ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/38

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੜੀ ਨ ਖਾਇ ॥ ਨਾਨਕ ਸੋ ਮੁਸਲਮਾਨ ਭਿਸਤ ਕਉ ਜਾਇ% ॥ ਜਾਂ ਬਾਬੇ ਏਹੁ ਸਲੋਕੁ ਬੋਲਿਆ, ਤਾਂ ਸਅਦ, ਸੇਖਜਾਦੇ,ਕਾਜੀ,ਮੁਫਤੀ, ਖਾਨ, ਖਨੀਨ, ਮਹਰ, ਮੁਕਦਮ ਹੈਰਾਨ ਹੋਇ ਰਹੈ । ਖਾਨ ਬੋਲਿਆ, 'ਕਾਜੀ ! ਨਾਨਕੁ ਹਕੁ ਨੂੰ ਪਹੁਤਾ ਹੈ, ਅਵਰੁ ਪੁਛਣ ਕੀ ਤਕਸੀਰ ਰਹੀ । ਜਿਤੁ ਵਲਿ ਬਾਬਾ ਨਦਰਿ ਕਰੇ, ਤਿਤੁ ਵਲਿ ਸਭ ਕੋਈ ਸਲਾਮੁ ਕਰੇ । ਤਬਿ ਬਾਬਾ ਬੋਲਿਆ ਸਬਦੁ : ਸਿਰੀ ਰਾਗੁ ਮਹਲਾ ੧ ਘਰੁ ੩ ॥ ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ॥ ਹੋਇ ਕਿਰਸਾਣੁ ਈਮਾਨੁ ਜੰਮਾਇਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥ ਮਤੁ ਜਾਣਸਹਿ ਗਲੀ ਪਾਇਆ ॥ ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥ ਐਬ ਤਨਿ ਚਿਕੜੋ ਇਹੁ ਮਨ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥ ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾਨਹ ਬੁਝਾਈ ॥ ੨ ॥ ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆਖਸਮ ਕੀ ਨਦਰਿ ਦਿਲਹਿ ਪਸਿੰਦੇ · ਜਿਨੀ ਕਰਿ ਏਕੁ ਧਿਆਇਆ॥ ੩ ॥ ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ ਨਾਨਕੁ ਆਖੈ ਰਾਹਿ ਪੈ ਚਲਣਾ ਮਾਲ ਧਨੁ ਕਿਤਕੁ ਸੰਜਿਆਈ ॥੪॥੨੭॥ ਜਾਂ ਬਾਬੇ ਏਹੁ ਸਬਦੁ ਬੋਲਿਆ, ਤਬਿ ਖਾਨੁ ਆਇ ਪੈਰੀ ਪਇਆ। ਤਬਿ ਲੋਕਿ ਹਿੰਦੂ ਮੁਸਲਮਾਨੁ ਆਇ ਲਗੈ ਖਾਨ ਨੂੰ ਕਹਿਣ, ਜੋ ਨਾਨਕ ਵਿਚਿ ਖੁਦਾਇ ਬੋਲਦਾ ਹੈ । ਤਬਿ ਖਾਨਿ ਕਹਿਆ, “ਨਾਨਕ ! ਰਾਜੁ ਮਾਲੁ ਹੁਕਮੁ ਹਾਸਲੁ ਸਭਿ ਤੇਰਾ ਹੈ।ਤਬਿ ਗੁਰੂ ਨਾਨਕ ਕਹਿਆ, ਖ਼ੁਦਾਇ ਤੇਰਾ ਭਲਾ ਕਰੇਗਾ, ਹੁਣਿ ਟਿਕਣ ਕੀ ਬਾਤਿ ਰਹੀ, ਰਾਜੂ, ਮਾਲ, ਘਰ ਬਾਰ ਤੇਰੇ ਹੈਨਿ, ਅਸੀਂ ਤਿਆਗਿ ਚਲੇ । ਜਾਇ ਫਕੀਰਾਂ ਵਿਚ ਬੈਠਾ, ਤਬਿ ਫਕੀਰ ਉਠਿ ਹਥ ਬੰਨਿ ਖੜੇ ਹੋਇ ਲਾਗੇ ਸਿਫਤਿ ਕਰਣਿ । ਆਖਨਿ ਜੋ ਨਾਨਕੁ ਸਚਿ ਰੋਜੀ+ ਥੀਆ ਹੈ, ਅਤੇ ਸਚਿ ਕੀ ਰੰਗਣਿ ਵਿਚਿ ਰਤਾ ਹੈ ਤਾਂ ਬਾਬਾ ਬੋਲਿਆ, “ਮਰਦਾਨਿਆਂ ਰਬਾਬ ਵਜਾਇ। ਤਬਿ ਮਰਦਾਨੇ ਰਬਾਬ ਵਜਾਇਆ,ਰਾਗੁ ਤਿਲੰਗੁ ਕੀਤਾ,ਬਾਬੇ ਸਬਦੁ ਉਠਾਇਆ ਤਿਲੰਗ ਮਹਲਾ ੧ ਘਰੁ ੩ ॥ ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ ਹੰਉ ਕੁਰਬਾਨੈ

  • ਇਹ ਪਾਠ ਸੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ, ਬਾਹਰ ਦਾ ਹੈ । ਮਲੂਮ ਹੁੰਦਾ ਹੈ ਕਿ “ਮਸਕਲਮਾਨਾ ਮਾਲੁ ਮੁਸਾਵੇਂ ਵਾਲਾ ਪਿਛੇ ਆ ਚੁਕਾ ਸਲੋਕ ਫੇਰ ਏਥੇ ਹੈਸੀ । fਪਾਠਾਂ-ਤਕਸੀਰ ਰਹੀ ਨਾਹੀਂ ਬੀ ਹੈ । ਪਾ: “ਰੋਚੀ।

Digitized by Panjab Digital Library / www.panjabdigilib.org