ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੩੦ ). ਬਾਬੇ ਆਖਿਆ, “ਹੋ ਮਰਦਾਨਿਆ ! ਖੁਦਾਇ ਏਕੁ ਹੈ । ਤਬ ਮਰਦਾਨੇ ਅਰਜ ਕੀਤੀ, ਆਖਿਓਸੁ : ਜੀ ਪਾਤਿਸਾਹੁ ! ਓਹੁ ਕਿਸ ਕੀ ਪੈਦਾਇਸ਼ ਹੈ, ਅਤੇ ਓਹ ਕਿਸਕੀ ਪੈਦਾਇਸ ਹੈ ਜੋ ਸੁਖਪਾਲਿ ਵਿਚਿ ਚੜਿਆ ਆਇਆ ਹੈ । ਅਤੇ ਓਹ ਪੈਰਾਂ ਤੇ ਉਪੋਹਾਣੇ ਭੀ ਹੈਨਿ; ਅਤੇ ਪਿੰਡ ਨਾਂਗੇ; ਕਾਂਧੇ ਈਥੇ ਤੇ ਲੇਈ ਆਇ ਹੈਗੇ। · ਅਤੇ ਓਹੋ ਬੈਠੇ ਚਿਕਦੇ ਹਿਨਿ ਤਬਿ ਬਾਬਾ ਬੋਲਿਆ: ਸਲੋਕੁ ॥ ਪੁਰਬ ਜਨਮ ਕੇ ਤਪੀਏ ਪਾਲੇ ਸਹਿਆ ਰੰਗੁ ॥ ਤਬਿ ਕੇ ਥਕੇ ਨਾਨਕਾ ਅਬਿ ਮੰਡਾਵਨਿ ਅੰਗੁ ॥੧li ਤਬਿ ਬਾਬੇ ਆਖਿਆ, “ਮਰਦਾਨਿਆ ! ਤਪ ਤੇ ਰਾਜੁ ਹੈ, ਰਾਜ ਤੇ ਨਰਕ ਹੈ । ਅਤੇ ਜੋ ਕੋਈ ਆਇਆ ਹੈ ਮਾਤਾ ਦੇ ਪੇਟ ਤੇ, ਨਾਂਗਾ ਆਇਆ ਹੈ, ਅਤੇ ਸੁਖ ਦੁਖੁ ਪਿਛਲਾ ਲੇਖੁ ਚਲਿਆ ਜਾਇ । ਤਬਿ ਮਰਦਾਨਾ ਪੈਰੀ ਪਇਆ। ੧੭. ਬਨਾਰਸ ਵਿਚ ਚੇਤਰ ਦਾਸ, ਓਹੀ ਚਲੇ, ਬਨਾਰਸਿ ਆਏ । ਤਬਿ ਆਇ ਚਾਉਕੇ ਵਿਚ ਬੈਠੇ । ਤਬਿ ਬਨਾਰਸ ਕਾ ਪੰਡਿਤ ਚਤੁਰਦਾਸ ਥਾ। ਸੋ ਇਸਨਾਨ ਕਉ ਆਇਆ ਥਾ, ਆਇ ਰਾਮ ਰਾਮ ਕੀਤੀਓਸੁ । ਭੇਖੁ ਦੇਖਕੇ ਬੈਠਿ ਗਇਆ, ਆਖਿਓਸੁ, ਏ ਭਗਤਿ ! ਤੇਰੋ ਸਾਲਗਿਰਾਮ ਨਾਹੀ,ਤੁਲਸੀ ਕੀ ਮਾਲਾਨਾਹੀ,ਸਾਲਗਿਰਮ ਨਾਹੀ,ਸਿਮਰਣੀ ਨਾਹੀ, ਗੋਪੀ ਚੰਦਨ ਕਾ ਟਿਕਾ ਨਾਹੀ, ਅਤੇ ਤੂੰ ਭਗਤਿ ਕਹਾਂਵਦਾ ਹੈ, ਸੋ ਤੁਮ ਕਿਆ ਭਗਤਿ ਪਾਈ ਹੈ ? ਤਬਿ ਬਾਬੇ ਆਖਿਆ, “ਮਰਦਾਨਿਆ! ਰਬਾਬ ਵਜਾਇ । ਤਾਂ ਮਰਦਾਨੇ ਰਬਾਬ ਵਜਾਇਆ ਰਾਗੁ ਬਸੰਤੁ ਕੀਤਾ। ਬਾਬੇ ਸਬਦ ਉਠਾਇਆ ॥ ਮਃ ੧- ਮਹਲਾ ੧ ਬਸੰਤ ਹਿੰਡੋਲ ਘਰੁ ੨ ਸਾਲਗਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥ ਰਾਮ ਨਾਮੁ ਜਪਿ ਬੇੜਾ ਬਾਂਧਹੁ ਦਇਆ ਕਰਹੁ ਦਇਆਲਾ॥੧॥ ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥ਕਾਚੀ ਢਹਗਿ ਦਿਵਾਲ ਕਾਹੇ ਗਚ ਲਾਵਹੁ॥੧॥ਰਹਾਉ॥ ਤਬਿ ਫਿਰਿ ਪੰਡਤਿ ਕਹਿਆ, ਹੋ ਭਗਤ ! ਏਹ ਬਸਤੁ ਤਾ ਕਲਰ ਕੋ ਸੰਚਣ ਹੋਇਆ, ਪਰੁ ਓਹੁ ਬਸਤੁ ਕਉਣੁ ਹੈ ਜਿਸ ਨਾਲ ਧਰਤੀ ਸੰਚੀਐ ? ਅਤੇ ਪਰਮੇਸਰੁ ਮਿਲੈ ? ਤਬਿ ਬਾਬੇ ਦੂਜੀ ਪਉੜੀ ਆਖੀ :| ਕਾਮੁ ਕ੍ਰੋਧੁ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥ ਜਿਉ ਗੋਡਹੁ ਤਿਉ ਤੁਮ ਸੁਖੁ ਪਾਵਹੁ ਕਿਰਤੁ ਨ ਮੇਟਿਆ ਜਾਈ ॥੩॥ ਤਬਿ ਫਿਰਿ ਪੰਡਤਿ ਪੁਛਿਆ, ਏ ਭਗਤ ! ਧਰਤੀ ਤਾਂ ਖੋਦੀ, ਪਰੁ ਸਿੰਚ

halamaan
  • ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਹੀਂ ਹੈ । ਇਹ ਦੋਵੇਂ ਲਘੁ ਵਾਕ ਹਾਬਾ: ਨੁਸਖੇ ਵਿਚ ਨਹੀਂ ਹਨ।

Digitized by Panjab Digital Library / www.panjabdigilib.org