ਸਮੱਗਰੀ 'ਤੇ ਜਾਓ

ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੩)

ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ॥ ਹੰਉ ਕੁਰਬਾਨੈ ਜਾਉ ਤਿਨਾਕੇ ਲੈਨ ਜੋ ਤੇਰਾ ਨਾਉ॥ ਲੈਨਿ ਜੋ ਤੇਰਾ ਨਾਉ ਤਿਨਾਕੇ ਹੱਉ ਸਦ ਕੁਰਬਾਨੀ ਜਾਉ॥੧॥ ਰਹਾਉ॥ਕਾਇਆ ਰੰਙਣਿ ਜੇਥੀਐ ਪਿਆਰੇ ਪਾਈਐ ਨਾਉ ਮਜੀਠ ਰੰਝਣ ਵਾਲਾ ਜੇ ਰੰਙ ਸਾਹਿਬੁ ਐਸਾ ਰੰਗੁ ਨ ਡੀਠ॥੨॥ ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾਕੈ ਪਾਸਿ॥ ਧੂੜਿ ਤਿਨਾਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ॥੩॥ ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ॥ ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ॥੪॥੧॥੩॥ | ਤਬਿ ਫਕੀਰਾਂ ਆਇ ਪੈਰੁ ਚੁਮੈ, ਦਸਤ ਪੰਜਾ ਲੀਆ | ਬਾਬੇ ਦੀ ਬਹੁਤ* ਖਸੀ ਹੋਈ ਫਕੀਰਾਂ ਉਪਰਿ,ਬਹੁਤੁ ਮਿਹਰਵਾਨ ਹੋਇਆਖਾਨੁ ਭੀ ਆਇ ਗਇਆ। ਲੋਕ ਹਿਦੂ ਮੁਸਲਮਾਨ ਜ ਕੋਈ ਸਾ ਸਭ ਸਲਾਮ ਕਰਿ ਖੜਾ ਹੋਆ। ਤਬਿ ਗੁਰੂ ਪਾਸੋਂ ਵਿਦਾ ਹੋਏਖਾਨ ਘਰਿ ਆਇਆ, ਆਇ ਕਰਿ ਦੇਖੋ ਤਾਂ ਕੋਠੜੀਆ ਖਜਾਨੇ ਕੀਆਂ ਭਰੀਆਂ ਪਈਆ ਹੈਨਿ। ਤਬ ਬਾਬੇ ਦੀ ਖੁਸ਼ੀ ਹੋਈ, ਮਰਦਾਨੇ ਨੂੰ ਨਾਲ ਲੋਕਰਿ ਚਲਦਾ ਰਹਿਆ॥

੧੨. ਮਰਦਾਨੇ ਦੀ ਪੂਜਾ ਕਰਾਈ.

ਤਬਿ ਬਾਬਾ ਜੀ ਉਜੜ ਕਉ ਚਲੇ। ਤਬ ਕਿਤੇ ਵਸਦੀ ਵੜੇ ਨਾਹੀ।ਕਿਤੇ ਜੰਗਲਿ ਕਿਤੇ ਦਰੀਆਇ,ਕਿਥਈ ਟਿਕੇ ਨਾਹੀ। ਕਦੇ ਜੇ ਮਰਦਾਨੇ ਨੂੰ ਭੁਖ ਲਗੈ, ਤਾਂ ਬਾਬਾ ਆਖੇ, ਮਰਦਾਨਿਆ ਭੁਖਿ ਲਾਗੀ ਹੀ?' ਤਾ ਮਰਦਾਨਾ ਆਖੇ, “ਜੀ, ਤੁ ਸਭ ਕਿਛੁ ਜਾਣਦਾ ਹੈ। ਤਬਿ ਬਾਬੇ ਆਖਿਆ, “ਮਰਦਾਨਿਆ, ਸਿਰੋਂ ਹੀ ਵਸਦੀ ਜਾਇ ਖਲੋਉ, ਆਗੈ ਉਪਲ ਖੜੀ ਹੈਨਿ, ਤਿਸਦੇ ਘਰਿ ਜਾਇ ਖੜੋਉ, ਚੁਪਾਤੋ, ਓਥੈ ਓਇ ਖਵਾਇੰਦੇ ਹਿਨਿਗੇ | ਮਰਦਾਨਿਆਂ! ਤੇਨੂੰ ਜਾਂਦੇ ਹੀ ਨਾਲਿ ਕੋਈ ਹਿੰਦੂ ਕੋਈ. ਮੁਸਲਮਾਨੁ, ਜੋ ਕੋਈ ਆਇ ਮੁਹਿ ਲਗੇਗਾ, ਸੋਈ ਆਇ ਪੈਰੀ ਪਵੇਗਾ। ਛੜੀਹ ਅੰਮਿੱA ਆਣਿ ਆਗੇ ਰਖਨਿਗੇ। ਕੋਈ ਰੁਪਯੇ ਪਏB ਆਣਿ ਰਖਨਿਗ, ਕੋਈ ਆਣਿ ਪਰਕਾਲੇ ਰਖਨਿਗੇ,ਕੋਈ ਪੁਛਆ ਭੀ ਨਾਹੀਂ, ਜੋ ਤੁ ਕਿਥੋਂ ਆਇਆ ਹੈਂ? ਕਿਸਦਾ ਆਦਮੀ ਹੈ? ਜੋ ਕੋਈ ਆਇ ਮੁਹਿ ਲਾਗੋਗਾ ਸੋਈ ਆਖੈਗ,-ਜੋ ਮੈਂ ਆਪਣਾ ਸਰਵਸੁ ਆਣਿ ਅਗੈ ਰਖ-ਆਖਨਿਗੇ,


*ਬਹੁਤ ਪਦ ਹਾ: ਵਾ: ਨੁਸਖੇ ਵਿਚੋਂ ਲਿਆ ਹੈ। ਤਬ..ਤੋਂ ਚਲੇ ਪਾਠ :ਬਾ: ਨੁਸਖੇ ਦੇ ਉਤਾਰੇ ਦਾ ਹੈ । ਪਾਠਾਂਤ-ਹੈ ?? ਬੀ ਹੈ। ਸੈਮੁਰਾਦ "ਅੰਮ੍ਰਿਤ ਤੋਂ ਹੈ।

Bਵਲੈਤ ਪੁਜੇ ਨੁਸਖੇ ਵਿਚ ਏਥੇ ਪਯੀਏ ਪਾਠ ਰੁਪਯੇ ਦੇ ਨਾਲ ਹੈ, ਇਸ ਪਦ ਦੀ ਮੁਰਾਦ ਗਾਲਬਨ “ਪਜੀਹੇ' ਤੋਂ ਹੈ ਜੋ ਰੁਪਯੇ ਦਾ ਹੀ ਨਾਮ ਹੈ ।