ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/32

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

. ( ੧੬ ) . ਖਾਨਿ ਸਿਰੋਪਾਉ ਦਿੱਤਾ। ਤਬਿ ਗੁਰੂ ਨਾਨਕ ਤੇ ਜੈਰਾਮੁ ਘਰਿ ਆਏ । ਲਗੇ ਕੰਮ ਕਰਣਿ । ਐਸਾ ਕੰਮੁ ਕਰਿ, ਜੋ ਸਭੁ ਕੋਈ ਖੁਸ਼ੀ ਹੋਵੇ, ਸਭ ਲੋਕ ਆਖਨਿ ਜੋ ਵਾਹੁ ਵਾਹੁ ਕੋਈ ਭਲਾ ਹੈ । ਸਭ ਕੋ ਖਾਨ ਆਗੈ ਸੁਪਾਰਸ ਕਰੇ | ਖਾਨੁ ਬਹੁਤੁ' r ਖੁਸੀ ਹੋ | ਅਰੁ ਜੋ ਕਿਛੁ ਅਲੂਫਾ ਗੁਰੂ ਨਾਨਕ ਜੋਗੁ ਮਿਲੇ, ਖਾਵੇ, ਸੋ ਖਾਵੈ, ਹੋਰੁ ਪਰਮੇਸਰ ਕੇ ਅਰਥ ਦੇਵੇ । ਅਤੇ ਨਿਤਾਪੁਤਿ ਰਾਤਿ ਕਉ ਕੀਰਤਨੁ ਹੋਵੈ । ਪਿਛੋਂ ਮਰਦਾਨਾ ਤੁਮੁ ਆਇਆ । ਤਲਵੰਡੀਓ ਆਇ ਬਾਬੇ ਨਾਲਿ ਟਿਕਿਆ ! ਅਰੁ ਜੋ ਹੋਰੁ ਪਿਛੋਂ ਆਵਨਿ, ਤਿਨਾ ਜੋਗੁ ਖਾਨ ਤਾਈ ਮਿਲਾਇ ਕਰ ਅਲੁਫਾ ਕਰਾਇ ਦੇਵੈ, ਸਭਿ ਰੋਟੀਆਂ ਖਾਵਨਿ। ਗੁਰੁ ਨਾਨਕ ਕੇ ਪ੍ਰਸਾਦਿ ਸਭਿ ਖੁਸੀ ਹੋਏ। ਅਰ ਜਾਂ ਬਾਬੇ ਦੀ ਰਸੋਈ ਹੋਵੇ, ਸਭ ਆਇ ਬਹਿਨਿ ਅਤੇ ਰਾਤ ਨੂੰ ਨਿਤਾਪ੍ਰਤਿ ਕੀਰਤਨੁ ਹੋਵੇ । ਅਰੁ ਜਿਥੇ ਪਹਰੁ ਰਾਤਿ ਰਹੈ ਤਿਥੈ ਬਾਬਾ ਦਰੀਆਇ ਜਾਵੇ ਇਸ- ਨਾਨੁ ਕਰਣਿ । ਅਰੁ ਜਾਂ ਪ੍ਰਭਾਤਿ ਹੋਵੇ, ਤਾ ਕਪੜੇ ਲਾਇਕੇ ਤਿਲਕੁ ਚੜਾਇ ਕਰਿ ਦਰਬਾਰਿ ਦਫਤਰ ਮਨਾ ਘਿਨਿ ਲਿਖਣ ਬਹੈ । . ੧੦. ਵੇਈਂ ਪ੍ਰਦੇਸ਼, ਇਕ ਦਿਨਿ ਆਗਿਆ ਪਰਮੇਸਰ ਕੀ ਹੋਈ, ਜੋ ਨਿਤਾਪ੍ਰਤਿ ਦਰੀਆਉ ਵੇਦਾ ਆਹਾ, ਸੁ ਇਕਿ ਦਿਨਿ ਇਕੁ ਖਿਜਮਤਿਦਾਰੁ ਲੈਕਰਿ ਗਇਆ, ਕਪੜੇ ਲਾਹਿ ਖਿਜਮਤਿਰ ਕੇ ਹਵਾਲੇ ਕੀਤੇ,ਆਪਿ ਨਾਵਣਿ ਪਇਆ। ਜਿਉ ਪਇਆਂ ਤਿਉਂ ਆਗਿਆ ਪਰਮੇਸਰ ਕੀ ਨਾਲਿ, ਸੇਵਕ ਲੈ ਗਏ ਦਰਗਾਹ ਪਰਮੇਸਰ ਕੀ। ਸੇਵਕਾਂ ਜਾਇ ਅਰਜ਼ ਕੀਤੀ ‘ਜੀ ਨਾਨਕ ਹਾਜਰੁ ਹੈ। ਤਬਿ ਸਚੀ ਦਰਗਾਹੁ ਦਰਸਨ ਹੋਆ, ਸਾਹਿਬੁ ਮਿਹਰਵਾਨੁ ਹੋਆ। ਤਬਿ ਓਹੁ ਖਿਜਮਤਦਾਰ ਕਪੜਿਆਂ ਉਤੇ ਖੜਾ ਆਹਾ, ਸੋ ਖੜਾ ਖੜਾ ਹਟਿ ਗਇਆ। ਓਨਿ ਆਖਿਆ, ਜੋ ਨਾਨਕੁ ਦਰੀਆਈ ਵਿਚ ਪਇਆ ਆਹਾ ਸੋ ਨਿਕਲਿਓ ਨਾਹੀਂ । ਓਸਿ ਆਇ ਖਾਨ ਪਾਸਿ ਅਰਜੁ ਕੀਤੋਸ਼, “ਖਾਨ ਸਲਾਮਤਿ ਨਾਨਕੁ ਦਰੀਆਉ ਵਿਚਿ ਪਇਆ ਆਹਾ ਸੋ ਨਿਕਲਓ ਨਹੀਂ । ਤਬਿ ਖਾਨੁ ਅਸਵਾਰੁ ਹੋਇਆ, ਬਾਹਰਿ ਆਇਆ। ਦਰੀਆਉ ਉਪਰਿ ਆਇਆ, ਮਲਾਹ ਬੁਲਾਏ, ਅਰੁ ਜਾਲਬਧਿ ਪਵਾਏ । ਤਬਿ ਮਲਾਹ ਸੋਧਿ ਥਕੇ, ਪਰੁ ਲਯੋ ਨਾਹੀਂ । ਤਬਿ ਖਾਨੁ ਬਹੁਤੁ ਦਲਗੀਰੁ ਹੋਆ। ਫਿਰਿ ਅਸਵਾਰੁ ਹੋਆ, ਆਖਿਓਸੁ, “ਨਾਨਕੁ ਭਲਾ ਵਜੀਰੁ ਥਾ’ | ਖਾਨੁ ਘਰਿ ਆਇਆ | ਆਗਿਆ ਪਰਮੇਸਰ ਕੇ ਹੋਈ, ਜੋ ਨਾਨਕੁ ਭਗਤੁ ਹਾਜਰੁ ਹੋਆ, ਤਾਂ *ਤਨਖਾਹ ਤੋਂ ਵੱਖਰੀ ਜੋ ਰਸਦ ਖਾਣੇ ਲਈ ਮਿਲੇ ਸੋ ਅਲੁਫਾ। ਦਰਬਾਰਿ ਦਫਤਰ ਮਨਾਨ ਦੀ ਥਾਂ ਹਾ:ਬਾ: ਨੁਸਖੇ ਵਿਚ ਪਾਠ ਹੈ। ਦਰਬਾਰ ਫਰਮਾਣ ਲੇਕਰ । Digitized by Panjab Digital Library / www.panjabdigilib.org