ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੫)

ਤਬ ਫਿਰਿ ਮਰਦਾਨੇ ਤਸਲੀਮ ਕੀਤੀ, ਓਬਹੁ ਚਲੇ।

੧੩. ਸੱਜਣ ਠੱਗ

ਜਾਂਦੇ ਜਾਂਦੇ ਸੇਖ ਸਜਣ ਕੈ ਘਰਿ ਜਾਇ ਨਿਕਲੇ। ਉਸ ਘਰੁ ਪੈਂਡੇ ਵਿਚ ਥਾ! ਅਤੇ ਠਾਕੁਰ ਦੁਆਰਾ ਤੇ ਮਸੀਤ ਕਰਿ ਛਡੀ ਥੀ। ਜੇ ਕੋਈ ਹਿੰਦੂ ਆਵੈ ਤਾਂ ਠਉਰ ਦੇਵੇ। ਅਤੇ ਜੇ ਮੁਸਲਮਾਨੁ ਜਾਵੇ, ਤਾਂ ਤਵਜਹ* ਕਰੇ | ਅਰੁ ਜਾਂ ਰਾਤਿ ਪਵੈ ਤਾਂ ਆਖੈ, “ਚਲੁ ਜੀ ਸੋਵਹੁ। ਅੰਦਰਿ ਲੈ ਜਾਵੈ, ਖੂਹੈ ਵਿਚਿ ਪਾਇ ਕਰਿ ਮਾਰੇ। ਅਰੁ ਜਾਂ ਸਬਾਹ ਹੋਵੇ, ਤਾਂ ਆਸਾ ਤਸਬੀ ਹਾਥਿ ਲੇ ਮੁਸਲਾ ਪਾਇ ਬਹੈ।; ਜਬਿ ਬਾਬਾ ਤੇ ਮਰਦਾਨਾ ਗਏ, ਤਾਂ ਖਿਜਮਤਿ ਬਹੁਤ ਕੀਤੀਓਅਤੇ ਆਪਣਿਆਂ ਹੈ ਲੋਕਾਂ ਤਾਂਈ ਆਖਿਓਸੁ, “ਜੋ ਇਸਦੇ ਪਲੈ ਬਹੁਤ ਦੁਨੀਆ ਹੈ, ਪਰੁ ਗੁਹਜੂ ਹੈ।ਜਿਸ, ਦੇ ਮੁਹਿ ਵਿਚਿ ਐਸੀ ਭੜਕ ਹੈ ਸੋ ਖਾਲੀ ਨਾਂਹੀ, ਫੋਲ ਕਰਕੇ ਫ਼ਕੀਰੁ ਹੋਇਆ ਹੈ। ਜਬਿ ਰਾਤਿ ਪਈ ਤਬਿ ਆਖਿਓਸੁ, ਉਠਹੁ ਜੀ ਸੋਵਹੁ। ਤਬਿ ਬਾਬੇ ਆਖਿਆ, “ਸੱਜਣ! ਇਕੁ ਸਬਦੁ ਖੁਦਾਇ ਦੀ ਬੰਦਗੀ ਕਾ ਆਖਿ ਕਰਿ ਸੋਵਹਿੰਗ। ਤਬਿ ਸੇਖ ਸਜਨਿ ਆਖਿਆ, “ਭਲਾ ਹੋਵੈ ਜੀ,ਆਖਹੁ ਜੀ,ਰਾਤਿ ਬਹੁਤੁ ਗੁਜਰਦੀ ਜਾਂਦੀ ਹੈ। ਤਉ ਬਾਬੇ ਆਖਿਆ,ਮਰਦਾਨਿਆ! ਰਬਾਬ ਵਜਾਇ। ਤਾਂ ਮਰਦਾਨੇ ਰਬਾਬ ਵਜਾਇਆ।ਰਾਗੁ ਸੂਹੀ ਕੀਤੀ। ਗੁਰੂ ਨਾਨਕ ਸਬਦੁ ਉਠਾਇਆ ਮਃ ੧॥ ਰਾਗੁ ਸੂਹੀ ਮਹਲਾ ੧ ਘਰੁ ੬॥ ਉਜਲੁ ਕੈਹਾ ਚਿਲਕਣਾ ਘੋਟਿ ਮਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥੧॥ ਰਹਾਉ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ॥ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ॥੩॥ ਸਿੰਮਲ ਰੁਖੁ ਸਰੀਰੁ ਮੈ ਮੋਜਨਿ ਦੇਖਿ ਭੁਲੰਨਿ॥ ਸੇ ਫਲ ਕੰਮਿ ਨ ਆਵਨੀ ਤੇ ਗੁਣ ਮੈ ਤਨਿ ਹੰਨਿ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ॥ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ॥੬॥੧॥੩॥ ਤਬਿ ਦਰਸਨ ਕਾ ਸਦਕਾ ਬੁਧਿ ਹੋਇ ਆਈ। ਜਾਂ ਵੀਚਾਰੇ, ਤਾਂ 'ਸਭ ਮੇਰੇ ਗੁਨਾਹ ਸਹੀ ਹੋਏ ਹੈਨਿ। ਤਬਿ ਆਇ, ਉਠਿ ਕਰਿ ਪੈਰੀ ਪਇਆ, ਪੈਰਿ ਚੁਮਿਓਸੁ। ਆਖਿਓਸੁ, “ਜੀਉ ਮੇਰੇ ਗੁਨਾਹ ਫਦਲੁ ਕਰਿ ਤਬ ਬਾਬੇ ਆਖਿਆ,


*ਮੁਰਾਦ-ਵਾਹ = ਖਾਤਿਰ,ਆਦਰ ਤੋਂ ਹੈ। ਪਾਠਾਂ-•ਆਖਿਓਸੁ’ ਬੀ ਹੈ।