ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੯)

ਰਾਇਬੁਲਾਰ ਆਖਿਆ, 'ਯਾਰੋ! ਕਲ ਵਾਲੀ[1] ਭੀ ਗਲਿ ਡਿਠੀ ਹੈ, ਅਰੁ ਏਹ ਭੀ ਦੇਖਹੁ, ਏਹੁ ਖਾਲੀ ਨਾਹੀਂ'। ਤਬਿ ਰਾਇਬੁਲਾਰ ਭੱਟੀ ਘਰਿ ਆਇਆ। ਆਇ ਕਰਿ ਕਾਲੂ ਨੂੰ ਸਦਾਇਓਸੁ, ਅਰੁ ਆਖਿਓਸੁ: 'ਕਾਲੂ! ਮਤੁ ਇਸੁ ਪੁਤ੍ਰ ਨੋ ਫਿਟੁ ਮਰੁ ਦੇਂਦਾ ਹੋਵੇ, ਏਹੁ ਮਹਾਪੁਰਖੁ ਹੈ, ਇਸ ਦਾ ਸਦਕਾ ਮੇਰਾ ਸਹਰੁ ਵਸਦਾ ਹੈ। ਕਾਲੂ ਤੂੰ ਭੀ ਨਿਹਾਲੁ ਹੋਆ[2], ਅਤੇ ਮੈ ਭੀ ਨਿਹਾਲੁ ਹਾਂ, ਜਿਸ ਦੇ ਸਹਰ ਵਿਚਿ ਇਹੁ ਪੈਦਾ ਹੋਆ ਹੈ'। ਤਬਿ ਕਾਲੂ ਆਖਿਆ, 'ਜੀ ਖੁਦਾਇ ਦੀਆਂ ਖੁਦਾਇ ਹੀ ਜਾਣੈ'। ਕਾਲੂ ਘਰਿ ਆਇਆ।

੬. ਖੇਤੀ, ਵਣਜ, ਸਉਦਾਗਰੀ, ਚਾਕਰੀ.

ਤਬ ਗੁਰੂ ਨਾਨਕ ਫਕੀਰਾਂ ਨਾਲ ਮਜਲਸਿ ਕਰੈ। ਹੋਰ ਕਿਸੇ ਨਾਲਿ ਗਲ ਕਰੈ ਨਾਹੀ। ਤਬ ਸਭੁ ਪਰਵਾਰੁ ਦੁਖਿਆ। ਆਖਨਿ, 'ਜੋ ਏਹੁ ਕਮਲਾ ਹੋਆ ਹੈ'। ਤਬਿ ਗੁਰੂ ਨਾਨਕ ਜੀ ਕੀ ਮਾਤਾ ਆਈ, ਉਸ ਆਖਿਆ, 'ਬੇਟਾ! ਤੁਧੁ ਫਕੀਰਾਂ ਨਾਲ ਬੈਠਿਆਂ ਸਰਦੀ ਨਾਹੀ, ਤੈਨੋ ਘਰੁ ਬਾਰੁ ਹੋਇਆ, ਧੀਆਂ ਪੁਤ੍ਰ ਹੋਏ, ਰੁਜਗਾਰੁ ਭੀ ਕਰਿ। ਨਿਤ ਨਿਤ ਭਲੇਰੀਆਂ ਗੱਲਾਂ ਛਡਿ ਅਸਾਂ ਨੂੰ ਲੋਕ ਹਸਦੇ ਹੈਨਿ, ਜੋ ਕਾਲੂ ਦਾ ਪੁਤ੍ਰ ਮਾਖੁਟੂ ਹੋਆ ਹੈ'। ਜਾਂ ਏਹੁ ਗੱਲਾਂ ਮਾਤਾ ਆਖੀਆਂ, ਪਰੁ ਗੁਰੁ ਨਾਨਕ ਦੇ ਦਿਲਿ ਕਾਈ ਲਗੀਆ ਨਾਹੀ। ਫਿਕਰਵਾਨੁ ਹੋਇ ਕਰਿ ਪੈ ਰਹਿਆ। ਜਿਉਂ ਪਇਆ, ਤਿਉਂ ਦਿਹਾਰੇ ਚਾਰਿ ਗੁਜਰ ਗਏ। ਜਾ ਮਲਿ ਚੁਕੀ, ਤਾਂ ਬਾਬੇ ਦੀ ਇਸਤ੍ਰੀ ਸਸੁ ਪਾਸਿ ਆਈ। ਉਨਿ ਆਖਿਆ 'ਸਸੁ! ਤੂ ਕਿਆ ਬੈਠੀ ਹੈਂ? ਜਿਸ ਦਾ ਪੁਤ੍ਰ ਪਇਆ ਹੈ ਚਉਥਾ ਦਿਹਾੜਾ ਹੋਆ ਹੈ। ਖਾਂਦਾ ਪੀਂਦਾ ਕਿਛੁ ਨਾਹੀ'। ਤਬਿ ਮਾਤਾ ਆਈ, ਉਨਿ ਆਖਿਆ, "ਬੇਟਾ! ਤੁਧ ਪਇਆਂ ਬਣਦੀ ਨਾਹੀਂ, ਕੁਛ ਖਾਂਹਿ, ਪੀਉ, ਖੇਤੀ ਪਤੀ ਦੀ ਖਬਰਿ ਸਾਰਿ ਲਹੁ,ਕਿਛੁ ਰੁਜਗਾਰ ਦੀ ਖਬਰਿ ਲਹੁ, ਤੇਰਾ ਸਭ ਕੁਟੰਬ ਦਿਲਗੀਰ ਹੈ, ਅਤੇ ਬੇਟਾ ਜੋ ਤੁਧੁ ਨਾਹੀ ਭਾਵਦਾ, ਸੁ ਨਾ ਕਰਿ, ਅਸੀ ਤੈਨੋ ਕਿਛੁ ਨਹੀ ਆਖਦੇ,ਤੂੰ ਫਿਕਰਵਾਨੁ ਕਿਉਂ ਹੈ? ਤਬਿ ਕਾਲੁ ਨੂੰ ਖਬਰ ਹੋਈ, ਤਾਂ ਕਾਲੁ ਆਇਆ, ਆਖਿਆ, "ਬਚਾ! ਅਸੀ ਤੈਨੂੰ ਕਿ ਆਖਦੇ ਹਾਂ? ਪਰੁ ਰੁਜਗਾਰ ਕੀਤਾ ਭਲਾ ਹੈ। ਜਿ ਖੱੜੀਆਂ ਦਿਆਂ ਪੜਾਂ ਪਾਸਿ ਪੰਜੀਹੇ ਹੋਂਦੇ ਹੈਨ ਤਾਂ ਰੁਜਰੂ ਕਰਦੇ ਹੈਨਿ। ਰੁਜਗਾਰੁ ਕੀਤਾ ਭਲਾ ਹੈ, ਬੇਟਾ! ਅਸਾਡੀ ਖੇਤੀ ਬਾਹਰਿ ਪਕੀ ਖੜੀ ਹੈ, ਅਰੁ ਤੁ ਓਜਾੜ ਨਾ, ਕਿਉ ਜਿ ਵਿਚਿ ਖਲਾ ਹੋਵੇ, ਤਾਂ ਆਖਨਿ, ਜੋ ਕਾਲੁ ਦਾ ਪੜੁ ਭਲਾ ਹੋਆ ਹੈ। ਬੇਟਾ! ਖੇਤੀ ਖਸਮਾ ਸੇਤੀ’। ਤਾਂ ਗੁਰੂ ਨਾਨਕ

ਹਾ: ਬਾ: ਨੁਸਖੇ ਦਾ ਪਾਠ ਹੈ:-ਜੋ ਖੜੀਆਂ ਦਿਆਂ ਪਤ ਪਾਸ ਪੰਜੀਹੇ ਹੋਂਦ ਹੈਨ ਤਾਂ ਰੋਜਗਾਰ ਕਰਦੇ ਨਾਹੀ?
  1. ਹਾ: ਬੀ: ਨੁਸਖੇ ਵਿਚ ਪਾਠ 'ਅਗਲੀ ਗਲ' ਹੈ।
  2. ਇਸ ਥਾਵੇਂ ਹਾ: ਬਾ: ਨੁਸਖੇ ਵਿਚ ਏਹ ਅਖਰ:-ਜੋ ਤੇਰਾ ਪਿਤ੍ਰ ਹੈ-ਹੋਰ ਬੀ ਵਾਧੂ ਹੈਨ।