________________
( ੧੧ ) ਦੇਸ ਭੀ ਦੇਖਿ; ਅਸੀਂ ਆਖਾਂ ਹੇ ਜੋ ਰੁਜਗਾਰ ਗਇਆ ਹੈ, ਹੁਣ ਆਂਵਦਾ ਹੈ । ਤਬ ਗੁਰ ਨਾਨਕ ਜੀ ਤੀਜੀ ਪਉੜੀ ਆਖੀ : ਸੁਣਿ ਸਾਸਤ ਸਉਦਾਗਰੀ ਸਤੁ ਘੋੜੇ ਲੈ ਚਲੁ॥ਖਰਚੁ ਧੰਨੁਚੰਗਿਆਈਆ ਮਤੁ ਮਨ ਜਾਣਹਿ ਕਲੁ।।ਨਿਰੰਕਾਰ ਕੇ ਦੇਸਿ ਜਾਹਿ ਤਾ ਸੁਖ ਲਹਹਿ ਮਹਲੁ ॥੩॥ ਤਬ ਫੇਰ ਕਾਲੁ ਆਖਿਆ, ਨਾਨਕ ਤੁ ਅਸਾਥਹੁ ਗਇਆ ਹੈਂ,ਪਰ ਤੁ ਜਾਹਿ ਚਾਕਰੀ ਕਰ । ਦੌਲਤਖਾਨ ਕਾ ਮੋਦੀ ਤੇਰਾ ਬਹਿਣੋਈ ਹੈ, ਓਹ ਚਾਕਰੀ ਕਰਦਾ ਹੈ, ਤੂੰ ਭੀ ਜਾਇ ਜੈਰਾਮ ਨਾਲ ਚਾਕਰੀ ਕਰ; ਮਤ ਤੇਰਾ ਆਤਮਾ ਓਥੇ ਟਿਕੇ।ਅਸਾਂ ਤੇਰਾ ਖਟਨ ਛਡਿਆ ਹੈ । ਬੇਟਾ, ਜੇਕਰ ਤੂੰ ਉਦਾਸ ਹੋਇ ਕਰ ਜਾਸੀ, ਤਾਂ ਸਭ ਕੋਈ ਆਖਸੀ, ਜੋ ਕਾਲੁ ਦਾ ਪੁੜੁ ਫਕੀਰ ਹੋਇ ਗਇਆ, ਲੋਕ ਮੇਹਣੇ ਦੇਸਨ । ਤਬ ਗੁਰੂ ਨਾਨਕ ਜੀ ਪਉੜੀ ਚਉਥੀ ਆਖੀ : ਲਾਇਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁਬੰਨੁ ਬਦੀਆਕਰਿ ਧਾਵਣੀ ਤਾਕੋ ਆਖੈ ਧੰਨੁ॥ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ॥੪॥੨॥ ਤਬ ਫਿਰ ਬਾਬਾ ਬੋਲਿਆ, ਆਖਿਓਸੁ, ਪਿਤਾ ਜੀ! ਅਸਾਡੀ ਖੇਤੀ ਬੀਜੀ ਸੁਣੀਆ ਜੀ, ਪਿਤਾ ਜੀ ! ਅਸਾਡੀ ਖੇਤੀ ਬੀਜੀ ਖਰੀ ਜੰਮੀ ਹੈ । ਅਸੀਂ ਇਸ ਖੇਤੀ ਦਾ ਇਤਨਾ ਆਸਰਾ ਹੈ, ਜੋ ਹਾਸਲੁ ਦੀਵਾਨ ਕਾ ਸਭੁ ਉਤਰੇਗਾ, ਤਲਬ ਕੋਈ ਨਾ ਕਰੇਗਾ | ਪੁਤ੍ਰ ਧੀਆ ਸੁਖਾਲੇ ਹੋਵਨਿਗੇ, ਅਤੇ ਫਕੀਰ ਭਿਰਾਉ ਭਾਈ ਸਭ ਕੋਈ ਵਰੁਸਾਵੈ | ਜਿਸੁ ਸਾਹਿਬ ਦੀ ਮੈਂ ਕਿਰਸਾਣੀ ਵਾਹੀ ਹੈ,ਸੋ ਮੇਰਾ ਬਹੁਤੁ ਖਸਮਾਨਾ ਕਰਦਾ ਹੈ। ਜਿਸੁ ਦਿਨ ਦੀ ਉਸਦੇ ਨਾਲਿ ਬਣ ਆਈ ਹੈ, ਤਿਸ ਦਿਨ ਦਾ ਬਹੁਤ ਖੁਸੀ ਰਹਿੰਦਾ ਹਾਂ | ਜੋ ਕਿਛੁ ਮੰਗਦਾ ਹਾਂ, ਸੋ ਦੇਂਦਾ ਹੈ । ਪਿਤਾ ਜੀ ! ਅਸਾਂ ਏਵਡੁ ਸਾਹਿਬੁ ਟੋਲਿ ਲਧਾ ਹੈ। ਸਉਦਾਗਰੀ ਚਾਕਰੀ ਹਟੁ ਪਟਣੁ ਸਭੁ ਸਉਪਿ ਛਡਿਆ ਹੈਸੁ’ । ਤਬਿ ਕਾਲੁ ਹੈਰਾਨੁ ਹੋਇ ਗਇਆ, ਆਖਿਓਸੁ, “ਬੇਟਾ,ਤੇਰਾ ਸਾਹਿਬੁ ਅਸਾਂ ਡਿਠਾ ਸੁਣਿਆ ਕਿਛੁ ਨਾਹੀਂ ਤਬਿ ਗੁਰੂ ਬਾਬੇ ਨਾਨਕ ਆਖਿਆ, ਪਿਤਾ ਜੀ ! ਜਿਨਾ ਮੇਰਾ ਸਾਹਿਬੁ ਡਿੱਠਾ ਹੈ, ਤਿਨਾ ਸਲਾਹਿਆ ਹੈ । ਤਬਿ ਗੁਰੂ ਨਾਨਕ ਹਿਕੁ ਸਬਦੁ ਉਠਾਇਆ : ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ ਸੁਣਿ ਵਡਾ ਆਖੈ ਸਭੁ ਕੋਈ ॥ ਕੇਵਡੁ ਵਡਾ ਡੀਠਾ ਹੋਈ ॥ ਕੀਮਤਿ ਪਾਇ ਨ ਕਹਿਆ ਜਾਇ ॥ ਕਹਣੈ ਵਾਲੇ ਤੇਰੇ ਰਹੇ ਸਮਾਇ ॥੧॥ ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ॥ ਕੋਈ ਨ ਜਾਣੈ ਤੇਰਾ ਕੇ ਕੇਵਡੁ ਚੀਰਾ ॥੧॥ ਰਹਾਉ ॥ ਸਭਿ ਸੁਰਤੀ ਮਿਲਿ ਸੁਰਤਿ ਕਮਾਈ॥ ਸਭ ਕੀਮਤਿ ਮਿਲਿ ਕੀਮਤਿ ਪਾਈ ॥ ਗਿਆਨੀ ਧਿਆਨੀ ਗੁਰ ਗੁਰ ਹਾਈ ॥ ਕਹਣੁ ਨ ਜਾਈ ਤੇਰੀ ਤਿਲੁ ਵਡਿਆਈ ॥੨॥ ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥ ਸਿਧਾ ਪੁਰਖਾ ਕੀਆ ਵਡਿਆਈਆ ॥ ਤੁਧੁ ਵਿਣੁ ਸਿਧੀ Digitized by Panjab Digital Library / www.panjabdigilib.org