ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੩੮)

ਇਸ ਜੀਅ ਕਉ ਕੁੰਭੀ ਨਰਕਿ ਲੈ ਚਾਲੇ ਹੈਂ *। ਅਤੇ ਇਹ ਪਿਛਹੁਂ ਰਾਮ ਗਣ ਆਏ ਹਨ, ਅਸਾਂ ਤੋ ਖੋਸ ਲੈ ਚਲੇ ਹੈਂ। ਤੁਮ ਪੁਛੋ ਜੋ ਕਿਉਂ ਖੋਸ ਲੈ ਚਲੈ ਹੈਂ?? ਤਬਿ ਠੱਗਾਂ ਪੁਛਿਆ, “ਤੁਸੀਂ ਕਿਉਂ ਖਸਿ ਲੈ ਚਲੇ ਹਉ, ਇਨਾਂ ਪਾਸਹੁਂ?? ਤਬਿ ਰਾਮਗਣਾ ਆਖਿਆ, “ਇਹ ਮਹਾਂ ਪਾਪੀ ਥਾ, ਇਸਨੂ ਕੁੰਭੀ ਨਰਕ ਮੈਂ ਦੇਣਾ ਥਾ, ਪਰ ਜਿਸੁ ਗੁਰੁ ਪਰਮੇਸਰ ਕਉ ਤੁਮ ਮਾਰਣ ਆਏ ਹੋ,ਤਿਸਕੀ ਦ੍ਰਿਸਟਿ ਇਸਕੀ ਚਿਖਾ ਕਾ ਧੁੰਆ ਪਇਆ ਹੈ। ਤਿਸਕਾ ਸਦਕਾ ਬੈਕੁੰਠ ਕਉ ਪ੍ਰਾਪਤਿ ਭਇਆ ਹੈ। ਤਬਿ ਠਗ ਸੁਣਤੇ ਹੀ ਦਉੜੇ ਆਏ, ਆਖਿਓ ਨੈ, “ਜਿਸਕੀ ਦ੍ਰਿਸਟਿ ਧੂੰਆ ਪਤੇ ਸਾਰ ਮੁਕਤਿ ਪਰਾਪਤਿ ਭਇਆ ਹੈ, ਤਿਸਕੇ ਮਾਰਣ ਕਉ ਅਸੀ ਆਏ ਹੈਂ!”। ਤਬਿ ਓਹ ਆਇ ਪੈਰੀਂ ਪਏ। ਅਗਲਿਆਂ ਪੁਛਿਆ, “ਇਹ ਕਿਆ ਹੂਆ ਹੈ, ਜੋ ਆਇਕੈ ਪੈਰੀ ਪਏ ਤੁਸੀਂ?? ਉਨਾਂ ਸਭ ਬਾਤ ਆਖਿ ਸੁਣਾਈ। ਇਹ ਮਹਾਂ ਪੁਰਖ ਹੈ। ਤਬਿ ਓਹੁ ਭੀ ਆਇ ਪੈਰੀ ਪਏ। ਹਥ ਜੋੜਿ ਖੜੇ ਹੋਏ ਲਗੇ ਬੇਨਤੀ ਕਰਣਿ, ਆਖਿਓਨੈ, ‘ਜੀ ਅਸਾਂ ਕਉ ਨਾਉਧਰੀਕ ਕਰੁ, ਅਸਾਡੇ ਪਾਪ ਬਿਨਾਸ ਕਰਿ, ਅਸਾਂ ਮਹਾਂ ਘੋਰੁ ਪਾਪ ਕਮਾਏ ਹੈਂ।ਤਬਿ ਗੁਰੁ ਨਾਨਕੁ ਮਿਹਰਵਾਨੁ ਹੋਆ। ਆਖਿਓਸੁ, ‘ਤੁਸਾਡੇ ਪਾਪ ਤਬ ਹੀ ਬਿਨਾਸੁ ਹੋਵਨਿ, ਜਾ ਇਹੁ ਕਿਰਤਿ ਛੋਡਹੁ, ਅਤੇ ਕਿਰਸਾਣੀ ਕਰਹੁ, ਅਤੈ ਜੋ ਕੁਛੁ ਵਸਤੁ ਰਹਂਦੀ ਹੈ, ਸੋ ਪਰਮੇਸਰ ਕੇ ਨਾਇ ਦੇਹ, ਅਤੀਤਾਂ ਭਗਤਾਂ ਦੇ ਮੁਹਿ ਪਾਵਹੁ। ਤਬਿ ਓਨਾਂ ਆਗਿਆ ਮਨਿ ਲਈ ਜੋ ਕੁਛ ਵਸਤੁ ਥੀ, ਸੋ ਆਣਿ ਆਗੈ ਰਾਖੀ, ਗੁਰੂ ਗੁਰੂ ਲਗੈ ਜਪਣਿ॥ ਜਨਮੁ ਸਵਾਰਿਆ। ਤਬਿ ਬਾਬਾ ਬੋਲਿਆ ਸਬਦੁ ਰਾਗੁ ਸ੍ਰੀ ਰਾਗੁ ਵਿਚਿ:

ਸਿਰੀ ਰਾਗੁ ਮਹਲਾ ੧॥

ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਪਰਨਿੰਦਾ ਪਰਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥ ਰਸ ਕਸ ਆਪੁ ਸਲਾਹਣਾ ਏਹੁ ਕਰਮ ਮੇਰੇ ਕਰਤਾਰ॥ ੧॥ ਬਾਬਾ ਬੋਲੀਐ ਪਤਿ ਹੋਇ॥ ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ॥੧॥ ਰਹਾਉ॥ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ॥ ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ॥ ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ॥੨॥ ਜਿਤੁ ਬੋਲਿਐਪਤਿ ਪਾਈਐ ਸੋ ਬੋਲਿਆ ਪਰਵਾਣੁ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ॥੩॥


*ਪਾਠਾਂਤ ‘ਆਹੇ’ ਬੀ ਹੈ।

“ਇਹ ਮਹਾਂ ਪਾਪੀ...ਤੋਂ...ਪਰ ਤਕ ਦਾ ਪਾਠ ਹਾ:ਬਾ: ਨੁਸਖੇ ਵਿਚੋਂ ਹੈ। “ਇਹ ਕਿਆ...ਤੋਂ...ਬਾਤ' ਤਕ ਦਾ ਪਾਠ ਹਾ:ਬਾ:ਨੁ: ਦਾ ਹੈ। । ਇਹ ਮਹਾਂ ਪੁਰਖ ਹੈ। ਪਾਠ ਹਾ:ਬਾ: ਨੁਸਖੇ ਦਾ ਹੈ