ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 80 ) . ਸਲੋਕੁ ॥ ਕਲਰੁ ਕੀਆ ਵਣਜਾਰੀਆ ਬੁੰਗੇ ਮੁਸਕੁ ਮੰਗਨ ॥ ਅਮਲਾ ਬਾਪੂ ਨਾਨਕਾ ਕਿਉ ਕਰਿ ਖਸਮਿ ਮਲੇਨ* ॥੧!. . ਤਬਿ ਉਸਕੇ ਸਿਰ ਊਪਰਿ ਘੜਾ ਰਹਿਆ,ਉਤਰੈ ਨਾਹੀ। ਕੁੜਿ ਕਾ ਸਦਕਾ ਲਈ ਫਿਰੇ, ਤਬ ਨੁਰਸਾਹ ਨੂੰ ਖਬਰ ਹੋਈ, ਜੋ ਏਕੁ ਐਸਾ ਮੰਤਵਾਨ ਆਇਆ ਹੈ, ਜੋ ਸਿਰ ਤੇ ਘੜਾ ਨਾਹੀਂ ਉਤਰਦਾ । ਤਬਿ ਨੁਰਸਾਹੁ ਹੁਕਮੁ ਕੀਤਾ, “ਜੋ ਕੋਈ ਸਹਰਿ ਵਿਚ ਮੰਵਾਨ ਹੈ, ਸੋ ਰਹਿਣਾ ਨਾਹੀ”ਤਬ ਜਹਾਂ ਕਹਾਂ ਤਾਈ ਕੋਈ ਮੰਤੂਵਾਨ ਥੀ, ਸੋ ਸਭ ਆਪੋ ਆਪਣੀ ਵਿਦਿਆ ਲੈ ਆਈਆਂ। ਕਾਈ ਦਰਖਤ ਉਪਰਿ ਚੜਿ ਆਈ । ਕਾਈ ਮਿਰਗਛਾਲਾ ਉਪਰਿ ਚੜਿ ਆਈ । ਕੋਈ ਚੰਦ ਉਪਰਿ ਚੜਿ ਆਈ । ਕਾਈ ਕੰਧ ਉਪਰਿ ਚੜਿਆਈ | ਕੋਈ ਬਾਗੁ ਸਾਥਿ ਲੇ ਆਈ। ਕਾਈ ਢੋਲ ਲੇ ਵਜਾਂਵਦੀ ਆਈ । ਤਬਿ ਆਇ ਕਰ ਲਗੀਆਂ ਕਾਮਣ ਪਾਵਣ । ਧਾਗੇ ਬੰਨਿ ਬੰਨਿ ਕਰਿ । ਤਬਿ ਬਾਬੇ ਮਰਦਾਨੇ ਬੰਨੇ ਦੇਖਿਆ, ਮਰਦਾਨਾ ਲਗਾ ਮੇਆਣਿ; ਤਬ ਗੁਰੂ ਬਾਬਾ ਹਸਿਆ | ਆਖਿਓਸੁ, “ਮਰਦਾਨਿਆ! ਵਾਹਿਗੁਰੂ ਕਹਿA ਕਰਿ ਮਥਾ ਟੇਕੁ । ਗਲੋ ਧਾਗਾ ਤੁਟ ਪਇਆ,ਬਾਬੁ ਕਰਿ ਆਇਆ॥ ਤਬਿ ਬਾਬੇ ਆਖਿਆ, “ਮਰਦਾਨਿਆ! ਰਬਾਬ ਵਜਾਇ । ਤਬ ਮਰਦਾਨੇ ਰਬਾਬੂ ਵਜਾਇਆ | ਰਾਗੁ ਵਡਹੰਸੁ ਮਃ ੧ ਸਬਦ ਕੀਤਾ: ਗੁਣਵੰਤੀ ਸਹੁ ਰਾਵਿਆ ਨਿਰਗੁਣਿ ਕੂਕੇ ਕਾਇ ॥ ਜੇ ਗੁਣਵੰਤੀ ਥੀ ਰਹੈ ਤਾਭੀ ਸਹੁ ਰਾਵਣ ਜਾਇ॥੧॥ਮੇਰਾ ਕੰਤ ਰੀਸਾਲੂ ਕੰਧਨ ਅਵਰਾ ਰਾਵੇਜੀ ॥੧॥ ਰਹਾਉ ॥ ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ॥ ਮਾਣਕ ਮਲਿ ਨ ਪਾਈਐ ਲੀਜੈ ਚਿਤਿ ਪਰੋਇ ॥ ੨ ॥ ਰਾਹ ਦਸਾਈ ਨ ਜਲਾਂ ਆਖਾ ਅੰਮੜੀਆਸੁ॥ ਤੈਸਹ ਨਾਲਿ ਅਕੂਅਣਾ ਕਿਉ ਥੀਵੇ ਘਰ ਵਾਸੁ॥ ੩॥ ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ ॥ ਤੈ ਸਹ ਲਗੀ ਜੇ ਹੈ ਭੀ ਸਹੁ ਰਾਵੈ ਸੋਇ ॥੪॥੨॥ ਤਾਂ ਜਬਾਬੁ ਕਛੁ ਹੋਵੈ ਨਾਹੀ ॥ ਤਬਿ ਨੂਰ ਸਾਹਿ ਕਉ ਖਬਰਿ ਹੋਈ, ਜੋ ਮੰਤ ਜੰਤ ਕਛੁ ਨਾਹੀ ਚਲਤਾ ਤਬਿ ਨਰ ਸਾਹ ਸਭਨਾ ਕੀ ਸਿਰਦਾਰਨੀ ਥੀ।ਖਸੀਅਚੇਲੀਆਂ ਸਾਥਿ ਅਡੰਬਰ ਕਾਗਦਾ ਕੇ ਉਪਰਿ ਚੜਿ ਕਰਿ ਆਈਆਂ। ਆਇਕਰ ਲਗੀ ਮੰਤ੍ਰ ਜੰਤ੍ਰ ਕਰਣਿਤਬਿ ਗੁਰੂ ਨਾਨਕ ਬੋਲਿਆ,ਸਬਦੁ ਰਾਗੁ ਸੂਹੀ ਵਿਚ ਮ੧ *ਇਹ ਸਲੋਕ ਗੁਰੂ ਗੰਥ ਜੀ ਵਿਚ ਨਹੀਂ ਹੈ । ਇਕ ਐਸਾ ਮੰਤਰਵਾਨ ਆਇਆ ਹੈ ਦੀ ਥਾਂ ਹਾਬਾ ਨੂ ਵਿਚ ਪਾਠਹੈਇਕ ਇਸੜੀ ਆਈ ਹੈ ਜੋ ਓਸ ਦੇ ਸਿਰ ਉਤੋਂ ਘੜਾ ਨਾਹੀ ਉਤਰਦਾ । -ਕਾਈ...ਤੋਂ...ਬਾਗ ਸਾਥ ਲੈ ਆਈ-ਤਕ ਦਾ ਪਾਠ ਹਾ ਬਾ ਨਸਖੇ ਵਿਚ ਨਹੀਂ ਹੈ । A-ਕਹਿ-ਪਾਠ ਹਾ ਬਾ ਨੂੰ ਦਾ ਹੈ। Digitized by Panjab Digital Library / www.panjabdigilib.org