(੧੦)
ਬੋਲਿਆ, 'ਪਿਤਾ ਜੀ! ਅਸਾਂ ਨਵੇਕਲੀ ਖੇਤੀ ਵਾਹੀ ਹੈ, ਸੋ ਅਸੀ ਤਕਰੀ[1] ਰਖਦੇ ਹਾਂ, ਅਸਾਂ ਹਲੁ ਵਾਹਿਆ ਹੈ, ਬੀਉ ਪਾਇਆ ਹੈ, ਵਾੜਿ ਕੀਤੀ ਹੈ, ਅਠੇ ਪਹਰਿ ਖੜੇ ਰਖਦੇ ਹਾਂ[2]। ਪਿਤਾ ਜੀ! ਅਸੀ ਆਪਣੀ ਖੇਤ੍ਰੀ ਸੰਭਾਲ ਸੰਘਦੇ ਨਾਹੀ, ਪਰਾਈ ਦੀ ਸਾਰ ਕਿਆ ਜਾਣਹਿ[3]'। ਤਬਿ ਕਾਲੁ ਹੈਰਾਨੁ ਹੋਇ ਰਹਿਆ। ਆਖਿਅਸੁ, 'ਵੇਖਹੁ ਲੋਕੋ ਇਹੁ ਕਿਆ ਆਖਦਾ ਹੈ'। ਤਬਿ ਕਾਲੂ ਆਖ਼ਿਆ, 'ਤੈ ਨਵੇਕਲੀ ਖੇਤੀ ਕਦਿ ਵਾਹੀ ਹੈ? ਕਮਲੀਆਂ ਗੱਲਾਂ ਛਡਿ, ਅਗੈ ਅਗੈਰੇ ਪਰੁ[4], ਜੇ ਤੁਧੁ ਭਾਵਸੀ, ਤਾਂ ਅਗਲੀ ਫਸਲੀ ਤੈਨੂ ਨਵੇਕਲੀ ਖੇਤੀ ਵਾਹਿ ਦੇਸਾਂ ਹੇ। ਦਿਖਾ ਤੂ ਕਿਉ ਕਰਿ ਪਕਾਇ ਖਾਵਿਸੀ'। ਤਬ ਗੁਰੂ ਨਾਨਕ ਆਖਿਆ, 'ਪਿਤਾ ਜੀ, ਅਸਾਂ ਖੇਤੀ ਹੁਣਿ ਵਾਹੀ ਹੈ ਅਤੈ ਭਲੀ ਜੰਮੀ ਹੈ। ਦਿਸਣਿ ਪਾਸਣਿ ਭਲੀ ਹੈ'। ਤਬਿ ਕਾਲੂ ਆਖਿਆ, 'ਬਚਾ! ਅਸਾਂ ਤੇਰੀ ਖੇਤੀ ਡਿਠੀ ਕਾਈ ਨਾਹੀਂ। ਤੂ ਕਿਆ ਆਖਦਾ ਹੈਂ?' ਤਬ ਗੁਰੂ ਨਾਨਕ ਆਖਿਆ, ਪਿਤਾ ਜੀ! ਅਸਾਂ ਏਹੁ ਖੇਤੀ ਵਾਹੀ ਹੈ, ਜੋ ਤੂ ਸੁਣੇਗਾ?' ਤਬ ਬਾਬੈ ਨਾਨਕ ਇਕੁ ਸਬਦੁ ਉਠਾਇਆ:-
ਰਾਗੁ ਸੋਰਠਿ ਮਹਲਾ ੧ ਘਰੁ ੧॥
- ਮਨੁਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
- ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
- ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ॥੧॥
- ਬਾਬਾ ਮਾਇਆ ਸਾਥਿ ਨ ਹੋਇ॥
- ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ॥ਰਹਾਉ॥
[5]ਤਬ ਫੇਰ ਕਾਲੂ ਬੋਲਿਆ, 'ਬੱਚਾ! ਤੂ ਹੱਟ ਬਹੁ,ਅਸਾਡੀ ਖੇਤੀ ਹੱਟ ਹੈ'। ਤਬ ਫੇਰ ਗੁਰੂ ਨਾਨਕ ਜੀ ਦੂਜੀ ਪਉੜੀ ਆਖੀ:-
- ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ॥
- ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸਨੋ ਰਖੁ॥
- ਵਣਜਾਰਿਆ ਸਿਉ ਵਣਜੁ ਕਰਿ ਲੈ ਲਾਹਾ ਮਨ ਹਸੁ॥੨॥
ਤਬ ਫਿਰ ਕਾਲੂ ਕਹਿਆ, 'ਬੱਚਾ, ਜੇ ਤੂੰ ਹੱਟ ਨਾਂਹੀ ਬਹਿਂਦਾ, ਤਾਂ ਘੋੜੇ ਲੈਕਰ ਸੌਦਾਗਰੀ ਕਰ, ਤੇਰਾ ਆਤਮਾ ਉਦਾਸ ਹੈ, ਪਰ ਤੂ ਰੁਜਗਾਰ ਭੀ ਕਰ, ਅਤੇ
- ↑ ਹਾ: ਬਾ: ਨੁਸਖੇ ਵਿਚ ਪਾਨ 'ਤਕੜੀ' ਹੈ।
- ↑ ਪਾਠਾਂਤ੍ਰ-ਰਹਿਂਦੇ ਹਾਂ।
- ↑ ਪਾਠਾਂਤ੍ਰ-ਅਸੀਂ ਆਪਣੀ ਖੇਤੀ ਦੀ ਸਭ ਸੋਝੀ ਰਖਦੇ ਹਾਂ, ਪਰਾਈ ਦੀ ਸਾਰ ਕਿਆ ਜਾਣਦੇ ਹਾਂ।
- ↑ 'ਅਗੇ ਅਗੇਰੇ ਪਰ' ਏਹ ਪਦ ਹਾ: ਬਾ: ਨੁਸਖੇ ਵਿੱਚ ਨਹੀਂ ਹਨ।
- ↑ ਤਬ ਫੇਰ ਕਾਲੂ...ਤੋਂ...ਚਵਗਣ ਵੰਨੁ-ਤਕ ਹਾਫਜ਼ਾਬਾਦ ਵਾਲੀ ਪੋਥੀ ਵਿਚ ਵਾਧਾ ਹੈ ਅਤੇ ਓਸਤੋਂ ਪਿਛੋਂ ਵਲੈਤੀ ਪੋਥੀ ਨਾਲ ਮਿਲ ਜਾਂਦੀ ਹੈ। ਇੰਨੀਆਂ ਸਤਰਾਂ ਵਲੈਤ ਵਾਲੀ ਪੋਥੀ ਵਿਚ ਨਹੀਂ ਹਨ।