ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/35

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੯) ਆਹਾ, ਦਰੀਆਉ ਵਿਚੋ ਚੋਟਿ ਖਾਧੀ । ਤਬਿ ਖਾਨ ਕਹਿਆ, “ਯਾਰੋ ਵਡਾ ਹੈਫੁ ਹੋਆ । ਖਾਨੁ ਦਲਗੀਰ ਹੋਇ ਕਰਿ ਉਠਿ ਗਇਆ। ਤਬਿ ਗੁਰੂ ਨਾਨਕ ਕੇ ਤੇੜੇ ਇਕਾ ਲੰਗੋਟੀ ਰਹੀ; ਹੋਰੁ ਰਖਿਓਸੁ ਕਿਛੁ ਨਾਹੀ । ਫ਼ਕੀਰਾਂ ਨਾਲ ਜਾਇ ਬੈਠਾ। . ਨਾਲੇ ਮਰਦਾਨਾ ਰੂਮੁ ਜਾਇ ਬੈਠਾ। . ੧੧. ਕਾਜੀ ਚਰਚਾ, ਨਿਮਾਜ, ਮੋਦੀ ਦੀ ਕਾਰ ਤਿਆਗੀ. ਤਬਿ ਗੁਰੁ ਨਾਨਕ ਚੁਪ ਕਰਿ ਰਹਿਆ ॥ | ਤਬਿ ਇਕੁ ਦਿਨ ਗੁਜਰ ਗਇਆ । ਤਬਿ ਅਗਲੇ ਦਿਨਿ ਬਕਿ* ਖਲਾ ਹੋਇਆ, ਜੋ ਨਾ ਕੋਈ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ । ਜਬ ਬੋਲੈ, ਤਾਂ ਇਹੋ ਅਵਾਜ ਕਰੈ। ਤਬਿ ਲੋਕਾ ਜਾਇ ਕਰਿ ਖਾਨ ਜੋਗੁ ਕਹਿਆ, ਜੋ ਬਾਬਾ ਨਾਨਕੁ ਆਖਦਾ ਹੈ, ਜੋ ਨਾ ਕੋ ਹਿੰਦੁ ਹੈ, ਨਾ ਕੋ ਮੁਸਲਮਾਨ ਹੈ । ਤਬ ਖਾਨ ਕਹਿਆ, ਇਸਕੇ ਖਿਆਲ ਨਾਹੀ ਪਉਣਾ, ਇਹੁ ਫਕੀਰੁ ਹੈ । ਤਬਿ ਇਕੁ ਨੇੜੈ ਕਾਜੀ ਬੈਠਾ ਥਾ,ਉਨਿ ਕਾਜੀ ਕਹਿਆ, “ਖਾਨ ਜੀ ! ਅਜਬੁ ਹੈ, ਕਿਉਂ ਜੋ ਆਖਦਾ ਹੈ ?-ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨ ਹੈ-। ਤਬਿ ਖਾਨਿ ਕਹਿਆ ਆਦਮੀ ਤਾਈ, ਜੋ ਬੁਲਾਇ ਆਣਿ । ਤਬ ਆਦਮੀ ਆਇਕੇ ਕਹਿਣ ਲਗੇ, “ਨਾਨਕ! ਤੇਰੇ ਤਾਈ ਖਾਨ ਬੁਲਾਇੰਦਾ ਹੈ । ਤਬਿ ਗੁਰੁ ਨਾਨਕ ਕਹਿਆ, “ਮੈਂ ਤੇਰੇ ਖਾਨ ਦੀ ਕਿਆ ਪਰਵਾਹਿ ਪੜੀ ਹੈ ? ਤਬਿ ਲੋਕਾਂ ਕਹਿਆ, “ਇਹੁ ਕਮਲਾ ਦਿਵਾਨਾ ਹੋਆ ਹੈ । ਤਬਿ ਗੁਰੁ ਨਾਨਕ ਕਹਿਆ, “ਮਰਦਾਨਿਆ! ਰਬਾਬ ਵਜਾਇ । ਤਾਂ ਮਰਦਾਨੇ ਰਬਾਬ ਵਜਾਇਆ; ਰਾਗੁ ਮਾਰੂ ਕੀਤਾ, ਬਾਬੇ ਸਬਦ ਉਠਾਇਆ: ਮਾਰੂ ਮਹਲਾ ੧ ॥ ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥ ਕੋਈ ਆਖੈ ਆਦਮੀ ਨਾਨਕੁ ਵੇਚਾਰਾ॥ ਭਇਆ ਦਿਵਾਨਾ ਸਾਹਕਾ ਨਾਨਕੁ ਬਉਰਾਨਾ ॥ ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥ ਤਉ ਦੇਵਾਨਾ ਜਾਣੀਐ ਜਾ ਕੇ ਦੇਵਾਨਾ ਹੋਇ ॥ ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥ ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥ ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥ ੩ ॥ ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ॥ਮੰਦਾ ਜਾਣੈਆਪ ਕਉ ਅਵਰੁ ਭਲਾ ਸੰਸਾਰੁ॥੪॥੭॥ ਤਬਿ ਫਿਰਿ ਬਾਬਾ ਚੁਪ ਕਰਿ ਰਹਿਆ । ਜਾ ਕੁਛ ਬੋਲੈ ਤਾਂ ਏਹੀ ਵਚਨ *ਬਕਨਾ’ਦੇ ਪੁਰਾਤਨ ਪੰਜਾਬੀ ਵਿਚ ਕੇਵਲ ਬੋਲਣਾ ਅਰਥ ਹੁੰਦੇ ਸਨ। tਜਬ..ਤੋਂ.ਕਰੇ’ ਤਕ ਦਾ ਪਾਠ ਹਾਫਜ਼ਾਬਾਦੀ ਉਤਾਰੇ ਵਿਚੋਂ ਹੈ । ਤਬ ਆਦਮੀ ਆਇਕੇ ਕਹਿਣ ਲਗੇ ਪਾਠ ਹਾ:ਬਾ: ਨੁਸਖੇ ਦਾ ਹੈ। Digitized by Panjab Digital Library | www.panjabdigilib.org