(੨੪)
ਜੋ ਅਸੀ ਨਿਹਾਲੁ ਹੋਏ, ਜੋ ਅਸਾਨੂੰ ਇਹ ਦੀਦਾਰੁ ਹੋਆ। ਬਾਬੇ ਦੀ ਖੁਸ਼ੀ ਹੋਈ,ਮਰਦਾਨਾ ਇਕ ਦਿਨਿ ਸਹਰ ਨੂੰ ਭੇਜਿਆ।ਭੇਜਦਿਆਂ ਨਾਲਿ ਪੂਜਾ ਬਹੁਤੁ ਲਾਗੀ, ਜਾਂ ਗਇਆ, ਤਾਂ ਸਾਰਾ ਸਹੁਰੁ ਆਇ ਪੈਰੀ ਪਇਆ? ਜਾਂ ਗਇਆ, ਤਾਂ ਪੰਜੀਹੈ ਕਪੜੇ ਪੰਡਿ ਬਨਿਕੇ ਲੈ ਆਇਆ। ਬਾਬਾ ਹਸਦਾ ਹਸਦਾ ਨਿਲੇਤੁ ਹੋਆ | ਬਾਬੇ ਪਾਸਿ ਮਰਦਾਨਾ ਕਪੜੇ ਪੰਜੀਹੈ ਲੈ ਆਇਆ। ਬਾਬਾ ਵੇਖੋ, ਤਾ ਬਨੀ ਪੰਡਿ ਲਈ ਆਵਦਾ ਹੈ, ਤਬਿ ਬਾਬੇ ਆਖਿਆ, “ਮਰਦਾਨਿਆਂ ਕਿਆ ਆਂਦਾ ਹੀ? ਤਬਿ ਮਰਦਾਨੇ ਆਖਿਆ, “ਜੀ ਸਚੇ ਪਾਤਿਸਾਹ! ਤੇਰੇ ਨਾਵੈ ਦਾ ਸਦਕਾ ਸਾਰਾ ਸਹੁਰੁ ਸੇਵਾ ਨੂੰ ਉਠ ਖੜਾ ਹੋਆ। ਜੀਉ ਪਾਤਿਸਾਹ, ਮੈਂ ਆਖਿਆ, ਜੋ-ਇਹ ਵਸਤੁ ਕਪੜੇ ਬਾਬੇ ਪਾਸਿ ਲੈ ਜਾਵਾ-ਤਿਬਿ ਗੁਰੂ ਬੋਲਿਆ, “ਮਰਦਾਨਿਆਂ! ਆਂਦੋ,ਭਲਾ ਕੀਤੋ,ਪਰੁ ਏਹ ਅਸਾਡੇ ਕਿਤੇ ਕੰਮਿ ਨਾਂਹੀ”। ਤਬਿ ਮਰਦਾਨੇ ਆਖਿਆ, 'ਜੀਉ ਪਾਤਿਸਾਹ,ਕਿ ਕਰੀ? ਤਬਿ ਬਾਬੇ ਆਖਿਆ, ਸੁਟਿ ਘਤੁ। ਤਾਂ ਮਰਦਾਨੇ ਸਭਿ ਵਸਤੁ ਸਟਿ ਘਤੀਆਂ, ਪੰਡਿ ਸਾਰੀ। ਓਥਹੁ ਰਵੇਦੇ ਰਹੇ। ਤਬਿ ਮਰਦਾਨੇ ਆਖਿਆ, ਅਰਜ ਕੀਤੀ, ਆਖਿਓਸੁ, “ਜੀਉ ਪਾਤਿ। ਸਾਹ,ਇਹ ਜੋ ਕੋਈ ਤੇਰੇ ਨਾਉ ਦਾ ਸਦਕਾ ਮੰਨਦਾ ਹੈ,ਅਤੇ ਸਿਖ ਦੇ ਮੁਹਿ ਪਾਂਵਦਾ ਹੈ, ਕਿਛੁ ਤੈਨੂ ਭੀ ਪਹੁੰਚਦਾ ਹੈ ਓਸਦਾ ਭਾਉ? ਅਤੇ ਮੇਰੇ ਦਿਲਿ ਵਿਚਿ ਵਡਾ ਫਿਕਰੁ ਹੈ, ਜੋ ਤੁ ਕਿਛੁ ਛੂਹੰਦਾ ਨਾਹੀਂ, ਅਤੇ ਮੁਹਿ ਪਾਂਵਦਾ ਨਾਹੀਂ, ਤੂੰ ਕਿਸੇ ਨਾਲ ਤ੍ਰਿਪਤਦਾ ਹੈ? ਤਬਿ ਗੁਰੁ ਬਾਬੇ ਆਖਿਆ, “ਮਰਦਾਨਿਆ! ਰਬਾਬ ਵਜਾਇ। ਤਾ ਮਰਦਾਨੇ ਰਬਾਬ ਵਜਾਇਆ, ਰਾਗੁ ਗਉੜੀ ਕੀਤੀ ਦੀਪਕੀ ਮਹਲਾ ੧ 1 ਬਾਬੇ ਸਬਦ ਉਠਾਇਆ:
ਗਉੜੀ ਗੁਆਰੇਰੀ ਮਹਲਾ ੪॥
ਮਾਤਾ ਪ੍ਰੀਤਿ ਕਰੇ ਪਤੁ ਖਾਇ॥ ਮੰਨੇ ਪੀਤਿ ਭਈ ਜਲਿ ਨਾਇ॥ਸਤਿਗੁਰ ਆ ਪ੍ਰੀਤਿ ਗੁਰਸਿਖ ਮੁਖਿ ਪਾਇ॥੧॥ਤੇ ਹਰਿਜਨ ਹਰਿ ਮੇਲਹੁ ਹਮ ਪਿਆਰੇ॥ ਜਿਨ ਮਿਲਿਆ ਦੁਖ ਜਾਹਿ ਹਮਾਰੇ॥੧॥ ਰਹਾਉ॥ ਜਿਉ ਮਿਲਿ ਬਛਰੇ ਗਊ ਪ੍ਰੀਤਿ ਲਗਾਵੈ॥ ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ॥ ਹਰਿਜਨ ਪੀਤਿ ਜਾ ਹਰਿ ਜਸੁ ਗਾਵੇ॥੨॥ਸਾਰਿੰਗ ਪੀਤਿ ਬਸੈ ਜਲ ਧਾਰਾ॥ਨਰਪਤਿ ਤਿ ਮਾਇਆ ਦੇਖਿ ਪਸਾਰਾ॥ ਹਰਿਜਨ ਪ੍ਰੀਤਿ ਜਪੈ ਨਿਰੰਕਾਰਾ॥੩॥ ਨਰ ਪਾਣੀ ਪ੍ਰੀਤਿ ਮਾਇਆ ਧਨੁ ਖਾਟੇ॥ ਗੁਰਸਿਖ ਪੀਤਿ · ਗੁਰੁ ਮਿਲੈ ਗਲਾਰੇ॥ ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ॥੪॥੩॥੪੧॥
- ਮੁਰਾਦ ਹੈ-ਤਬਿ।
ਮੁਰਾਦ ਹੈ-ਕਿਸ?? ਇਹ ਸ਼ਬਦ ਚੌਥੀ ਪਾਤਸ਼ਾਹੀ ਜੀ ਦਾ ਤੇ ਗਉੜੀ ਗੁਆਰੇਰੀ ਵਿਚ ਹੈ। ਲੇਖਕ ਦੀ ਭੁੱਲ ਹੈ ਮਃ ੧ ਤੇ ਗਉੜੀ ਦੀਪਕੀ ਲਿਖਣਾ।