ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/36

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੨੦ ) ., ਕਹੈ, ਜੋ “ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ । ਤਬਿ ਕਾਜੀ ਕਹਿਆ, “ਖਾਨ | ਜੀ ਇਹੁ ਭਾਲਾ ਹੈ,ਜੋ ਕਹਿੰਦਾ ਹੈ-ਨਾ ਕੋ ਹਿੰਦੂ ਹੈ,ਨਾ ਕੋ ਮੁਸਲਮਾਨ ਹੈ-। ਤਬਿ 1 . ਖਾਨਿ ਕਹਿਆ, “ਜਾਇ ਕਰਿ ਨਾਨਕ ਫਕੀਰ ਤਾਂਈਂ* ਲੈ ਆਵਹੁ । ਤਾਂ ਪਿਆਦੇ ? ਗਏ । ਓਨਿ ਕਹਿਆ, “ਜੀ ਖਾਨ ਬੁਲਾਇੰਦਾ ਹੈ | ਖਾਨੁ ਕਹਿੰਦਾ ਹੈ,-ਅਜ਼ ਬਰਾ ., ਖੁਦਾਇਕੇ ਤਾਂਈ ਦੀਦਾਰੁ ਦੇਹਿ। ਮੈਂ ਤੇਰੇ ਦੀਦਾਰ ਨੂੰ ਚਾਹੁੰਦਾ ਹਾਂ। ਤਬਿ | ਗੁਰੁ ਨਾਨਕੁ ਉਠਿ ਚਲਿਆ, ਆਖਿਓਸੁ, “ਅਬਿ ਮੇਰੇ ਸਾਹਿਬ ਕਾ ਸੱਦਾ ਆਇਆ | £ ਹੈ, ਮੈਂ ਜਾਵਾਂਗਾ । ਤਬਿ ਮੁਕਾ ਗਲਿ ਵਿਚ ਪਾਇ ਗਇਆ, ਆਇ ਕਰ, ਖਾਨ ਜੋਗੁ ਮਿਲਿਆ । ਤਬਿ ਖਾਨਿ ਕਹਿਆ, “ਨਾਨਕ ! ਦੋਸਤੀ ਖੁਦਾਇ ਕੀ, ਗਲੋਂ ਮੁਤਕਾ ਲਾਹਿ, ਕਮਰ ਬੰਧੁ ਤੁ ਭਲਾ ਫਕੀਰ ਹੈਂ ! । ਤਬਿ ਗੁਰੁ ਨਾਨਕ ਗਲੋਂ ਮਤਕਾ ਲਾਹਿਆ, ਕਮਰ ਬੰਧੀ । ਤਬਿ ਖਾਨਿ ਕਹਿਆ, “ਨਾਨਕ ਮੇਰੀ ਕੰਮਖਤੀ ਹੈ, ਜੋ ਤੁਹਿ ਜੇਹਾ ਵਜੀਰੁ ਫਕੀਰੁ ਹੋਵੇ । ਤਬਿ ਖਾਨਿ ਗੁਰੁ ਨਾਨਕ ਕਉ ਆਪਣੇ ਪਾਸਿ ਬਹਾਲਿਆ, ਅਰੁ ਕਹਿਓਸੁ, “ਰੇ ਕਾਜੀ ! ਕਾਈ ਬਾਤ ਪੂਛਤਾ ਹੈ ਤਾਂ ਪਛ, ਨਾਹੀਂ ਤਾਂ ਏਹੁ ਬਹੁ ਸੁਖਨੁ ਕਰੇਗਾ ਨਾਹੀਂ । ਤਬਿ ਕਾਜੀ ਦਲਗੀਰੁ ਹੋਇ ਕਰਿ ਹਸਿਆ। ਤਬ ਕਾਜੀ ਕਹਿਆ, “ਨਾਨਕ ! ਤੂ ਜੋ ਕਹਿੰਦਾ ਹੈ,-ਨਾ ਕੋ ਹਿੰਦੂ ਹੈ, ਨਾ ਕੋ ਮੁਸਲਮਾਨੁ ਹੈ ਸੋ ਤੂੰ ਕਿਆ ਪਾਇਆ ਹੈ? ਤਬਿ ਬਾਬੇ ਨਾਨਕ ਕਹਿਆ ਸਲੋਕ, ਰਾਗੁ ਮਾਝ ਵਿਚਿ :- ਸਲੋਕ ਮਃ ੧ ॥ ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ॥ਅਵਲਿ jਅਉਲਿ ਦੀਨੁ ਕਰਿ ਮਿਠਾ ਮੁਸਲਮਾਨਾ ਮਾਲੁ ਮੁਸਾਵੈ॥ਹੋਇ ਮੁਸਲਿਮ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ T:, ਸਿਰ ਉਪਰਿ ਕਰਤਾ ਮੰ ਨੇ ਆਪੁ ਗਵਾਵੈ ॥ ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥੧॥ ਸਲੋਕੁ ਮਃ ੧ ॥ ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ਼ ॥ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ॥੧॥ ਮਃ ੧ ॥ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾਂ ' ਭਰੇ ਜਾ ਮੁਰਦਾਰੁ ਨ ਖਾਇ॥ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥ ਨਾਨਕ ਗਲੀ

  • ਪਾਠਾਂ 'ਨਾਨਕ ਫਕੀਰ ਤਾਂਈਂ ਹਾਫਜ਼ਾਬਾਦ ਵਾਲੀ ਪੋਥੀ ਦੇ ਉਤਾਰੇ ਵਿਚੋਂ ਹੈ ।* *ਅਜ਼...ਤੋਂ...ਦੇਹਿ ਤਕ ਦੀ ਥਾਂ ਹਾਬਾ: ਵਾਲੇ ਨੁਸਖੇ ਦੇ ਉਤਾਰੇ ਵਿਚ ਪਾਠ ਹੈ-ਅਜ਼ ਬਰਾਹ ਖਦਾ ਏਕ ਬਾਰ ਦੀਦਾਰ ਦੇਹ।
  1. ਪਾਂਠਾਂ-'ਆਇਕ ਹੈ।

Digitized by Panjab Digital Library / www.panjabdigilib.org