ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਮਕਲੀ ਮਹਲਾ ੧ ਦਖਣੀ ਓਅੰਕਾਰੁ ॥ ਓਅੰਕਾਰਿ ਬਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ॥ਓਅੰਕਾਰਿ ਸੈਲ ਜੁਗ ਭਏ ॥ ਓਅੰਕਾਰਿ ਬੇਦ ਨਿਰਮਏ ॥ ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ ॥ ਓਨਮ ਅਖਰ ਸੁਣਹੁ ਬੀਚਾਰੁ ॥ ਓਨਮ ਅਖਰੁ ਤ੍ਰਿਭਵਣ ਸਾਰੁ ॥੧॥ ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ ॥੧॥ ਰਹਾਉ ॥ ਤਬਿ ਪਉੜੀਆਂ ਚਉਰੰਜਹ ੫੪ ਓਅੰਕਾਰੁ ਹੋਇਆ। ਤਬ ਪੰਡਿਤੁ ਆਇ ॥ ਪੈਰੀ ਪਇਆ, ਨਾਉ ਧਰੀਕ ਹੋਆ, ਗੁਰੂ ਗੁਰੂ ਲਗਾ ਜਪਣਿ । ਤਬਿ ਬਾਬਾ ਜੀ ਓਥਹੁ ਰਵਦੇ ਰਹੇ। ੧੮. ਨਾਨਕ ਮਤੇ ਸਿੱਧਾਂ ਨਾਲ ਗੋਸ਼ਟ, ਤ* ਨਾਨਕ ਮਤੇ ਆਇ ਨਿਕਲੈ। ਤਬ ਇਕਸੁ ਬੜ ਕੇ ਤਲੇ ਜਾਇ ਬੈਠੇ, ਓਹੁ ਬਤੁ ਸੁ ਖੜਾ ਥਾ ਕਈ ਬਰਸਾਂ ਕਾ | ਓਥੇ ਧੁੰਈ ਪਾਈ, ਤਬ ਓਹੁ ਹਰਿਆ ਹੋਆ, ਸਿਧਾਂ ਡਿਠਾ, ਆਇ ਬੈਠੇ । ਤਬਿ ਸਿੱਧਾਂ ਪੁਛਿਆ, 'ਹੇ ਬਾਲਕੇ ! ਤੂ ਕਿਸਕਾ ਸਿਖੁ ਹੈ ? ਦੀਖਿਆ ਤੋਂ ਕਿਸਤੇ ਲਈ ਹੈ ? ਤਬਿ ਗੁਰੂ ਬਾਬੇ ਸਬਦੁ ਉਠਾਇਆ ਰਾਗੁ ਸੂਈ ਵਿਚਿ :- ਸੂਹੀ ਮਹਲਾ ੧ ਘਰੁ ੭॥ ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥ ਕਉਣੁ ਗੁਰੁ ਕੇ ਪਹਿ ਦੀਖਿਆ ਲਵਾ ਕੇ ਪਹਿ ਮਲੁ ਕਰਾਵਾ ॥੧॥ ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਤੂੰ ਜਲ ਥਲਿ ਮਹੀਅਲਿ ਭਰਿ ਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥ ਮਨੁ ਤਾਰਾਜੀ ਚਿਤੁ ਤੁਲਾ ਤੇਰੀ – ਸੇਵ ਸਰਾਫੁ ਕਮਾਵਾ ॥ ਘਟ ਹੀ ਭੀਤਰਿ ਸੋ ਸਹੁ ਤੌਲੀ ਇਨ ਬਿਧਿ ਚਿਤ ਰਹਾਵਾ ॥੨॥ ਆਪੇ ਕੰਡਾ ਤੋਲੁ ਤਰਾਜ਼ੀ ਅਪੇ ਤੋਲਣ ਹਾਰਾ ॥ ਆਪੇ ਦੇਖੇ ਆਪੇ ਬੁਝੈ ਆਪੇ ਹੈ ਵਣਜਾਰਾ ॥੩॥ ਅੰਧੁਲਾ ਨੀਚ ਜਾਤਿ ਪਰਦੇਸੀ fਖਿਨੁ ਆਵੈ ਤਿਲੁ ਜਾਵੇ ॥ ਤਾਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੜਾ ਪਾਵੇ ॥੪॥੨॥੯॥ ਤਬਿ ਸਿਧਾਂ ਆਖਿਆ, 'ਬਾਲਕ ! ਤੂੰ ਜੋਗੀ ਹੋਇ, ਦਰਸਨੁ ਭੇਖੁ ਲੇਉ ॥ ਤਬਿ ਬਾਬੇ ਸਬਦ ਉਠਾਇਆ । ਰਾਗੁ ਸੂਹੀ ਲਾਲਤਾ ਵਿਚ : ਸੂਹੀ ਮਹਲਾ ੧ ਘਰੁ ੭॥ ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ , *ਤਬ ਹਾ:ਬਾ: ਨੁਸਖੇ ਵਿਚੋਂ ਹੈ। ਇਹ ਵਾਕ ਹਾਬਾ: ਨੁਸਖੇ ਦਾ ਹੈ । +ਲਾਲਤਾ' ਪਾਠ ਹਾਫਜ਼ਾਬਾਦੀ ਨੁਸਖੇ ਵਿਚ ਨਹੀਂ ਹੈ, ਤੇ ਸ੍ਰੀ ਗੁਰੂ ਗੰਥ ਸਾਹਿਬ ਜੀ ਵਿਚ ਬੀ ਨਹੀਂ, ਤਾਂਤੇ ਇਹ ਅਸ਼ਧੀ ਹੈ ਲਿਖਾਰੀ ਦੀ । Digitized by Panjab Digital Library / www.panjabdigilib.org