(੧੭)
ਅੰਮ੍ਰਿਤ ਦਾ ਕਟੋਰਾ ਭਰਿ ਕਰਿ। ਆਗਿਆ ਨਾਲਿ ਮਿਲਿਆ। ਹੁਕਮੁ ਹੋਆ, '.. “ਨਾਨਕ! ਇਹੁ ਅੰਤੁ ਮੇਰੇ ਨਾਮ ਕਾ ਪਿਆਲਾ ਹੈ,ਤੂ ਪੀਉ। ਤਬਿ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ, ਸਾਹਿਬੁ ਮਿਹਰਵਾਨੁ ਹੋਆ, “ਨਾਨਕੁ ਮੈਂ ਤੇਰੇ ਨਾ ਹਾਂ। ਮੈਂ ਤੇਰੇ ਤਾਈਂ ਨਿਹਾਲੁ ਕੀਆ ਹੈ, ਅਰੁ ਜੋ ਤੇਰਾ ਨਾਉ ਲੇਵੈ ਸੋ ਸਭ ਮੈਂ ਨਿਹਾਲੁ ਕੀਤੇ ਹੈਨਿ। ਤੁ ਜਾਇ ਕਰਿ ਮੇਰਾ ਨਾਮੁ ਜਪਿ, ਅਰੁ ਲੋਕਾ ਥੀਂ ਭੀ ਜਪਾਇ। ਅਰੁ ਸੰਸਾਰ ਥੀਂ ਨਿਰਲੇਪੁ ਰਹੁ, ਨਾਮੁ, ਦਾਨ, ਇਸ਼ਨਾਨ, ਸੇਵਾ, ਸਿਮਰਨ ਵਿਚ ਰਹੁ। ਮੈਂ ਤੇਰੇ ਤਾਈਂ ਆਪਣਾ ਨਾਮੁ ਦੀਆ ਹੈ। ਤੂ ਏਹਾ ਕਿਰਤਿ ਕਰਿ। ਤਬਿ ਗੁਰੂ ਨਾਨਕ ਸਲਾਮ ਕੀਤਾ, ਖੜਾ ਹੋਆ, ਤਬਿ ਹੁਕਮੁ ਆਇਆ, ਆਗਿਆ ਹੋਈ, “ਨਾਨਕ ਮੇਰੇ ਨਾਮ ਦੀ ਵਡਿਆਈ ਕੈਸੀ ਹੈ? ਕਹੁ। ਤਬ ਬਾਬਾ ਬੋਲਿਆ, ਧੁਨਿ ਅਨਹਦੁ ਉਠੀ: ਸਿਰੀ ਰਾਗੁ ਮਹਲਾ ੧॥ ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥੧॥ ਸਾਚਾ ਨਿਰੰਕਾਰੁ ਨਿਜ ਥਾਇ॥ ਸੁਣਿ ਸੁਣਿ ਆਖਣੁ ਆਖਣਾ ਜੇ ਭਾਵੇਂ ਕਰੇ ਤਮਾਇ॥੧॥ ਰਹਾਉ॥ ਕੂਸਾ ਕੁਟੀਆ ਵਾਰ ਵਾਰ ਪੀਸਣਿ ਪੀਸਾ ਪਾਇ॥ ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥੨॥ ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ॥ ਨਦਰੀ ਕਿਸੈ ਨ ਆਵਉ ਨਾ ਕਿਛੁ ਪੀਆ ਨ ਖਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥੩॥ ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ॥ ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥੪॥੨॥
ਤਬ ਫਿਰਿ ਅਵਾਜ ਹੋਆ, “ਨਾਨਕ ਮੇਰਾ ਹੁਕਮੁ ਤੇਰੀ ਨਦਰੀ ਆਇਆ ਹੈ ਤੂੰ ਮੇਰੇ ਹੁਕਮ ਕੀ ਸਿਫਤਿ ਕਰ। ਜੋ ਕਿਸੀ ਕਿਆ ਕਿਆ ਹੋਆ ਹੈ, ਅਤੇ ਮੇਰੇ ਦਰਿ ਵਿਚ ਕਿਆ ਕਿਆ ਸੁਣਿਆ ਬਜੰਤੂ ਗਾਵਨ ਹਾਰੇ। ਤਬਿ ਬਾਬਾ ਬੋਲਿਆ ਪੁਨਿ ਉਠੀ:- ਰਾਗ ਆਸਾ ਜਪ ਮਃ ੧ ਸਲੋਕ॥*
*ਹਾਫ਼ਜ਼ਾਬਾਦ ਵਾਲੇ ਨਸਖੇ ਦੇ ਉਤਾਰੇ ਵਿਚ ਜੋ ਕਿਸੀ...ਤੋਂ.ਸਲੋਕ’ ਦੀ ਥਾਂ ਪਾਠ ਇਹ ਹੈ:- ਅਜੀ ਜੀਉ ਕਾ ਆਖਿਆ ਹੋਆ ਕਿਆ ਹੈ ਅਤੇ ਮੇਰੀ ਨਦਰ ਵਿਚ ਕਿਆਂ ਆਖਿਆ ਸੁਣਿਆ ਜਾਵੇ? ਅਤੇ ਜੰਤ ਤੇਰੇ ਹੁਕਮ ਨਾਲ ਗਾਵਣ ਹਾਰੇ ਹੈ'। ਤਬ ਬਾਬਾ ਬੋਲਿਆ ਰਾਗ ਆਸਾ ਵਿਚ ਜਪੁ ਕੀਤਾ; ਮਹਲਾ ੧ ਸਲੋਕ: