾਇ ਉਦਾਸੁ ਰਹੈ। ਤਬਿ ਇਕ ਦਿਨ ਗੁਰੂ ਬਾਬਾ ਨਾਨਕ ਜੀ ਜਾਇ ਕਰਿ ਬਾਗ ਵਿਚ ਸੁਤਾ, ਫਿਰਿ ਦਿਨੁ ਲਥਾ ਉਠੇ ਨਾਹੀ। ਤਬਿ ਰਾਇ ਬੁਲਾਰ ਦੇਵ ਭੱਟੀ ਸਿਕਾਰਿ ਚੜਿਆ ਥਾ, ਆਉਂਦਾ ਆਉਂਦਾ ਜਾਂ ਬਾਗ ਵਿਚ ਆਵੇ, ਤਾਂ ਕੋਈ ਦਰਖਤ ਹੇਠਿ ਸੁਤਾ ਪਇਆ ਹੈ। ਪਰੁ ਜਾਂ ਦੇਖੈ ਤਾਂ ਹੋਰਨਾਂ ਦਰਖਤਾਂ ਦੀ ਛਾਇਆ ਚਲਿ ਗਈ ਹੈ, ਅਰੁ ਇਸੁ ਦਰਖਤ ਦਾ ਪਾਛਾਵਾ ਖੜਾ ਹੈ। ਤਬ ਰਾਇਬੁਲਾਰ ਆਖਿਆ, 'ਇਸਨੂ ਜਗਾਇਹੁ'। ਜਬਿ ਉਠਾਇਆ, ਤਾ ਕਾਲੂ ਦਾ ਪੁਤੁ ਹੈ। ਤਬਿ
- ↑ ਏਥੇ ਵਲੈਤ ਵਾਲੇ ਨੁਸਖ਼ੇ ਵਿਚ ਇਕ ਸਤਰ ਮਿਟੀ ਹੋਈ ਹੈ,ਇਹ ਪਾਠ:- ਖੇਤੀ ਸਬੂਤ ਖੜੀ ਹੈ-ਖਾਲਿਸਾ ਕਾਲਿਜ ਦੇ ਨੁਸਖੇ ਦਾ ਹੈ।