ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੮)

ਤਾਂ ਮਰਦਾਨੇ ਰਬਾਬ ਵਜਾਇਆ:

ਰਾਗੁ ਦੇਵਗੰਧਾਰੀ ਮਃ ੧॥

ਜੀਵਤਾ ਮਰੇ ਜਾਗਤ ਫਨਿ ਸੋਵੈ॥ ਜਾਨਤ ਆਪ ਮੁਸਾਵੈ॥ ਸੁਫਨੇ ਸਫਾ ਹੋਇ ਮਿਲੈ ਖਾਲਕ ਕਉ ਤਉ ਦਰਵੇਸ ਕਹਾਵੈ॥੧॥ ਤੇਰਾ ਜਨੁ ਹੈ ਕੇ ਐਸਾ ਦਿਲਿ ਦਰਵੇਸਾਦੀ ਗਮੀ ਤਮਚ ਨਹੀ ਗੁਸਾ ਖੁਦੀ ਹਿਰਸੁ ਹੀ ਇਸ॥ ਰਹਾਉ॥ ਕੰਚਨੁ ਖਾਕੁ ਬਰਾਬਰਿ ਦੇਖੇ ਹਕੁ ਹਲਾਲੁ ਪਛਾਣੁ॥ ਆਈ ਤਲਬ ਸਹਿਬ ਕੀ ਮਾਨੈ ਅਵਰ ਤਲਬ ਨਾਹੀ ਜਾਨੈ॥ ੨॥ ਗਗਨ ਮੰਡਲ ਮਹਿ ਆਸਣਿ ਬੈਠੇ ਅਨਹਦੁ ਨਾਦੁ ਵਜਾਵੈ॥ ਕਹੁ ਨਾਨਕ ਸਾਧ ਕੀ ਮਹਮਾ ਬੇਦ ਕੁਰਾਨੁ ਨ ਪਾਵੈ॥੩॥

ਤਬਿ ਸੇਖ ਸਰਫ ਆਖਿਆ, 'ਵਾਹੁ ਵਾਹੁ ਖੁਦਾਇ ਦਿਆ ਸਹੀ ਕਰਣਿ ਵਾਲਿਆ ਦਾ ਕਿਆ ਸਹੀ ਕੀਚੈ, ਉਨਕਾ ਦੀਦਾਰੁ ਹੀ ਬਹੁਤ ਹੈ। ਤਬਿ ਆਇ ਦਸਤਪੋਸੀ ਕੀਤੀਓਸ, ਅਤੇ ਪੈਰ ਚੁਮਿਓਸੁ, ਡਰੇ ਕਉ ਹੋਆ। ਤਬਿ ਬਾਬਾ ਤੇ ਮਰਦਾਨਾ ਰਵਦੇ ਰਹੇ।

੧੫. ਦਿੱਲੀ-ਹਾਥੀ ਮੋਇਆ ਜਿਵਾਇਆ.

ਆਇ ਦਿਲੀ ਨਿਕਲੇ। ਤਬਿ ਦਿਲੀ ਕਾ ਪਾਤਿਸਾਹੁ ਸੁਲਤਾਨੁ ਬ੍ਰਹਮੁਬੇਗਨ ਥਾ | ਉਨ੍ਹਾਂ ਜਾਇ ਰਾਤਿ ਰਹੈ ਮਹਾਵਤ ਵਿਚ, ਓਨਿ ਖਿਜਮਤਿ ਬਹੁਤ ਕੀਤੀ। ਤਬ ਇਕ ਹਾਥੀ ਪਾਸਿ ਮੁਆ ਪਇਆ ਥਾ, ਲੋਕੁB ਪਿਟਦੇ ਰੋਂਦੇ ਆਹੇ। ਤਬਿ ਬਾਬੇ ਪੁਛਿਆ, 'ਤੁਸੀ ਕਿਉਂ ਰੋਂਦੇ ਹੋ? ਤਾਂ ਉਨਾਂ ਅਰਜ਼ ਕੀਤਾ, ਜੀ ਅਸੀ ਹਾਥੀ ਦੇ ਪਿਛੇ ਰੋਂਦੇ ਹਾਂ। ਤਬਿ ਬਾਬੇ ਆਖਿਆ, "ਹਾਥੀ ਕਿਸਦਾ ਥਾ? ਤਬਿ ਮਹਾਵਤਿ ਕਹਿਆ, “ਹਾਥੀ ਪਾਤਿਸਾਹ ਦਾ ਥਾ, ਇਕ ਖੁਦਾਇ ਦਾ ਥਾ। ਤਬ ਬਾਬੇ ਕਹਿਆ, ਤੁਸੀਂ ਕਿਉਂ ਰੋਂਦੇ ਹਉ? ਤਾ ਉਨਾ ਆਖਿਆ, “ਜੀ, ਅਸਾਡਾ ਰੁਜ਼ਗਾਰ ਥਾ। ਤਾਂ ਬਾਬੇ ਆਖਿਆ, 'ਹੋਰੁ ਰੁਜਗਾਰੁ ਕਰਹੁ। ਤਬਿ ਓਨਾਂ ਕਹਿਆ, “ਜੀ! ਬਣੀ ਥੀ, ਟਬਰ ਸੁਖਾਲੇ ਪਏ ਖਾਂਦੇ ਸਤਬਿ ਬਾਬੇ ਮੇਹਰ ਕੀਤੀ, ਆਖਿਓ ਸੁ, “ਜੋ ਏਹੁ ਹਾਥੀ ਜੀਵੈ ਤਾ ਰੋਵਹੁ ਨਾਂਹੀ?' ਤਬਿ ਉਨਾ ਆਖਿਆ, “ਜੀ ਮੁਏ | ਕਿਥਹੁ ਜੀਵੇ ਹੈਨਿ?” ਤਬਿ ਬਾਬੇ ਆਖਿਆ, “ਜਾਇ ਕਰ ਇਸਦੇ ਮੁਹਿ ਉਪਰਿ . ਹਥੁ ਫੇਰਹੁ, ਵਾਹਿਗੁਰੁ ਆਖਹੁ। ਤਬਿ ਓਨਿ ਆਗਿਆ ਮਾਨੀ, ਜਾਹਿ ਹੱਥ ਫਰਿਆ, ਤਾਂ ਹਾਥੀ ਉਠ ਖੜਾ ਹੋਆ। ਤਬਿ ਅਰਜ ਪਤਿਸਾਹੁ ਕਉ ਪਹੁੰਚਾਈ, |ਆਖਿ ਸੁਣਾਈ,ਤਬਿ ਸੁਲਤਾਨ ਬ੍ਰਹਮ ਬਗੁ ਹਾਥੀ ਮੰਗਾਇਆ।ਚੜਿ ਕਰਿ ਦੀਦਾਰ


*ਇਹ ਸਬਦ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਚ ਨਹੀਂ ਹੈ। ਅਤੇ ਹਾ:ਬੀ: ਨੁਸਖੇ ਦਾ ਪਾਠ ਹੈ। #ਤਬ ਹਾਂ:ਬਾਨਦਾਹੈ। ਪਾਠਾਂ ਹੈ 'ਇਬਰਾਹੀਮ ਬੇਗ’ | Bਪਾਠ 'ਓਹ। ਪਾਠਾਂ ਹੈ “ਜੀਵਨ॥