ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੮)

ਆਦਿ ਸਚੁ ਜੁਗਾਦਿ ਸਚੁ॥ ਹੈਭੀ ਸਚੁ ਨਾਨਕ ਹੋਸੀ ਭੀ ਸਚੁ॥੧॥* ਜਪੂ ਸੰਪੂਰਣੁ ਕੀਤਾ॥ ਤਬਿ ਫਿਰਿ ਆਗਿਆ ਆਈ, ਹੁਕਮੁ ਹੋਆ “ਨਾਨਕ ਜਿਸੁ ਉਪਰਿ ਤੇਰੀr * ਨਦਰਿ, ਤਿਸੁ ਉਪਰਿ ਮੇਰੀ ਨਦਰਿ ਜਿਸੁ ਉਪਰਿ ਤੇਰਾ ਕਰਮੁ, ਤਿਸ ਉਪਰਿ ਮੇਰਾ * ਕਿਰਮੁ। ਮੇਰਾ ਨਾਉ ਪਾਰਬ੍ਰਹਮੁ ਪਰਮੇਸਰੁ, ਅਰੁ ਤੇਰਾ ਨਾਉਂ ਗੁਰੂ ਪਰਮੇਸਰੁ॥ Vਤਬ ਗੁਰੂ ਨਾਨਕ ਪੈਰੀ ਪਇਆ ਸਿਰਪਾਉ ਦਰਗਾਹੋਂ ਬਾਬੇ ਨੂੰ ਮਿਲਿਆ ਸਬਦੁ ਧੁਨਿ ਉਠੀ ਰਾਗੁ ਧਨਾਸਰੀ ਹੋਆ ਮਹਲਾ ੧* ਆਰਤੀ:w ( ਗਗਨ ਮੈ ਥਾਲੁ ਰਵਿਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥ ੧॥ ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ॥ ਅਨਹਤਾ ਸਬਦ ਵਾਜੰਤ ' ਭੇਰੀ॥੧॥ਰਹਾਉ॥ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ V ਏਕ ਤੋਹੀ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸਕੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ॥ਜੋ ਤਿਸੁ ਭਾਵੈ ਸੁ ਆਰਤੀ ਹੋਇ॥ ੩॥ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾਤੇ ਤੇਰੈ ਨਾਮਿ ਵਾਸਾ॥੪॥੧॥੭॥੯॥ ਤਬਿ ਆਗਿਆ ਉਨਾਂ ਸੇਵਕਾਂ ਨੋ ਹੋਈ, ਜੋ “ਨਾਨਕ ਕਉ ਉਸੀ ਘਟਿ ਪਹੁਚਾਇ ਆਵਹੁ।ਤਬਿ ਗੁਰੂ ਨਾਨਕ ਕੇ ਤਾਈਂ ਤੀਸਰੇ ਦਿਨਿ ਉਸੀ ਘਟਿ ਆਣਿ ਨਿਕਾਲਿਆ। ਦਰੀਆਉ ਵਿਚੁ ਨਿਕਲਿਆ ਤਬ ਲੋਕਾਂ ਡਿਠਾ। ਲੋਕਾਂ ਕਹਿਆ, ਯਾਰੋ, ਇਹ ਤਾਂ ਦਰੀਆਇ ਵਿਚਿ ਪਇਆ ਆਹਾ, ਏਹੁ ਕਿਥੁ ਪੈਦਾ ਹੋਆ? ਤਬਿ ਗੁਰੂ ਨਾਨਕੁ ਡਰੈ ਆਇ ਕਰਿ ਵੜਿਆ। ਡੇਰਾ ਸਭੁ ਲੁਟਾਇ ਦੂਰਿ ਕੀਤੋਸੁ॥; ਲੋਕ ਬਹੁਤ ਜੁੜਿ ਗਏ, ਖਾਨੁ ਭੀ ਆਇ ਗਇਆ,ਆਖਿਓਸੁ, “ਨਾਨਕ ਤੇਰੇ ਤਾਈ ਕਿਆ ਹੋਆ ਹੈ। ਤਬਿ ਲੋਕਾ ਕਹਿਆ, “ਜੀ ਏਹੁ ਦਰੀਆਉ ਵਿਚਿ ਪਇਆ


*ਇਸ ਤੋਂ ਅਗੇ ਹਾਫਜ਼ਾਬਾਦ ਵਾਲੀ ਪੋਥੀ ਵਿਚ-ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖਵਾਰ॥ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ॥ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ॥ ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ॥ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥੧॥ ਪਾਠ ਜ਼ਿਆਦਾ ਹੈ।

ਦਰਗਾਹੋਂ ਬਾਬੇ ਨੂੰ ਹਾਫ਼ਜ਼ਾਬਾਦ ਵਾਲੀ ਪੋਥੀ ਦਾ ਪਾਠ ਹੈ। #ਮਹਲਾ ੧ ਹਾ:ਬਾ ਵਾਲੇ ਨੁਸਖੇ ਵਿਚੋਂ ਹੈ।