ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨ ) ਕਿਨੈ ਨ ਪਾਈ | ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥੩॥ ਆਖਣ ਵਾਲਾ ਕਿਆ ਬੇਚਾਰਾ ॥ ਸਿਫਤੀ ਭਰੇ ਤੇਰੇ ਭੰਡਾਰਾ॥ ਜਿਸੁ ਤੂੰ ਦੇਹਿ ਤਿਸੇ ਕਿਆ ਚਾਰਾ ॥ ਨਾਨਕ ਸਚੁ ਸਵਾਰਣ ਹਾਰਾ ॥੪॥੧॥ ਤਬ ਫਿਰਿ ਕਾਲੁ ਕਹਿਆ, “ਇਹ ਗਲਾਂ ਛਡਿ, ਲੋਕਾਂ ਦਾ ਮਾਰਗੁ ਪਕੜੁ॥ ਕਿਰਤਿ ਬਿਨਾ ਜੀਵਣੁ ਥੋੜਾ ਹੈ । ਤਬਿ ਫਿਰਿ ਬਾਬਾ ਨਾਨਕੁ ਚੁਪ ਕਰਿ ਰਹਿਆ, ਕਲ ਉਠਿ ਗਇਆ, ਜਾਇ ਕਿਰਤਿ ਲਗਾ | ਆਖਿਓ ਸੁ, “ਏਹੁ ਅਸਾਡੇ ਕੰਮਹੁ ਕਾ ਜੋ ਗਇਆ | ਪਰੁ ਬਾਹਰੋ ਖੇਤੀ ਉਜੜੇ ਨਾਂਹੀਂ । | ਤਬਿ ਮਾਤਾ ਆਈ । ਆਇ ਕਰਿ ਲਗੀ ਉਪਦੇਸਨਿ। ਆਖਿਓਸੁ, 'ਬੇਟਾ! 3 ਚਾਰਿ ਦਿਨਿ ਨਾਮੁ ਵਿਸਾਰਿ ਦੇਹ, ਅਤੇ ਉਠ ਖੜਾ ਹੋਹੁ | ਕਪੜੇ ਲਾਏ ਗਲੀ ਕਚੈ ਫਿਰਿ, ਜੋ ਲੋਕਾਂ ਦਾ ਵਿਸਾਹੁ ਹੋਵੈ, ਸਭ ਕੋਈ ਆਖੇ ਜੋ ਕਾਲੁ ਦਾ ਪੁਤ੍ਰ ਚੰਗਾ ਨੂੰ ਹੋਆ । ਤਬਿ ਬਾਬਾ ਬੋਲਿਆ, ਸਬਦੁ

  • ਰਾਗ ਆਸਾ ਮਹਲਾ ੧ ॥ ਆਖਾ ਜੀਵਾ ਵਿਸਰੈ ਮਰਿ ਜਾਉ ॥ ਆਖਣਿ ਅਉਖਾ ਸਾਚਾ ਨਾਉ ॥ ਸਾਚ ਨਾਮ ਕੀ ਲਾਗੈ ਭੂਖ ॥ ਤਿਤੁ ਭੂਖੈ ਖਾਇ ਚਲੀਅਹਿ ਦੂਖ ॥੧॥ ਸੋ ਕਉ ਵਿਸਰੈ ਮੇਰੀ ਮਾਇ ॥ ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥ ਸਾਚੇ ਨਾਮ ਕੀ ਤਿਲੁ ਵਡਿਆਈ ॥ ਆਖਿ ਥਕੇ ਕੀਮਤਿ ਨਹੀ ਪਾਈ ॥ ਜੇ ਸਭ ਮਿਲਿਕੇ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥੨॥ ਨਾ ਓਹ ਮਰੈ ਨ ਹੋਵੈ ਸੋਗੁ॥ ਦੇਦਾ ਰਹੈ ਨ ਚੂਕੈ ਭੋਗੁ॥ ਗੁਣੁ ਏਹੋ ਹੋਰੁ ਨਾਹੀ ਕੋਇ॥ ਨਾ ਕੋ ਹੋਆ ਨਾ ਕੋ ਹੋਇ ॥ ੩ ॥ ਜੇਵਡੁ ਆਪਿ ਤੇਵਡ ਤੇਰੀ ਦਾਤਿ॥ਜਿਨਿ ਦਿਨੁ ਕਰਿਕੇ ਕੀਤੀ ਰਾਤਿ ॥ ਖਸਮੁ ਬਿਸਾਰਹਿ ਤੇ ਕਮਜਾਤਿ ॥ ਨਾਨਕ ਨਾਵੈ ਬਾਝੁ ਸਨਾਤਿ ॥੪॥੨॥

ਤਬਿ ਮਾਤਾ ਉਠਿ ਗਈ, ਜਾਇ ਖਰਿ ਕੀਤੀ ਪਰਵਾਰ ਵਿਚ । ਤਬ * ਸਾਰਾ ਪਰਵਾਰੁ, ਸਭੁ ਕੁਟੰਬੁ ਵੇਦੀਆਂ ਕਾ ਲਾਗਾ ਝੂਰਣਿ ਆਖਣ ਲਗੇ, ਜੋ ਵਡਾ ਹੈਛੁ ਹੋਆ, ਜੋ ਕਾਲੂ ਦਾ ਪੁਤੁ ਦਿਵਾਨਾ ਹੋਆ ॥ 2. ਦੇ. ॥ ਤਬਿ ਬਾਬਾ ਨਾਨਕੁ ਮਹੀਨੇ ਤਿੰਨ ਤਾਈ ਖਾਵੇ ਪੀਵੈ ਕਿਛੁ ਨਾਹੀ। ਅੰਦਰ \ ਚੁਪ ਕਰ ਪੈ ਰਿਹਾ ਸਾਰਾ ਪਰਵਾਰੁ ਵੇਦੀਆਂ ਕਾ ਓਦਰਿਆ ਸਭੇ ਲਗੇ ਆਖਿਣਿ, 2: “ਕਾਲੂ ਤੂ ਕਿਆ ਬੈਠਾ ਹੈ, ਜਿਸਦਾ ਪੁਤ ਪਇਆ ਹੈ, ਤੂ ਕੋਈ ਵੇਦੁ ਸਦਿ ਲੈ, .. * *ਰਾਗ ਆਸਾ ਵਿਚ ਮਹਲਾ ੧ ਇਤਨੇ ਅੱਖਰ ਹਾਫਜ਼ਾਬਾਦ ਵਾਲੇ ਉਤਾਰੇ ਵਿਚ ਹਨ ਤੇ ਵਲੈਤ ਵਾਲੀ ਵਿਚ ਨਹੀਂ ਹਨ। ਅੰਦਰ ਚੁਪ ਕਰ ਪੈ ਰਿਹਾ ਏ ਪਦ ਹਾਬਾ: ਪੋਥੀ ਦੇ ਹਨ Digitized by Panjab Digital Library / www.panjabdigilib.org