ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨੯) ਨੂੰ ਆਇਆ, ਆਇ ਬੈਠ|ਆਖਿਓਸ,ਏ ਦਰਵੇਸ਼! ਏਹੁ ਹਾਥੀ ਤੁਸਾਂ ਜੀਵਾਇਆ ਹੈ ? ਤਬਿ ਬਾਬੇ ਆਖਿਆ, “ਮਾਰਣਿ ਜੀਵਾਲਣ ਵਾਲਾ ਖੁਦਾਇ ਹੈ, ਅਤੇ ਦੁਆਇ ਫਕੀਰਾਂ ਰਹਮੁ ਅਲਾਹ ਹੈ। ਤਉ ਫਿਰਿ ਪਾਤਿਸਾਹੁ ਆਂਖਿਆ 'ਮਾਰਿ ਦਿਖਾਲ ਤਾਂ ਬਾਬਾ ਬੋਲਿਆ :ਸਲੋਕ 11 ਮਾਰੇ ਜੀਵਾਲੈ ਸੋਈ॥ਨਾਨਕ ਏਕਸੁ ਬਿਨੁ ਅਵਰੁ ਨਾ ਕੋਈ*॥੧॥ ਤਬਿ ਹਾਥੀ ਮਰਿ ਗਇਆ| ਬਹੁੜਿ ਪਾਤਿਸਾਹ ਆਖਿਆ, “ਜੀਵਾਲ । ਤਬ ਬਾਬੇ ਕਹਿਆ, ਹਜਰਤ ! ਲੋਹਾ ਅੱਗ ਵਿਚ ਤਪਿ ਲਾਲੁ ਹੋਂਦਾ ਹੈ, ਪਰ ਓਹੁ ਰਤੀ ਹਥ ਉਪਰਿ ਟਿਕੈ ਨਾਹੀ, ਅਤੇ ਅੰ ਗਿਆਰੁ ਕੋਈ ਰਤੀ ਹੈ, ਤਿਉਂ ਖੁਦਾਇ ਦੇ ਵਿਚ ਫਕੀਰ ਲਾਲ ਹੋਏ ਹੈਨਿ, ਅਤੇ ਖੁਦਾਇ ਕੀ ਸਟੀ ਓਹੁ ਉਠਾਇ ਇਨਿ,ਪਰੁ ਉਨਕੀ ਸਟੀ ਉਠਣਾਂ ਰਹੀ । ਤਬਿ ਪਤਿਸਾਹੁ ਸਮਝ ਕਰਿ, ਬਹੁਤ ਖੁਸੀ ਹੋਆ। ਤਬਿ ਆਖਿਓਸੁ, ਜੀ, ਕੁਛ ਕਬੂਲੁ ਕਰੁ’ । ਤਬਿ ਬਾਬਾ ਬੋਲਿਆ: ਸਲੋਕ ॥ ਨਾਨਕ ਭੁਖ ਖੁਦਾਇ ਕੀ ਬਿਆ ਬੇਪਰਵਾਹੀ ॥ ਅਸਾਂ ਤਲਬ ਦੀਦਾਰ ਕੀ ਬਿਆ ਤਲਬ ਨ ਕਾਈ ॥ ਤਬਿ ਪਾਤਿਸਾਹੁ ਸਮਝਿ ਕਰਿ ਉਠਿ ਗਇਆ | ਬਾਬਾ ਰਵਦਾ ਰਹਿਆ । ਉਦਾਸੀ ਪਹਿਲੀ ੧੬. ਪਹਿਲੀ ਉਦਾਸੀ ਦਾ ਪਹਿਰਾਵਾ, ਸ਼ੇਖ਼ ਬਜੀਦ. | ਸ੍ਰੀ ਸਤਿਗੁਰ ਪ੍ਰਸਾਦਿ ॥ ਪ੍ਰਿਥਮੈ ਉਦਾਸੀ ਕੀਤੀ ਪੁਰਬ ਕੀ । ਤਿਤੁ ਉਦਾਸੀ ਨਾਲਿ ਮਰਦਾਨਾ ਰਬਾਬੀ ਥਾਤਦਹੁ ਕੁ ਪਉਣੁ ਅਹਾਰੁ ਕੀਆ | ਪਹਿਰਾਵਾ ਬਾਬੇ ਕਾ:- ਏਕੁ ਬਸਤਰੁ ਅੰ ਬੋਆ, ਏਕੁ ਬਸਤਰੁ ਚਿੱਟਾ । ਏਕੁ ਪੈਰਿ ਜੁਤੀ, ਏਕੁ ਪੈਰਿ ਖੰਉਸ, ਗਲਿ ਖਫਨੀ, ਸਿਰਿ ਟੋਪੀ ਕਲੰਦਰੀ; ਮਾਲਾ ਹਡਾਂ ਕੀ; ਮਥੇ ਤਿਲਕੁ ਕੇਸਰ ਕਾ । ਤਦਹ ਰਾਹ ਵਿਚ ਸੇਖੁ ਬਜੀਦੁ ਸਈਯਦੁ ਮਿਲਿਆ। ਸੁਖਪਾਲ ਵਿਚਿ ਚੜਿਆ ਜਾਂਦਾ ਆਹਾ । ਤਿਸਕ ਲਕੜਿਆਂ ਨਾਲ ਛਿਅ ਕਹਾਰੁ ਥੇ । ਤਬਿ ਓਹੁ ਜਾਇ ਉਤਰਿਆ ਏਕ ਦਰਖਤ ਤਲੈ । ਤਾਂ ਓਹੁ ਲਾਗੇ ਚਿਕਣਾ ਅਤੇ ਝਲਣਿ । ਤਬਿ ਮਰਦਾਨੇ ਆਖਿਆ, “ਜੀ ! ਖੁਦਾਇ ਏਕੁ ਹੈ, ਕਿਉਂ ? ਤਬਿ

  • ਏਹ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ। tਅਤੇ ਅੰਗਿਆਰ...ਤੋਂ...ਰਹੈ ਤਕ ਪਾਠ ਹਾਫਜ਼ਾਬਾਦੀ ਨੁਸਖੇ ਵਿਚ ਨਹੀਂ ਹੈ।

+ਖਊਸ-ਕੌਸ਼-ਖੜਾਵਾਂ । ਬਿਨਾਂ ਖੁਟੀ ਪਉਆ। ਹਾ:ਬਾ: ਨੁਸਖੇ ਵਿਚ ਪਾਠ ਹੈ : ਇਕ ਪੈਰ ਪੈਂਜਾਰ, ਇਕ ਪੈਰ ਜੁਤੀ । A“ਸਈਯਦ-ਪਾਠ ਹਾ:ਬੀ: ਨਸਖੇ ਵਿਚ ਨਹੀਂ ਹੈ । ਦਬਾਣ, ਘੁੱਟਣ । Cਪੱਖਾ ਝਲਣ ॥ Digitized by Panjab Digital Library | www.panjabdigilib.org